ਭੋਗਪੁਰ (ਸੂਰੀ, ਰਾਣਾ) : ਜਲੰਧਰ-ਜੰਮੂ ਕੌਮੀ ਨੈਸ਼ਨਲ ਹਾਈਵੇ ’ਤੇ ਟਾਂਡਾ ਅਤੇ ਭੋਗਪੁਰ ਵਿਚਕਾਰ ਪਿੰਡ ਪਤਿਆਲਾਂ ਨੇੜੇ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਪੁੱਤਰ ਸਰਦਾਰਾ ਸਿੰਘ (60) ਆਪਣੀ ਪਤਨੀ ਮਨਜੀਤ ਕੌਰ (55) ਨਾਲ ਗੁਰਦਾਸਪੁਰ ਤੋਂ ਪਿੰਡ ਪਤਿਆਲਾਂ ਵਿਚ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ। ਜਦੋਂ ਇਹ ਮੋਟਰਸਾਈਕਲ ਸਵਾਰ ਜੋੜਾ ਪਿੰਡ ਪਤਿਆਲਾਂ ਦੇ ਨੈਸ਼ਨਲ ਹਾਈਵੇ ’ਤੇ ਸਥਿਤ ਕੱਟ ਦੇ ਨਜ਼ਦੀਕ ਸੀ ਤਾਂ ਉਸੇ ਸਮੇਂ ਟਾਂਡਾ ਸਾਈਡ ਤੋਂ ਆ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਮੋਟਰਸਾਈਕਲ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਜੇਕਰ ਤੁਹਾਡਾ ਫ਼ੋਨ ਹੋ ਜਾਵੇ ਚੋਰੀ ਤਾਂ ਤੁਰੰਤ ਕਰੋ ਇਹ ਕੰਮ; ਪੰਜਾਬ ਪੁਲਸ ਨੇ ਟ੍ਰੇਸ ਕੀਤੇ 1,00,00,000 ਰੁਪਏ ਦੇ ਫ਼ੋਨ
ਹਾਦਸੇ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਦੇ ਇੰਚਾਰਜ ਰਣਧੀਰ ਸਿੰਘ ਸਾਥੀਆਂ ਨਾਲ ਹਾਦਸੇ ਵਾਲੀ ਥਾਂ ’ਤੇ ਪੁੱਜੇ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਹਾਦਸੇ ਤੋਂ ਬਾਅਦ ਬੱਸ ਚਾਲਕ ਤੇ ਕੰਡਕਟਰ ਬੱਸ ਸੜਕ ’ਤੇ ਹੀ ਖੜ੍ਹੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ੍ਰੀ ਮੁਕਤਸਰ ਸਾਹਿਬ ’ਚ ਸਨਸਨੀ: ਕਿਰਾਏ ਦੇ ਮਕਾਨ ’ਚੋਂ ਮਿਲਆਂ 2 ਲਾਸ਼ਾਂ, ਪੁਲਸ ਜਾਂਚ ਜਾਰੀ
NEXT STORY