ਰਾਜਪੁਰਾ (ਮਸਤਾਨਾ) : ਪਤੀ ਵਲੋਂ ਦਾਜ ਮੰਗਣ ਅਤੇ ਕੁੱਟਮਾਰ ਤੋਂ ਤੰਗ ਆਈ ਵਿਆਹੁਤਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਥਾਣਾ ਸ਼ੰਭੂ ਦੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਤੇਪਲਾ ਵਾਸੀ ਪਵਨ ਕੁਮਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਲੜਕੀ ਆਰਤੀ (21 ਸਾਲ) ਦਾ ਵਿਆਹ ਅੰਬਾਲਾ ਸ਼ਹਿਰ ਵਾਸੀ ਤਰੁਨ ਕੁਮਾਰ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਉਸ ਦੇ ਪਤੀ ਨੇ ਉਸ ਕੋਲੋਂ ਹੋਰ ਦਾਜ ਮੰਗਣ ਦੇ ਨਾਂ 'ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਤੰਗ ਆਈ ਉਸ ਦੀ ਧੀ ਜਦੋਂ ਆਪਣੇ ਘਰ ਆਈ ਹੋਈ ਸੀ ਤਾਂ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਪਤੀ ਖਿਲਾਫ ਧਾਰਾ 304 ਬੀ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਵੀ. ਆਈ. ਪੀ. ਨੰਬਰ ਕੌਡੀਆਂ ਦੇ ਭਾਅ ਦੇਣ 'ਤੇ ਹਾਈਕੋਰਟ ਦੀ ਸਖਤ ਟਿੱਪਣੀ
NEXT STORY