ਮੋਹਾਲੀ (ਨਿਆਮੀਆਂ) : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੋਹਾਲੀ ਦੀ ਜਨਰਲ ਬਾਡੀਜ਼ ਦੀ ਮੀਟਿੰਗ ਰਘਬੀਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਫੇਜ਼-3ਬੀ1 ਮੋਹਾਲੀ ਵਿਖੇ ਹੋਈ, ਜਿਸ ਵਿਚ ਕੈਪਟਨ ਸਰਕਾਰ ਦੀਆਂ ਪੈਨਸ਼ਨ ਵਿਰੋਧੀ ਨੀਤੀਆਂ ਦੀ ਸਖਤ ਆਲੋਚਨਾ ਕੀਤੀ ਗਈ। ਇਸ ਤੋਂ ਇਲਾਵਾ ਚੰਡੀਗੜ੍ਹ ਪੰਜਾਬੀ ਮੰਚ ਤੋਂ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ 19 ਫਰਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਸਮੂਹਿਕ ਭੁੱਖ ਹੜਤਾਲ ਵਿਚ ਚੰਡੀਗੜ੍ਹ-ਮੋਹਾਲੀ ਤੇ ਆਸ-ਪਾਸ ਦੇ ਸਮੂਹ ਪੈਨਸ਼ਨਰਾਂ ਵਲੋਂ ਸ਼ਾਮਲ ਹੋਣ ਲਈ ਹੱਥ ਖੜ੍ਹੇ ਕਰਕੇ ਫੈਸਲਾ ਕੀਤਾ ਗਿਆ।
ਪੈਨਸ਼ਨਰ ਪਹਿਲਾਂ 10 ਵਜੇ ਨੀਲਮ ਸਿਨੇਮਾ ਦੇ ਸਾਹਮਣੇ ਇਕੱਠੇ ਹੋਣਗੇ ਤੇ ਉਸ ਉਪਰੰਤ ਭੁੱਖ ਹੜਤਾਲ ਵਿਚ ਸ਼ਾਮਲ ਹੋਣਗੇ। ਮੋਹਨ ਸਿੰਘ ਤੇ ਰਣਬੀਰ ਢਿੱਲੋਂ ਨੇ ਸੂਬਾ ਪੱਧਰ ਦੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਹਾਈ ਪਾਵਰ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਜੁਆਇੰਟ ਫਰੰਟ ਦੇ ਫੈਸਲੇ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਸੂਬੇ ਭਰ ਵਿਚ ਬਲਾਕ, ਤਹਿਸੀਲ ਤੇ ਜ਼ਿਲਾ ਪੱਧਰ 'ਤੇ ਪੈਨਸ਼ਨਰਾਂ ਵਲੋਂ ਧਰਨੇ ਤੇ ਰੈਲੀਆਂ ਕੀਤੀਆਂ ਜਾਣਗੀਆਂ।
ਜੁਆਇੰਟ ਫਰੰਟ ਦੇ ਸੱਦੇ 'ਤੇ ਸੂਬੇ ਭਰ ਦੇ ਪੈਨਸ਼ਨਰ ਵਿਧਾਨ ਸਭਾ ਦੌਰਾਨ ਚੰਡੀਗੜ੍ਹ ਜਾਂ ਮੋਹਾਲੀ ਵਿਖੇ ਧਰਨਾ ਤੇ ਰੈਲੀ ਕਰਕੇ ਪੰਜਾਬ ਸਰਕਾਰ ਨੂੰ ਘੇਰਨ ਲਈ ਪੰਜਾਬ ਵਿਧਾਨ ਸਭਾ 'ਚ ਮਾਰਚ ਕਰਨਗੇ। ਕੈਪਟਨ ਸਰਕਾਰ ਦੇ ਨਾਂਹ-ਪੱਖੀ ਰਵੱਈਏ ਕਾਰਨ ਪੈਨਸ਼ਨਰਾਂ ਵਿਚ ਭਾਰੀ ਰੋਸ ਹੈ। ਮੋਹਨ ਸਿੰਘ ਤੇ ਰਣਬੀਰ ਢਿੱਲੋਂ ਤੋਂ ਇਲਾਵਾ ਸੁੱਚਾ ਸਿੰਘ ਕਲੌੜ, ਮੂਲਰਾਜ ਸ਼ਰਮਾ, ਜਰਨੈਲ ਸਿੰਘ ਸਿੱਧੂ, ਅਜੀਤ ਸਿੰਘ, ਕਸ਼ਮੀਰ ਕੌਰ ਸੰਧੂ, ਰਵਿੰਦਰ ਗਿੱਲ ਆਦਿ ਨੇ ਵੀ ਭੁੱਖ ਹੜਤਾਲ ਵਿਚ ਸ਼ਾਮਲ ਹੋਣ ਲਈ ਪੈਨਸ਼ਨਰਾਂ ਨੂੰ ਪ੍ਰੇਰਿਤ ਕੀਤਾ।
ਗੁਰੁ ਰਵਿਦਾਸ ਮਾਹਰਾਜ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
NEXT STORY