ਅੰਮ੍ਰਿਤਸਰ, (ਦਲਜੀਤ)- ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਵੱਲੋਂ ਅੱਜ ਪਰਮਜੀਤ ਕੌਰ ਮਾਨ ਦੀ ਅਗਵਾਈ ਹੇਠ ਕੰਪਨੀ ਬਾਗ ’ਚ ਵਿਸ਼ਾਲ ਰੈਲੀ ਤੇ ਮੁਜ਼ਾਹਰਾ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਜ਼ਿਲੇ ਭਰ ਦੀਅਾਂ ਆਸ਼ਾ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਪਰਮਜੀਤ ਕੌਰ ਮਾਨ, ਹਰਜੀਤ ਕੌਰ ਚੋਹਲਾ, ਡੀ. ਐੱਮ. ਐੱਫ. ਦੇ ਸੂਬਾ ਆਗੂ ਜਰਮਨਜੀਤ ਸਿੰਘ ਤੇ ਅਮਰਜੀਤ ਸਿੰਘ ਭੱਲਾ ਨੇ ਕਿਹਾ ਕਿ ਆਸ਼ਾ ਵਰਕਰ ਤੇ ਫੈਸਿਲੀਟੇਟਰ ਸਿਹਤ ਵਿਭਾਗ ਦੀ ਰੀਡ਼੍ਹ ਦੀ ਹੱਡੀ ਹਨ, ਜਿਨ੍ਹਾਂ ਦੀ ਮਿਹਨਤ ਸਦਕਾ ਆਮ ਲੋਕਾਂ ਦਾ ਸਿਹਤ ਵਿਭਾਗ ’ਤੇ ਭਰੋਸਾ ਵਧਿਆ ਹੈ ਪਰ ਹੱਡ-ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਪੰਜਾਬ ਅਤੇ ਕੇਂਦਰ ਸਰਕਾਰ ਨੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਅੱਖੋਂ-ਪਰੋਖੇ ਕੀਤਾ ਹੋਇਆ ਹੈ। ®ਜਥੇਬੰਦੀ ਦੀ ਆਗੂ ਸਰਬਜੀਤ ਕੌਰ ਛੱਜਲਵੱਡੀ, ਰਣਜੀਤ ਦੁਲਾਰੀ, ਡੀ. ਐੱਮ. ਐੱਫ. ਦੇ ਆਗੂ ਅਸ਼ਵਨੀ ਅਵਸਥੀ ਤੇ ਅਜੀਤਪਾਲ ਸਿੰਘ ਨੇ ਕਿਹਾ ਕਿ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਸਿਹਤ ਮੰਤਰੀ ਪੰਜਾਬ ਵੱਲੋਂ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਸਗੋਂ ਉਲਟਾ 9 ਦਸੰਬਰ 2017 ਨੂੰ ਜਲੰਧਰ ਵਿਖੇ ਕੀਤੀ ਗਈ ਰੈਲੀ ਦੌਰਾਨ ਜਥੇਬੰਦੀ ਦੀ ਸੂਬਾਈ ਲੀਡਰਸ਼ਿਪ ’ਤੇ ਝੂਠੇ ਪਰਚੇ ਦਰਜ ਕਰ ਕੇ ਅੌਰਤਾਂ ਪ੍ਰਤੀ ਬੇਰੁਖੀ ਦਾ ਪ੍ਰਗਟਾਵਾ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਜਥੇਬੰਦੀ ਵੱਲੋਂ ਪੰਜਾਬ ਭਰ ’ਚ ਵੱਖ-ਵੱਖ 6 ਸ਼ਹਿਰਾਂ ਅੰਦਰ ਰੈਲੀਆਂ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਘਿਰਾਓ ਕਰ ਕੇ ਪੰਜਾਬ ਸਰਕਾਰ ਨੂੰ ਝੰਜੋਡ਼ਿਆ ਜਾ ਰਿਹਾ ਹੈ। ਰੋਸ ਮੁਜ਼ਾਹਰੇ ਉਪਰੰਤ ਕੈਬਨਿਟ ਮੰਤਰੀ ਸਰਕਾਰੀਆ ਦੇ ਪੁੱਤਰ ਰਾਹੀਂ ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜਿਆ।
ਇਹ ਹਨ ਮੁੱਖ ਮੰਗਾਂ : ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਦੇ ਕਾਨੂਨ ਮੁਤਾਬਿਕ 8403 ਰੁਪਏ ਤੇ ਫੈਸਿਲੀਟੇਟਰਾਂ ਨੂੰ 18000 ਰੁਪਏ ਤਨਖਾਹ ਦਿੱਤੀ ਜਾਵੇ, ਵਰਕਰਾਂ ਦੀਆਂ ਸੀਨੀਆਰਤਾ ਸੂਚੀਆਂ ਬਣਾਈਆਂ ਜਾਣ, ਵਰਕਰਾਂ ਪਾਸੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ, ਵਿਭਾਗੀ ਟ੍ਰੇਨਿੰਗਾਂ ਦਾ ਟੀ. ਏ./ਡੀ. ਏ. ਦਿੱਤਾ ਜਾਵੇ, ਈ. ਪੀ. ਐੱਫ. ਕੱਟਿਆ ਜਾਵੇ, ਕੀਤੇ ਕੰਮਾਂ ਦੀ ਮੁਕੰਮਲ ਰਜਿਸਟ੍ਰੇਸ਼ਨ ਕੀਤੀ ਜਾਵੇ, ਵਰਕਰਾਂ ਦੀਆਂ ਨਾਜਾਇਜ਼ ਛਾਂਟੀਆਂ ਬੰਦ ਕੀਤੀਆਂ ਜਾਣ, ਇਨਸੈਂਟਿਵ ਦਾ ਭੁਗਤਾਨ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਕੀਤਾ ਜਾਵੇ, 11 ਤੋਂ 23 ਜੁਲਾਈ ਤੱਕ ਚੱਲਣ ਵਾਲੇ ਦਸਤ ਰੋਕੂ ਪੰਦਰਵਾਡ਼ੇ ਦਾ ਭੱਤਾ ਤੈਅ ਕੀਤਾ ਜਾਵੇ ਅਤੇ ਆਸ਼ਾ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ।
ਇਹ ਸਨ ਮੌਜੂਦ : ਰਮੇਸ਼ ਵੇਰਕਾ, ਡੌਲੀ ਵਾਸਲ, ਗੁਰਵੰਤ ਕੌਰ ਲੋਪੋਕੇ, ਪਲਵਿੰਦਰ ਕੌਰ ਵਡਾਲਾ, ਗੁਰਜੀਤ ਕੌਰ ਰਜਧਾਨ, ਕੁਲਵੰਤ ਕੌਰ ਤਰਸਿੱਕਾ, ਜਗਬੀਰ ਕੌਰ ਮਾਨਾਂਵਾਲਾ, ਰਜਵੰਤ ਕੌਰ ਵੇਰਕਾ, ਜਸਵਿੰਦਰ ਕੌਰ ਥਰੀਏਵਾਲ, ਪਰਮਿੰਦਰ ਕੌਰ ਕੈਰੋਂ, ਸੁਖਵਿੰਦਰ ਕੌਰ ਸੁਰਸਿੰਘ, ਹਰਜਿੰਦਰ ਕੌਰ ਸਰਹਾਲੀ, ਕੁਲਬੀਰ ਕੌਰ, ਯੁਧਬੀਰ ਸਿੰਘ ਸਰਜਾ ਆਦਿ ਹਾਜ਼ਰ ਸਨ।
ਚਾਰ ਕਿਲੋ ਭੁੱਕੀ ਸਮੇਤ ਇਕ ਅੌਰਤ ਸਮੇਤ ਤਿੰਨ ਦਬੋਚੇ
NEXT STORY