ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਭਾਰੀ ਖੁੰਝ ਹੋਈ। ਅੰਦੋਲਨਕਾਰੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਇਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ’ਚ ਪ੍ਰਸਤਾਵਿਤ ਰੈਲੀ ਦੇ ਪ੍ਰੋਗਰਾਮ ਨੂੰ ਰੱਦ ਕਰ ਕੇ ਦਿੱਲੀ ਪਰਤ ਗਏ। ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਇਹ ਸੰਨ੍ਹ ਉਦੋਂ ਲੱਗੀ ਜਦੋਂ ਉਹ ਮੌਸਮ ਖ਼ਰਾਬ ਹੋਣ ਕਾਰਣ ਹੈਲੀਕਾਪਟਰ ਦੀ ਬਜਾਏ ਸੜਕ ਮਾਰਗ ਰਾਹੀਂ ਫਿਰੋਜ਼ਪੁਰ ਲਈ ਰਵਾਨਾ ਹੋਏ। ਫਿਰੋਜ਼ਪੁਰ ਜ਼ਿਲ੍ਹੇ ਦੇ ਮੁੱਦਕੀ ਕੋਲ ਜਦੋਂ ਉਹ ਪੁੱਜੇ ਤਾਂ ਅੰਦੋਲਨਕਾਰੀ ਟਰੈਕਟਰ-ਟਰਾਲੀਆਂ ਦੇ ਨਾਲ ਸੜਕ ’ਤੇ ਉੱਤਰ ਆਏ। ਇਹ ਜਗ੍ਹਾ ਭਾਰਤ-ਪਾਕਿਸਤਾਨ ਬਾਰਡਰ ਤੋਂ ਸਿਰਫ਼ 30 ਕਿਲੋਮੀਟਰ ਦੂਰੀ ’ਤੇ ਹੈ। ਇਸ ਲਈ ਹਾਈ ਸੈਂਸਟਿਵ ਏਰੀਏ ’ਚ ਪ੍ਰਧਾਨ ਮੰਤਰੀ ਦਾ ਕਾਫਿਲਾ ਰੁਕਣ ਨਾਲ ਕੇਂਦਰੀ ਏਜੰਸੀਆਂ ਤੱਕ ’ਚ ਹੜਕੰਪ ਮਚ ਗਿਆ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਕੇਂਦਰੀ ਏਜੰਸੀਆਂ ਨੇ ਅਸੁਰੱਖਿਆ ਕਾਰਨ ਅੱਗੇ ਦੀ ਯਾਤਰਾ ’ਚ ਖ਼ਤਰਾ ਦੱਸਦਿਆਂ ਅਲਰਟ ਜਾਰੀ ਕਰ ਦਿੱਤਾ। ਇਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਬਠਿੰਡਾ ਏਅਰਪੋਰਟ ਵੱਲ ਕੂਚ ਕਰ ਗਏ।
ਇਹ ਵੀ ਪੜ੍ਹੋ : ਪੰਜਾਬ ’ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ : ਅਸ਼ਵਨੀ ਸ਼ਰਮਾ
ਪੰਜਾਬ ਪੁਲਸ ’ਤੇ ਖੜ੍ਹੇ ਹੋਏ ਸਵਾਲ, ਨਹੀਂ ਮਿਲਿਆ ਰੂਟ ਕਲੀਅਰ
ਪ੍ਰਧਾਨ ਮੰਤਰੀ ਦੇ ਰੂਟ ’ਤੇ ਅੰਦੋਲਨਕਾਰੀਆਂ ਵਲੋਂ ਉੱਤਰਨ ਨਾਲ ਪੰਜਾਬ ਪੁਲਸ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਹੋ ਗਏ ਹਨ। ਅਜਿਹਾ ਇਸ ਲਈ ਹੈ ਕਿ ਹੈਲੀਕਾਪਟਰ ਯਾਤਰਾ ਦਾ ਪ੍ਰੋਗਰਾਮ ਰੱਦ ਹੋਣ ਤੋਂ ਬਾਅਦ ਜਦੋਂ ਸੜਕੀ ਮਾਰਗ ਰਾਹੀਂ ਜਾਣ ਦੀ ਗੱਲ ਆਈ ਤਾਂ ਪੰਜਾਬ ਪੁਲਸ ਨੇ ਹੀ ਪ੍ਰਧਾਨ ਮੰਤਰੀ ਸੁਰੱਖਿਆ ਕਾਫਿਲੇ ਨੂੰ ਸੜਕੀ ਰੂਟ ਦਿੱਤਾ ਪਰ ਇਹ ਰੂਟ ਸੁਰੱਖਿਅਤ ਨਹੀਂ ਸੀ। ਇਸ ਨਾਲ ਪੰਜਾਬ ਪੁਲਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਸੁਰੱਖਿਆ ਤੇ ਭਾਈਚਾਰਕ ਸਾਂਝ ਪੈਦਾ ਕਰਨ ਲਈ ਭਾਜਪਾ ਨਾਲ ਗਠਜੋੜ ਜ਼ਰੂਰੀ : ਕੈਪਟਨ
ਪ੍ਰਧਾਨ ਮੰਤਰੀ ਦੇ ਸੜਕ ਰਾਹੀਂ ਜਾਣ ਦਾ ਅਚਾਨਕ ਬਣਿਆ ਪ੍ਰੋਗਰਾਮ, ਵੱਡਾ ਸਵਾਲ : ਤਾਂ ਅੰਦੋਲਨਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਸੜਕ ਰੂਟ ਦੀ ਜਾਣਕਾਰੀ ਕਿਵੇਂ ਮਿਲੀ
ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਹੋਈ ਖੁੰਝ ਤੋਂ ਬਾਅਦ ਕਟਹਿਰੇ ’ਚ ਆਈ ਚੰਨੀ ਸਰਕਾਰ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਹੋਈ ਖੁੰਝ ਸੜਕ ਮਾਰਗ ਚੁਣਨ ਕਾਰਨ ਅਚਾਨਕ ਹੋਈ। ਇਹ ਵੀ ਕਿਹਾ ਗਿਆ ਕਿ ਪਹਿਲਾਂ ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਰਾਹੀਂ ਰੈਲੀ ਵਾਲੀ ਜਗ੍ਹਾ ਤੱਕ ਜਾਣਾ ਸੀ ਪਰ ਮੌਸਮ ਖ਼ਰਾਬ ਹੋਣ ਦੇ ਕਾਰਨ ਉਹ ਸੜਕ ਮਾਰਗ ਰਾਹੀਂ ਰੈਲੀ ਲਈ ਅਚਾਨਕ ਨਿਕਲੇ। ਅਜਿਹੇ ’ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਇਸ ਰੂਟ ਦੀ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਨੂੰ ਨਹੀਂ ਸੀ ਅਤੇ ਇਹ ਰੂਟ ਅਚਾਨਕ ਤੈਅ ਕੀਤਾ ਗਿਆ ਤਾਂ ਅੰਦੋਲਨਕਾਰੀਆਂ ਨੂੰ ਇਸ ਦੀ ਜਾਣਕਾਰੀ ਕਿਵੇਂ ਮਿਲੀ ਅਤੇ ਉਹ ਲਾਮ-ਲਸ਼ਕਰ ਦੇ ਨਾਲ ਸੜਕ ’ਤੇ ਕਿਵੇਂ ਉਤਰ ਆਏ।
ਇਹ ਵੀ ਪੜ੍ਹੋ : ਪੀ. ਐੱਮ. ਮੋਦੀ ਦੀ ਸੁਰੱਖਿਆ ਦੇ ਮੁੱਦੇ ’ਤੇ ਫਤਿਹਜੰਗ ਬਾਜਵਾ ਨੇ ਘੇਰੀ ਕਾਂਗਰਸ, ਕੀਤੇ ਤਿੱਖੇ ਸ਼ਬਦੀ ਹਮਲੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪੰਜਾਬ ਸਰਕਾਰ ਨੇ IPS ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਲਾਇਆ
NEXT STORY