ਜ਼ੀਰਕਪੁਰ (ਧੀਮਾਨ) : ਪ੍ਰਸਿੱਧ ਹੋਟਲ ਦੇ ਕਮਰਾ ਨੰਬਰ 112 ਤੋਂ ਪਤੀ-ਪਤਨੀ ਬੇਹੋਸ਼ੀ ਦੀ ਹਾਲਤ ’ਚ ਦੇਖ ਕੇ ਹੋਟਲ ਸਟਾਫ ਦੇ ਹੋਸ਼ ਉਡ ਗਏ। ਦਰਅਸਲ ਜਦੋਂ ਉਨ੍ਹਾਂ ਦੀ ਜਾਂਚ ਕੀਤੀ ਤਾਂ ਨਸ਼ੇ ਦੀ ਪੁਸ਼ਟੀ ਹੋਈ। ਪੁਲਸ ਅਨੁਸਾਰ ਕਮਰੇ ’ਚ ਰਹਿ ਰਹੇ ਵਿਅਕਤੀ ਨੇ ਆਪਣੀ ਪਛਾਣ ਅਦਿਤਿਆ (27) ਵਾਸੀ ਮਕਾਨ ਨੰਬਰ 4-ਡੀ ਹਾਈਲੈਂਡ ਪਾਰਕ ਦੱਸੀ। ਔਰਤ ਨੇ ਨਾਮ ਭਾਵਨਾ ਪਤਨੀ ਅਦਿਤਿਆ (28) ਦੱਸਿਆ। ਤਲਾਸ਼ੀ ਦੌਰਾਨ ਲਾਈਟਰ, ਫੌਇਲ ਪੇਪਰ ਤੇ ਸਿਗਰਟ ਦੇ ਖਾਲੀ ਪੈਕਟ ਮਿਲੇ। ਪੁੱਛਗਿੱਛ ਦੌਰਾਨ ਦੋਵਾਂ ਨੇ ਕਬੂਲਿਆ ਕਿ ਉਹ ਹੈਰੋਇਨ ਪੀ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ਨੂੰ ਲੈ ਕੇ ਐੱਨ. ਐੱਚ. ਏ. ਆਈ. ਦਾ ਵੱਡਾ ਬਿਆਨ
ਡਿਊਟੀ ਅਫਸਰ ਏ.ਐੱਸ.ਆਈ. ਸੁਲੱਖਣ ਸਿੰਘ ਅਨੁਸਾਰ ਮਾਮਲਾ ਦਰਜ ਕਰ ਲਿਆ ਹੈ। ਜਾਂਚ ’ਚ ਪਤਾ ਲੱਗਿਆ ਕਿ ਅਦਿਤਿਆ ਮੁਲ ਰੂਪ ਤੋਂ ਕਲਕੱਤਾ ਦਾ ਹੈ ਅਤੇ ਗੁੜਗਾਉਂ ਦੀ ਰੀਅਲ ਅਸਟੇਟ ਕੰਪਨੀ ’ਚ ਕੰਮ ਕਰਦਾ ਹੈ ਜਦਕਿ ਭਾਵਨਾ ਭਿਵਾਨੀ (ਹਰਿਆਣਾ) ਦੀ ਰਹਿਣ ਵਾਲੀ ਹੈ। ਦੋਵਾਂ ਨੇ ਲਗਭਗ ਡੇਢ ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ।
ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਲਗਾਤਾਰ ਵੱਧ ਰਿਹਾ ਇਸ ਬਿਮਾਰੀ ਦਾ ਕਹਿਰ
ਸੂਤਰਾਂ ਅਨੁਸਾਰ ਅਦਿਤਿਆ ਦੇ ਪਿਤਾ ਦਾ ਇਲਾਜ ਨਿੱਜੀ ਹਸਪਤਾਲ ’ਚ ਚੱਲ ਰਿਹਾ ਹੈ ਤੇ ਉਹ ਪਤਨੀ ਨਾਲ ਪਿਤਾ ਦਾ ਹਾਲ ਜਾਣਨ ਆਇਆ ਸੀ। ਹੁਣ ਪੁਲਸ ਜਾਂਚ ਕਰ ਰਹੀ ਹੈ ਕਿ ਨਸ਼ਾ ਸਪਲਾਇਰ ਕੌਣ ਹੈ, ਜਾਂ ਦੋਵਾਂ ਕੋਲ ਪਹਿਲਾਂ ਹੀ ਚਿੱਟਾ ਸੀ। ਇਸ ਲਈ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ। ਉੱਥੇ ਹੀ ਦੋਵਾਂ ਦਾ ਡੋਪ ਟੈਸਟ ਸਿਵਲ ਹਸਪਤਾਲ ਡੇਰਾਬਸੀ ਤੋਂ ਕਰਵਾਇਆ, ਜੋ ਪਾਜ਼ੇਟਿਵ ਆਇਆ ਹੈ।
ਇਹ ਵੀ ਪੜ੍ਹੋ : ਕੈਨੇਡਾ ਗਈ ਵਹੁਟੀ ਨੇ ਚਾੜ੍ਹਿਆ ਚੰਨ, ਪੂਰਾ ਮਾਮਲਾ ਜਾਣ ਨਹੀਂ ਹੋਵੇਗਾ ਯਕੀਨ
Big Breaking: ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸੂਬੇ 'ਚ ਘੁੰਮ ਰਹੇ ਨੇ 2 ਅੱਤਵਾਦੀ
NEXT STORY