ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ’ਚ ਸਰੇ ਬਾਜ਼ਾਰ ਇਕ ਹੋਟਲ ਮਾਲਕ ਅਨਮੋਲ ਚੱਢਾ ਦੀ ਗੱਡੀ ’ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਹੋਟਲ ਮਾਲਕ ਚੱਢਾ ਆਪਣੇ ਦੋਸਤਾਂ ਨਾਲ ਕੌਫ਼ੀ ਸ਼ਾਪ ’ਤੇ ਕੌਫ਼ੀ ਪੀਣ ਤੋਂ ਬਾਅਦ ਜਦੋਂ ਆਪਣੀ ਗੱਡੀ ’ਚ ਬੈਠਦਾ ਹੈ ਤਾਂ ਉਸ ’ਤੇ 2 ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ : ਰਾਜਾ ਵੜਿੰਗ ਸਮੇਤ ਕਾਂਗਰਸੀ ਲੀਡਰਸ਼ਿਪ ਪਹੁੰਚੀ ਜਲੰਧਰ, ਸਿੱਧੂ ਤੇ ਪਰਗਟ ਸਿੰਘ ਰਹੇ ਗ਼ੈਰ-ਹਾਜ਼ਰ

ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਗੱਡੀ ’ਚ ਲੁਕੋ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਉਕਤ ਨੌਜਵਾਨ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਇਸ ਦੌਰਾਨ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਤੇ ਸੀ. ਸੀ. ਟੀ. ਵੀ. ਖੰਗਾਲ ਰਹੇ ਹਨ।

ਸਾਬਕਾ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਆਪਣੀ ਪਾਰਟੀ ਭਾਜਪਾ ’ਤੇ ਹੀ ਖੜ੍ਹੇ ਕੀਤੇ ਸਵਾਲ
NEXT STORY