ਫਿਰੋਜ਼ਪੁਰ (ਮਲਹੋਤਰਾ) : ਪਤੀ ਦੇ ਕਿਸੇ ਨਾਲ ਨਜਾਇਜ਼ ਸੰਬੰਧਾਂ ਦੀ ਸ਼ਿਕਾਇਤ ਜਦੋਂ ਪਤਨੀ ਨੇ ਆਪਣੇ ਸੱਸ-ਸਹੁਰੇ ਨੂੰ ਕੀਤੀ ਤਾਂ ਸੱਸ-ਸਹੁਰੇ ਨੇ ਆਪਣੇ ਪੁੱਤਰ ਨਾਲ ਮਿਲ ਕੇ ਉਸ ਨੂੰ ਜ਼ਹਿਰ ਪਿਆ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਘਟਨਾ ਥਾਣਾ ਸਦਰ ਦੇ ਪਿੰਡ ਨੌਰੰਗ ਕੇ ਸਿਆਲ ਦੀ ਹੈ। ਕਿਰਨਦੀਪ ਕੌਰ ਨੇ ਬਿਆਨ ਦਰਜ ਕਰਵਾਏ ਕਿ ਉਸਦਾ ਵਿਆਹ ਤਿੰਨ ਸਾਲ ਪਹਿਲਾਂ ਵਿਕਰਮਜੀਤ ਸਿੰਘ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸਦੇ ਪਤੀ ਦੇ ਕਿਸੇ ਹੋਰ ਨਾਲ ਨਜਾਇਜ਼ ਸਬੰਧ ਹਨ। ਉਸਨੇ ਕਈ ਵਾਰ ਆਪਣੇ ਪਤੀ ਨੂੰ ਸਮਝਾਇਆ ਪਰ ਉਹ ਨਹੀਂ ਮੰਨਿਆ ਤਾਂ ਉਸ ਨੇ ਇਸ ਸਬੰਧੀ ਆਪਣੀ ਸੱਸ ਰਣਜੀਤ ਕੌਰ ਤੇ ਸਹੁਰੇ ਕੁਲਦੀਪ ਸਿੰਘ ਨੂੰ ਦੱਸਿਆ।
ਕਿਰਨਦੀਪ ਕੌਰ ਦੇ ਦੋਸ਼ ਹਨ ਕਿ ਆਪਣੇ ਪੁੱਤਰ ਦੀਆਂ ਗਲਤੀਆਂ ਨੂੰ ਸੁਧਾਰਣ ਦੀ ਬਜਾਏ ਉਸ ਦੇ ਸੱਸ-ਸਹੁਰੇ ਨੇ ਆਪਣੇ ਪੁੱਤਰ ਤੇ ਇਕ ਹੋਰ ਰਿਸ਼ਤੇਦਾਰ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੇ ਮੂੰਹ ਵਿਚ ਜ਼ਹਿਰ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਏ. ਐੱਸ. ਆਈ. ਨੇ ਦੱਸਿਆ ਕਿ ਪੀੜਤ ਔਰਤ ਸਿਵਲ ਹਸਪਤਾਲ ਵਿਚ ਭਰਤੀ ਹੈ ਤੇ ਉਸ ਦੇ ਬਿਆਨਾਂ ਦੇ ਆਧਾਰ 'ਤੇ ਚਾਰਾਂ ਖਿਲਾਫ ਜਾਨ ਲੈਣ ਦੀ ਕੋਸ਼ਿਸ਼ ਕਰਨ ਅਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਹਵਾਲਾਤ ਦਾ ਤਾਲਾ ਖੁੱਲ੍ਹਾ ਦੇਖ ਚਲਾਕੀ ਨਾਲ ਭੱਜਿਆ ਮੁਲਜ਼ਮ
NEXT STORY