ਗੁਰਦਾਸਪੁਰ (ਵਿਨੋਦ) : ਪਤਨੀ ਵਲੋਂ ਕੀਤੇ ਤਲਾਕ ਦੇ ਕੇਸ ਤੋਂ ਖਫਾ ਪਤੀ ਵਲੋਂ ਪਤਨੀ ਨੂੰ ਜ਼ਬਰਦਸਤੀ ਤੇਜ਼ਾਬ ਪਿਲਾ ਕੇ ਖੁਦ ਵੀ ਜ਼ਹਿਰੀਲੀ ਦਵਾਈ ਨਿਗਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਵੇਂ ਪਤੀ-ਪਤਨੀ ਦੀ ਹਾਲਾਤ ਚਿੰਤਾਜਨਕ ਹੋਣ ਦੇ ਕਾਰਨ ਦੋਵਾਂ ਨੂੰ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਪਤੀ ਨੇ ਗੈਸ ਸਿਲੰਡਰ ਨੂੰ ਅੱਗ ਲਗਾ ਕੇ ਪਤਨੀ ਨੂੰ ਸਾੜਨ ਦੀ ਕੌਸ਼ਿਸ ਵੀ ਕੀਤੀ ਪਰ ਸਫਲ ਨਹੀਂ ਹੋ ਸਕਿਆ। ਸਿਟੀ ਪੁਲਸ ਨੇ ਪਤੀ ਖਿਲਾਫ ਧਾਰਾ 306 ਅਤੇ 326 ਅਧੀਨ ਕੇਸ ਦਰਜ ਕਰ ਲਿਆ ਹੈ।
ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਪੀੜਤਾ ਰਜਨੀ ਪਤਨੀ ਗੁਰਪਿੰਦਰ ਸਿੰਘ ਨਿਵਾਸੀ ਪਿੰਡ ਮਾਲੇਵਾਲ ਜ਼ਿਲਾ ਫਿਰੋਜ਼ਪੁਰ ਨੇ ਮਾਨਯੋਗ ਜੱਜ ਚੰਦਨ ਹੰਸ ਜੇ.ਐੱਮ.ਆਈ.ਸੀ ਨੂੰ ਦਿੱਤੇ ਬਿਆਨ ਵਿਚ ਦੋਸ਼ ਲਗਾਇਆ ਕਿ ਉਸ ਨੇ ਪਤੀ ਗੁਰਪਿੰਦਰ ਸਿੰਘ ਨਾਲ ਸਾਲ 2005 ਦੇ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਦੋਵਾਂ ਦਾ 10 ਸਾਲ ਦਾ ਲੜਕਾ ਅਤੇ 6 ਸਾਲ ਦੀ ਲੜਕੀ ਵੀ ਹੈ ਪਰ ਉਸ ਦਾ ਪਤੀ ਉਸ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ, ਜਿਸ ਕਾਰਨ ਲਗਭਗ 6-7 ਮਹੀਨੇ ਤੋਂ ਉਹ ਆਪਣੇ ਪਤੀ ਦਾ ਘਰ ਛੱਡ ਕੇ ਗੁਰਦਾਸਪੁਰ ਦੇ ਮੁਹੱਲਾ ਪ੍ਰੇਮ ਨਗਰ ਵਿਚ ਆਪਣੀ ਲੜਕੀ ਮੰਨਤ ਦੇ ਨਾਲ ਕਿਰਾਏ ਦੇ ਮਕਾਨ ਤੇ ਰਹਿ ਰਹੀ ਸੀ। ਉਸ ਨੇ ਪਤੀ ਤੋਂ ਤਾਲਾਕ ਦਾ ਕੇਸ ਅਦਾਲਤ ਵਿਚ ਕਰ ਰੱਖਿਆ ਹੈ ਅਤੇ ਉਹ ਗੁਰਦਾਸਪੁਰ ਵਿਚ ਸਿਲਾਈ ਆਦਿ ਦਾ ਕੰਮ ਕਰਕੇ ਆਪਣਾ ਪੇਟ ਪਾਲ ਰਹੀ ਹੈ। ਬੀਤੇ ਦਿਨੀਂ ਅਦਾਲਤ ਵਿਚ ਤਾਲਾਕ ਦੀ ਤਾਰੀਕ ਸੀ ਪਰ ਉਹ ਅਦਾਲਤ ਵਿਚ ਨਹੀਂ ਗਈ ਅਤੇ ਲੜਕੀ ਦੀ ਪ੍ਰੀਖਿਆ ਹੋਣ ਕਾਰਨ ਰਾਮ ਸਰਨਮ ਕਾਲੋਨੀ ਗੁਰਦਾਸਪੁਰ ਵਿਚ ਆਪਣੀ ਸਹੇਲੀ ਜੋਤੀ ਦੇ ਘਰ ਆ ਗਈ। ਰਜਨੀ ਨੇ ਦੱਸਿਆ ਕਿ ਸ਼ਾਮ ਲਗਭਗ 4 ਵਜੇ ਉਸ ਦਾ ਪਤੀ ਅਦਾਲਤ ਤੋਂ ਪੇਸ਼ੀ ਭੁਗਤ ਕੇ ਕਿਸੇ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਕੇ ਮੇਰੀ ਸਹੇਲੀ ਜੋਤੀ ਦੇ ਘਰ ਆ ਗਿਆ ਅਤੇ ਉਸ ਨੇ ਆਉਂਦੇ ਹੀ ਮੈਨੂੰ ਬਾਲਾਂ ਤੋਂ ਫੜ ਕੇ ਤੇਜ਼ਾਬ ਮੂੰਹ ਵਿਚ ਪਾ ਦਿੱਤਾ ਅਤੇ ਸਰੀਰ ਤੇ ਵੀ ਸੁੱਟ ਦਿੱਤਾ। ਇਸ ਦੌਰਾਨ ਗੁਰਪਿੰਦਰ ਨੇ ਵੀ ਕੋਈ ਜ਼ਹਿਰੀਲੀ ਦਵਾਈ ਪੀ ਲਈ। ਦੋਵਾਂ ਦੀ ਹਾਲਤ ਚਿੰਤਾਜਨਕ ਹੋਣ ਦੇ ਕਾਰਨ ਡਾਕਟਰਾਂ ਨੇ ਦੋਵਾਂ ਨੂੰ ਅਮ੍ਰਿੰਤਸਰ ਹਸਪਤਾਲ ਰੈਫਰ ਕਰ ਦਿੱਤਾ ਹੈ।
ਕਾਂਗਰਸ ਸਰਕਾਰ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਦ੍ਰਿੜ੍ਹ ਹੈ: ਨਵਤੇਜ ਚੀਮਾ
NEXT STORY