ਨੂਰਪੁਰਬੇਦੀ (ਸੰਜੀਵ ਭੰਡਾਰੀ)-ਬਲਾਕ ਨੂਰਪੁਰਬੇਦੀ ਦੇ ਪਿੰਡ ਖੱਡ ਬਖਲੌਰ ਵਿਖੇ ਭਾਰੀ ਬਰਸਾਤ ਕਾਰਨ ਲੈਂਡ ਸਲਾਈਡਿੰਗ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਵਾਲ-ਵਾਲ ਬਚ ਗਈ। ਮ੍ਰਿਤਕ ਵਿਅਕਤੀ ਇਕ ਪ੍ਰਾਈਵੇਟ ਸਕੂਲ ਦੀ ਬੱਸ ਵਿਚ ਬਤੌਰ ਕੰਡਕਟਰ ਨੌਕਰੀ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ : ਇਟਲੀ ’ਚ ਰੂਹ ਕੰਬਾਊ ਹਾਦਸੇ ਨੇ ਉਜਾੜਿਆ ਪਰਿਵਾਰ, 2 ਸਾਲਾ ਬੱਚੇ ਸਣੇ 3 ਜੀਆਂ ਦੀ ਦਰਦਨਾਕ ਮੌਤ
ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਸਤਵਿੰਦਰ ਸਿੰਘ ਪੁੱਤਰ ਭਗਤ ਸਿੰਘ ਆਪਣੀ ਪਤਨੀ ਨਾਲ ਜਦੋਂ ਆਪਣੇ ਬਾੜੇ ’ਚ ਭਾਰੀ ਬਰਸਾਤ ਦੌਰਾਨ ਕੰਮਕਾਰ ਲਈ ਗਿਆ ਹੋਇਆ ਸੀ ਤਾਂ ਬਾੜੇ ਦੇ ਨਾਲ ਲੱਗਦੀ ਪਹਾੜ ਤੋਂ ਅਚਾਨਕ ਵੱਡੀ ਢਿੱਗ ਡਿੱਗਣ ਕਾਰਨ ਦੋਵੇਂ ਪਤੀ-ਪਤਨੀ ਉਸ ਦੇ ਥੱਲੇ ਆ ਗਏ। ਇਸ ਦੌਰਾਨ ਪਤਨੀ ਦਾ ਤਾਂ ਬਚਾਅ ਹੋ ਗਿਆ ਪਰ ਉਸ ਦੇ ਪਤੀ ਸਤਵਿੰਦਰ ਸਿੰਘ ਨੂੰ ਤਕਰੀਬਨ ਦੋ ਘੰਟੇ ਬਾਅਦ ਜੇ. ਸੀ. ਬੀ. ਮਸ਼ੀਨ ਨਾਲ ਬਾਹਰ ਕੱਢਿਆ ਗਿਆ। ਉਪਰੰਤ ਉਸ ਨੂੰ ਨਜ਼ਦੀਕੀ ਇਕ ਪ੍ਰਾਈਵੇਟ ਕਲੀਨਿਕ ਵਿਖੇ ਲਿਆਂਦਾ ਗਿਆ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਖ਼ਬਰ ਵੀ ਪੜ੍ਹੋ : ਰੇਲਵੇ ਨੇ ਦਿੱਤਾ ਤੋਹਫ਼ਾ, ਵੰਦੇ ਭਾਰਤ ਸਮੇਤ ਕਈ ਟਰੇਨਾਂ ਦਾ ਕਿਰਾਇਆ ਹੋਵੇਗਾ 25 ਫੀਸਦੀ ਘੱਟ
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਪੁੱਤ ਛੱਡ ਗਿਆ ਹੈ। ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਕਤ ਗਰੀਬ ਪਰਿਵਾਰ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਪਾਲਣ-ਪੋਸ਼ਣ ਕਰ ਸਕਣ। ਚੌਕੀ ਇੰਚਾਰਜ ਹਰੀਪੁਰ ਸੋਹਣ ਸਿੰਘ ਨੇ ਕਿਹਾ ਕਿ ਕਿ ਪੁਲਸ ਵੱਲੋਂ ਬਣਦੀ 174 ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਮੋਗਾ ਦੇ ਪਿੰਡ ਮਾਛੀਕੇ ਦੇ ਨੌਜਵਾਨ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ, ਮੋਗਾ ਦਾ ਹੀ ਹੈ ਕਾਤਲ
NEXT STORY