ਘੱਲਖੁਰਦ (ਦਲਜੀਤ) : ਥਾਣਾ ਘੱਲਖੁਰਦ ਦੀ ਪੁਲਸ ਨੇ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ ’ਚ ਪਤਨੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਨਹਿਰ ’ਚ ਸੁੱਟਣ ਵਾਲੇ ਪਤੀ ਖ਼ਿਲਾਫ ਮ੍ਰਿਤਕ ਔਰਤ ਦੇ ਪਿਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਹੈ। ਪਤਾ ਲੱਗਾ ਹੈ ਕਿ ਪੁਲਸ ਨੇ ਮ੍ਰਿਤਕ ਔਰਤ ਦੀ ਲਾਸ਼ ਪਿੰਡ ਰੁਕਨਾ ਬੇਗੂ ਦੀ ਨਹਿਰ ’ਚੋਂ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਥਾਣਾ ਘੱਲਖੁਰਦ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਮੇਜਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਦਾਰਾਪੁਰ ਨੇ ਦੱਸਿਆ ਕਿ ਉਸ ਦੀ ਲੜਕੀ ਚਰਨਜੀਤ ਕੌਰ ਦਾ ਵਿਆਹ 7 ਸਾਲ ਪਹਿਲਾਂ ਮੁਲਜ਼ਮ ਜਸਵੰਤ ਸਿੰਘ ਉਰਫ ਨਿੱਕਾ ਪੁੱਤਰ ਉਰਕਪਾਲ ਸਿੰਘ ਵਾਸੀ ਰੱਤਾ ਖੇੜ, ਪੰਜਾਬ ਸਿੰਘ ਵਾਲਾ ਨਾਲ ਹੋਇਆ ਸੀ ਅਤੇ ਉਹ ਅਕਸਰ ਚਰਨਜੀਤ ਕੌਰ ਨਾਲ ਝਗੜਾ ਕਰਦਾ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਨੇ 13 ਜੁਲਾਈ 2024 ਨੂੰ ਆਪਣੀ ਪਤਨੀ ਚਰਨਜੀਤ ਕੌਰ ਦਾ ਕਤਲ ਕਰਕੇ ਉਸ ਦੀ ਲਾਸ਼ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਤੋਂ ਭੰਗੜ ਵੱਲ ਜਾਂਦੀ ਨਹਿਰ ’ਚ ਸੁੱਟ ਦਿੱਤੀ ਸੀ ਜਿਸ ਨੂੰ ਪਿੰਡ ਰੁਕਨਾ ਬੇਗੂ ਨਹਿਰ ਵਿਚੋਂ ਬਰਾਮਦ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਚ ਪਤੀ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਹੜ੍ਹ ਦਾ ਖ਼ਤਰਾ, ਜਾਰੀ ਹੋਇਆ ਅਲਰਟ ਤੇ ਬਣਾ ਦਿੱਤੇ ਗਏ ਕੰਟਰੋਲ ਰੂਮ, ਅਧਿਕਾਰੀਆਂ ਨੂੰ ਮਿਲੇ ਸਖ਼ਤ ਹੁਕਮ
NEXT STORY