ਮੱਖੂ(ਧੰਜੂ, ਵਾਹੀ)—ਸਤਲੁਜ ਅਤੇ ਬਿਆਸ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧ ਜਾਣ 'ਤੇ ਹਰੀਕੇ ਹੈੱਡ ਤੋਂ ਫਾਲਤੂ ਪਾਣੀ ਅਚਾਨਕ ਛੱਡਣ ਕਾਰਨ ਸਭਰਾ, ਦੀਨੇਕੇ ਅਤੇ ਨਿਜ਼ਾਮਦੀਨਵਾਲਾ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ। ਪਿੰਡ ਨਿਜ਼ਾਮਦੀਨਵਾਲਾ ਦੇ ਕਿਸਾਨ ਸੁਖਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ 15 ਏਕੜ ਝੋਨੇ ਤੇ ਬਾਸਮਤੀ ਦੀ ਫਸਲ ਪਾਣੀ ਦੀ ਭੇਟ ਚੜ ਗਈ।
ਪੀੜਤ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਦੋਸ਼ ਲਾਇਆ ਕਿ ਜੇਕਰ ਦਰਿਆਵਾਂ 'ਚ ਪਾਣੀ ਦਾ ਪੱਧਰ ਵੱਧਣ 'ਤੇ ਹੀ ਛੱਡਣ ਦੀ ਬਜਾਏ ਨਾਲੋਂ-ਨਾਲ ਛੱਡ ਦਿੱਤਾ ਜਾਂਦਾ ਤਾਂ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਸੀ। ਪਹਿਲਾਂ ਹੀ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਕਿਸਾਨਾਂ ਨੂੰ ਅਧਿਕਾਰੀਆਂ ਦੀ ਗਲਤ ਨੀਤੀਆਂ ਦਾ ਵਾਰ-ਵਾਰ ਸ਼ਿਕਾਰ ਹੋਣਾ ਪੈਂਦਾ ਹੈ। ਪੀੜਤ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਕਾਰਜਸ਼ੈਲੀ ਸੁਧਾਰਨ ਤੋਂ ਇਲਾਵਾ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਨੂੰ ਪਹਿਲ ਦੇ ਆਧਾਰ 'ਤੇ ਦੇਣ ਦੀ ਮੰਗ ਕੀਤੀ ਗਈ।
15 ਅਗਸਤ ਦੇ ਮੱਦੇਨਜ਼ਰ ਆਰ. ਪੀ. ਐੱਫ. ਨੇ ਸਟੇਸ਼ਨ 'ਤੇ ਵਧਾਈ ਚੌਕਸੀ
NEXT STORY