ਅਬੋਹਰ (ਸੁਨੀਲ)– ਅਬੋਹਰ ਪੁਲਸ ਨੇ ਸਨਸਨੀਖੇਜ਼ ਮਾਮਲੇ ਦਾ ਖ਼ੁਲਾਸਾ ਕੀਤਾ ਹੈ, ਜਿੱਥੇ ਮਾਸੀ ਨੇ ਆਪਣੀ ਭਾਣਜੀ ਨੂੰ 5 ਮੁੰਡਿਆਂ ਨਾਲ ਰਲ਼ ਕੇ Cold Drink 'ਚ ਨਸ਼ੀਲੀ ਚੀਜ਼ ਪਿਆ ਕੇ ਰਾਜਸਥਾਨ ਵਿਚ ਵੇਚ ਦਿੱਤਾ। ਸਿਟੀ ਥਾਣਾ ਨੰਬਰ 1 ਦੀ ਪੁਲਸ ਵੱਲੋਂ ਇਸ ਮਾਮਲੇ ’ਚ ਪੀੜਤ ਪੀੜਤ ਔਰਤ ਦੇ ਬਿਆਨਾਂ ’ਤੇ 5 ਅਪ੍ਰੈਲ ਨੂੰ ਔਰਤ ਦੀ ਮਾਸੀ ਸਮੇਤ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ, ਜਿਸ ਵਿਚੋਂ 1 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰਾਤਾਂ ਨੂੰ ਵੀ ਸਤਾਵੇਗੀ ਗਰਮੀ! 43 ਡਿਗਰੀ ਤੋਂ ਟੱਪਿਆ ਪਾਰਾ, ਇਨ੍ਹਾਂ ਜ਼ਿਲ੍ਹਿਆਂ 'ਚ Warm Night Alert
ਜਾਣਕਾਰੀ ਮੁਤਾਬਕ ਪੁਲਸ ਨੇ ਇਸ ਮਾਮਲੇ ਵਿਚ ਪੀੜਤਾ ਦੀ ਮਾਸੀ ਮਨਪ੍ਰੀਤ ਕੌਰ ਉਰਫ ਮੰਨੀ ਪਤਨੀ ਰੇਸ਼ਮ ਸਿੰਘ ਵਾਸੀ ਬਕੇਣਵਾਲਾ, ਮਨਦੀਪ ਕੌਰ ਪਤਨੀ ਦਮਨ ਸਿੰਘ, ਵਾਸੀ ਸੀਡ ਫਾਰਮ, ਪੁਖਰਾਜ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਬਾਘਾਕਲਾਂ, ਸੀਮਾ ਪਤਨੀ ਰਿੰਕੂ, ਰਤਨ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਅਜ਼ੀਮਗਡ਼੍ਹ ਅਤੇ ਰਜਿੰਦਰ ਕੁਮਾਰ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ’ਚ ਰਤਨ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਜਿਥੇ ਸਮਰੱਥ ਜੁਡੀਸ਼ੀਅਲ ਮੈਜਿਸਟਰੇਟ ਸਤੀਸ਼ ਕੁਮਾਰ ਸ਼ਰਮਾ ਨੇ ਉਸ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ।
ਪੀੜਤਾ ਦਾ ਤਕਰੀਬਨ 7 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੇ 2 ਬੱਚੇ ਵੀ ਹਨ। ਘਰੇਲੂ ਕਲੇਸ਼ ਕਾਰਨ ਉਹ 6 ਮਹੀਨੇ ਪਹਿਲਾਂ ਆਪਣੇ ਪੇਕੇ ਘਰ ਆਈ ਹੋਈ ਸੀ। ਉਸ ਦੀ ਮਾਸੀ ਉਸ ਨੂੰ ਮਜ਼ਦੂਰੀ ਦੇ ਬਹਾਨੇ ਅਜ਼ੀਮਗੜ੍ਹ ਲੈ ਆਈ, ਜਿੱਥੇ ਉਹ ਕਿੰਨੂ ਤੋੜਣ ਦਾ ਕੰਮ ਕਰਨ ਲੱਗ ਪਈ। ਉਸ ਦੀ ਮਾਸੀ ਨੇ 5 ਨੌਜਵਾਨਾਂ ਨਾਲ ਰਲ਼ ਕੇ ਉਸ ਨੂੰ ਵੇਚਣ ਦੀ ਯੋਜਨਾ ਬਣਾਈ। ਤਕਰੀਬਨ ਇਕ ਮਹੀਨੇ ਪਹਿਲਾਂ ਉਸ ਦੀ ਮਾਸੀ ਉਸ ਨੂੰ ਕਿਸੇ ਘਰ ਪਾਰਟੀ ਵਿਚ ਲੈ ਗਈ, ਜਿੱਥੇ ਉਸ ਦੀਆਂ ਤਸਵੀਰਾਂ ਖਿੱਚੀਆਂ ਤੇ ਕਿਸੇ ਔਰਤ ਨੂੰ ਭੇਜ ਦਿੱਤੀਆਂ। ਇਸ ਦੌਰਾਨ ਉਕਤ 5 ਨੌਜਵਾਨਾਂ ਨੇ ਉਸ ਨੂੰ Cold Drink 'ਚ ਨਸ਼ੀਲੀ ਚੀਜ਼ ਪਿਆ ਦਿੱਤੀ, ਜਿਸ ਨਾਲ ਉਹ ਬੇਸੁੱਧ ਹੋ ਗਈ। 2 ਦਿਨ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਪਤਾ ਲੱਗਿਆ ਕਿ ਉਸ ਦੀ ਮਾਸੀ ਨੇ ਉਸ ਨੂੰ ਰਾਜਸਥਾਨ ਦੇ ਵਿਅਕਤੀ ਨੂੰ ਵੇਚ ਦਿੱਤਾ ਹੈ। ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਵਿਅਕਤੀ ਉਸ ਨਾਲ ਜਬਰ-ਜ਼ਿਨਾਹ ਵੀ ਕਰਦਾ ਰਿਹਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ! ਵੀਰਵਾਰ ਨੂੰ ਵੀ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਪੀੜਤਾ ਨੇ ਦੱਸਿਆ ਕਿ ਉਸ ਨੇ ਉੱਥੋਂ ਭੱਜਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਉਕਤ ਲੋਕਾਂ ਨੇ ਉਸ ਨੂੰ ਨਿਕਲਣ ਨਹੀਂ ਦਿੱਤਾ ਤੇ ਧਮਕੀਆਂ ਵੀ ਦਿੱਤੀਆਂ। ਕਿਸੇ ਤਰ੍ਹਾਂ ਉਸ ਨੇ Whatsapp ਰਾਹੀਂ ਆਪਣੇ ਪਤੀ ਨੂੰ ਪੂਰੀ ਗੱਲ ਦੱਸੀ, ਜਿਸ ਨੇ ਉਸ ਨੂੰ ਬਚਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੋਟਲ 'ਚ ਕਮਰਾ ਬੁੱਕ ਕਰਨ ਦਾ ਤਰੀਕਾ ਬਦਲਿਆ! ਹੁਣ No ਆਧਾਰ ਕਾਰਡ Only....
NEXT STORY