ਗੁੜਗਾਓਂ/ਪਟਿਆਲਾ (ਧਰਮੇਂਦਰ, ਬਲਜਿੰਦਰ) : ਗੈਂਗਸਟਰ ਸੰਦੀਪ ਗਾਡੌਲੀ ਦੀ ਗਰਲਫਰੈਂਡ ਮਾਡਲ ਦਿਵਿਆ ਪਾਹੂਜਾ ਦੇ ਕਤਲ ਮਾਮਲੇ ’ਚ ਗ੍ਰਿਫ਼ਤਾਰ 3 ਮੁਲਜ਼ਮਾਂ ਨੂੰ ਪੁਲਸ ਨੇ ਅਦਾਲਤ ’ਚ ਪੇਸ਼ ਕੀਤਾ। ਜਿਥੇ ਅਦਾਲਤ ਨੇ ਉਨ੍ਹਾਂ ਨੂੰ ਪੰਜ ਦਿਨਾਂ ਦੇ ਰਿਮਾਂਡ ’ਤੇ ਪੁਲਸ ਨੂੰ ਸੌਂਪ ਦਿੱਤਾ। ਉਥੇ ਹੀ ਪੁਲਸ ਨੂੰ ਵੀਰਵਾਰ ਨੂੰ ਮੁਲਜ਼ਮਾਂ ਦੀ ਬੀ. ਐੱਮ. ਡਬਲਿਊ. ਕਾਰ ਪਟਿਆਲਾ ਤੋਂ ਬਰਾਮਦ ਹੋਈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਦਿਵਿਆ ਦੀ ਲਾਸ਼ ਨੂੰ ਟਿਕਾਣੇ ਲਾਉਣ ਵਾਲੇ ਦੋ ਮੁਲਜ਼ਮ ਅਜੇ ਵੀ ਫਰਾਰ ਹਨ। ਹਾਲਾਂਕਿ ਪੁਲਸ ਨੂੰ ਅਜੇ ਤੱਕ ਦਿਵਿਆ ਪਾਹੂਜਾ ਦੀ ਲਾਸ਼ ਨਹੀਂ ਮਿਲੀ ਹੈ।
ਪੁਲਸ ਹੁਣ ਗੱਡੀ ਨੂੰ ਖੋਲ੍ਹ ਕੇ ਜਾਂਚ ਕਰਨ ’ਚ ਜੁਟੀ ਹੋਈ ਹੈ ਕਿ ਲਾਸ਼ ਗੱਡੀ ’ਚ ਹੀ ਹੈ ਜਾਂ ਮੁਲਜ਼ਮਾਂ ਨੇ ਕਿਤੇ ਹੋਰ ਟਿਕਾਣੇ ਲਾਉਣ ਤੋਂ ਬਾਅਦ ਗੱਡੀ ਨੂੰ ਪਟਿਆਲਾ ’ਚ ਛੱਡਿਆ ਹੈ।
ਉਥੇ ਹੀ ਪੁਲਸ ਨੂੰ ਕਤਲ ਕਾਂਡ ’ਚ 3 ਹੋਰ ਸੀ. ਸੀ. ਟੀ. ਵੀ. ਫੁਟੇਜ ਮਿਲੀਆਂ ਹਨ। ਦਰਅਸਲ ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ ’ਚ ਮਾਡਲ ਦਿਵਿਆ ਪਾਹੂਜਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲਾਸ਼ ਨੂੰ ਲਗਜ਼ਰੀ ਗੱਡੀ ’ਚ ਪਾ ਕੇ ਟਿਕਾਣੇ ਲਾਇਆ ਗਿਆ।
ਪੁਲਸ ਨੇ ਮਾਮਲੇ ’ਚ ਦਿਵਿਆ ਦੀ ਭੈਣ ਨੈਨਾ ਪਾਹੂਜਾ ਦੀ ਸ਼ਿਕਾਇਤ ’ਤੇ ਕਤਲ ਦਾ ਮਾਮਲਾ ਦਰਜ ਕਰਕੇ ਮੁੱਖ ਮੁਲਜ਼ਮ ਹੋਟਲ ਮਾਲਕ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਹੋਟਲ ਮਾਲਕ ਹਿਸਾਰ ਦੇ 56 ਸਾਲਾ ਅਭਿਜੀਤ ਸਿੰਘ, ਨੇਪਾਲ ਮੂਲ ਦੇ 28 ਸਾਲਾ ਹੇਮਰਾਜ ਤੇ ਪੱਛਮੀ ਬੰਗਾਲ ਦੇ 23 ਸਾਲਾ ਓਮ ਪ੍ਰਕਾਸ਼ ਵਜੋਂ ਹੋਈ ਹੈ। ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਪੰਜ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਬਾਅਦ ਹੁਣ ਅਮਰੀਕਾ 'ਚ ਹਿੰਦੂ ਮੰਦਰਾਂ ਨਾਲ ਛੇੜਛਾੜ, ਖਾਲਿਸਤਾਨੀ ਸਮਰਥਕਾਂ ਨੇ ਲਿਖੇ ਭਾਰਤ ਵਿਰੋਧੀ ਨਾਅਰੇ
ਸੈਕਸਟੌਰਸ਼ਨ ’ਚ ਅਭਿਜੀਤ ਨੂੰ ਬਲੈਕਮੇਲ ਕਰਦੀ ਸੀ ਦਿਵਿਆ
ਮੁਲਜ਼ਮ ਅਭਿਜੀਤ ਨੇ ਦੱਸਿਆ ਕਿ ਉਸ ਨੇ ਹੋਟਲ ਸਿਟੀ ਪੁਆਇੰਟ ਲੀਜ਼ ’ਤੇ ਦਿੱਤਾ ਹੋਇਆ ਹੈ। ਦਿਵਿਆ ਪਾਹੂਜਾ ਕੋਲ ਮੁਲਜ਼ਮ ਅਭਿਜੀਤ ਸਿੰਘ ਦੀਆਂ ਕੁਝ ਅਸ਼ਲੀਲ ਤਸਵੀਰਾਂ ਸਨ। ਦਿਵਿਆ ਉਸ ਨੂੰ ਬਲੈਕਮੇਲ ਕਰਕੇ ਪੈਸੇ ਲੈਂਦੀ ਰਹਿੰਦੀ ਸੀ ਤੇ ਹੁਣ ਉਹ ਮੋਟੀ ਰਕਮ ਵਸੂਲਣਾ ਚਾਹੁੰਦੀ ਸੀ। ਬੀਤੀ 2 ਜਨਵਰੀ ਨੂੰ ਅਭਿਜੀਤ ਸਿੰਘ, ਦਿਵਿਆ ਨਾਲ ਹੋਟਲ ਆਇਆ ਤਾਂ ਉਹ ਉਸ ਦੇ ਫੋਨ ’ਚੋਂ ਆਪਣੀਆਂ ਅਸ਼ਲੀਲ ਤਸਵੀਰਾਂ ਡਿਲੀਟ ਕਰਨਾ ਚਾਹੁੰਦਾ ਸੀ ਪਰ ਦਿਵਿਆ ਪਾਹੂਜਾ ਨੇ ਫੋਨ ਦਾ ਪਾਸਵਰਡ ਨਹੀਂ ਦੱਸਿਆ, ਜਿਸ ’ਤੇ ਉਸ ਨੇ ਦਿਵਿਆ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਇਸ ਤੋਂ ਬਾਅਦ ਹੋਟਲ ਦੇ ਕਰਮਚਾਰੀ ਹੇਮਰਾਜ ਤੇ ਓਮ ਪ੍ਰਕਾਸ਼ ਨੇ ਮਿਲ ਕੇ ਲਾਸ਼ ਨੂੰ ਬੀ. ਐੱਮ. ਡਬਲਿਊ. ਕਾਰ ’ਚ ਰਖਵਾਇਆ। ਇਸ ਤੋਂ ਬਾਅਦ ਉਸ ਨੇ ਆਪਣੇ ਦੋ ਹੋਰ ਸਾਥੀਆਂ ਨੂੰ ਬੁਲਾਇਆ ਤੇ ਲਾਸ਼ ਨੂੰ ਟਿਕਾਣੇ ਲਾਉਣ ਲਈ ਆਪਣੀ ਕਾਰ ਦਿੱਤੀ।
3 ਮਹੀਨਿਆਂ ਤੋਂ ਅਭਿਜੀਤ ਨਾਲ ਰਿਲੇਸ਼ਨਸ਼ਿਪ ’ਚ ਸੀ ਦਿਵਿਆ
ਡੀ. ਸੀ. ਪੀ. ਕ੍ਰਾਈਮ ਵਿਜੇ ਪ੍ਰਤਾਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੈਂਗਸਟਰ ਸੰਦੀਪ ਗਾਡੌਲੀ ਦੇ ਸਾਲ 2016 ’ਚ ਮੁੰਬਈ ’ਚ ਕਥਿਤ ਐਨਕਾਊਂਟਰ ਮਾਮਲੇ ’ਚ ਦਿਵਿਆ ਪਾਹੂਜਾ ਵੀ ਮੁਲਜ਼ਮ ਹੈ। ਉਹ ਜੁਲਾਈ 2023 ’ਚ ਹੀ ਜ਼ਮਾਨਤ ’ਤੇ ਜੇਲ ਤੋਂ ਬਾਹਰ ਆਈ ਸੀ। ਉਥੇ ਹੀ ਅਭਿਜੀਤ ਤੇ ਗੈਂਗਸਟਰ ਬਿੰਦਰ ਗੁਰਜਰ ਦੀ ਪਹਿਲਾਂ ਤੋਂ ਹੀ ਜਾਣ-ਪਛਾਣ ਸੀ ਤੇ ਦਿਵਿਆ ਪਾਹੂਜਾ ਬਿੰਦਰ ਰਾਹੀਂ ਅਭਿਜੀਤ ਦੇ ਸੰਪਰਕ ’ਚ ਆਈ ਸੀ।
ਅਭਿਜੀਤ ਤੇ ਦਿਵਿਆ ਪਾਹੂਜਾ ਤਿੰਨ ਮਹੀਨਿਆਂ ਤੋਂ ਰਿਲੇਸ਼ਨਸ਼ਿਪ ’ਚ ਸਨ। ਇਸ ਦੌਰਾਨ ਦਿਵਿਆ ਨੇ ਅਭਿਜੀਤ ਦੀਆਂ ਕੁਝ ਇਤਰਾਜ਼ਯੋਗ ਵੀਡੀਓ ਬਣਾਈਆਂ, ਜਿਨ੍ਹਾਂ ਨਾਲ ਉਹ ਅਭਿਜੀਤ ਨੂੰ ਬਲੈਕਮੇਲ ਕਰ ਰਹੀ ਸੀ। ਦਿਵਿਆ ਨੇ ਅਭਿਜੀਤ ਨੂੰ ਬਲੈਕਮੇਲ ਕਰਕੇ 6 ਲੱਖ ਰੁਪਏ ਵੀ ਲਏ ਸਨ।
ਰੋਜ਼-ਰੋਜ਼ ਦੀ ਬਲੈਕਮੇਲਿੰਗ ਤੋਂ ਅਭਿਜੀਤ ਪ੍ਰੇਸ਼ਾਨ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਹੋਟਲ ਦੇ ਕਮਰੇ ’ਚ ਦਿਵਿਆ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਡੀ. ਸੀ. ਪੀ. ਨੇ ਦੱਸਿਆ ਕਿ ਗੈਂਗਸਟਰ ਬਿੰਦਰ ਗੁਰਜਰ ਦੇ ਜੇਲ ਜਾਣ ਤੋਂ ਬਾਅਦ ਅਭਿਜੀਤ ਹੀ ਬਿੰਦਰ ਦੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੰਜਾਬ ਦੇ ਘੋੜਾ ਮਾਲਕਾਂ ਲਈ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ ਹਟਾ ਦਿੱਤੀ ਇਹ ਪਾਬੰਦੀ
NEXT STORY