ਨਵੀਂ ਦਿੱਲੀ (ਭਾਸ਼ਾ)-ਰੇਲਵੇ ਬੋਰਡ ਨੇ ਇਕ ਹੁਕਮ ਵਿਚ ਕਿਹਾ ਹੈ ਕਿ ਵੰਦੇ ਭਾਰਤ ਅਤੇ ਅਨੁਭੂਤੀ ਤੇ ਵਿਸਟਾਡੋਮ ਕੋਚ ਵਾਲੀਆਂ ਸਾਰੀਆਂ ਟਰੇਨਾਂ ਵਿਚ ਏ. ਸੀ. ਚੇਅਰ-ਕਾਰ ਅਤੇ ਐਗਜ਼ੀਕਿਊਟਿਵ ਕਲਾਸ ਦੇ ਕਿਰਾਏ ਵਿਚ ਯਾਤਰੀਆਂ ਦੀ ਗਿਣਤੀ ਦੇ ਆਧਾਰ ’ਤੇ 25 ਫੀਸਦੀ ਤੱਕ ਦੀ ਕਟੌਤੀ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਹੁਕਮਾਂ ਅਨੁਸਾਰ ਕਿਰਾਏ ਵਿਚ ਰਿਆਇਤ ਆਵਾਜਾਈ ਦੇ ਮੁਕਾਬਲੇ ਵਾਲੇ ਸਾਧਨਾਂ ਦੇ ਕਿਰਾਏ ’ਤੇ ਵੀ ਨਿਰਭਰ ਕਰੇਗੀ। ਰੇਲ ਸੇਵਾਵਾਂ ਦੀ ਸਰਵੋਤਮ ਵਰਤੋਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲ ਮੰਤਰਾਲਾ ਨੇ ਏ. ਸੀ. ਸੀਟ ਦੇ ਕਿਰਾਏ ਵਿਚ ਰਿਆਇਤ ਦੇਣ ਲਈ ਰੇਲਵੇ ਡਵੀਜ਼ਨਾਂ ਦੇ ਪ੍ਰਮੁੱਖ ਵਪਾਰਕ ਪ੍ਰਬੰਧਕਾਂ ਨੂੰ ਸ਼ਕਤੀਆਂ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਇਟਲੀ ’ਚ ਰੂਹ ਕੰਬਾਊ ਹਾਦਸੇ ਨੇ ਉਜਾੜਿਆ ਪਰਿਵਾਰ, 2 ਸਾਲਾ ਬੱਚੇ ਸਣੇ 3 ਜੀਆਂ ਦੀ ਦਰਦਨਾਕ ਮੌਤ
ਰਿਜ਼ਰਵੇਸ਼ਨ ਫੀਸ, ਸੁਪਰਫਾਸਟ ਸਰਚਾਰਜ, ਜੀ. ਐੱਸ. ਟੀ. ਵਰਗੇ ਹੋਰ ਖਰਚੇ ਵਾਧੂ ਲਏ ਜਾ ਸਕਦੇ ਹਨ। ਯਾਤਰੀਆਂ ਦੀ ਗਿਣਤੀ ਦੇ ਆਧਾਰ ’ਤੇ ਕਿਸੇ ਜਾਂ ਸਾਰੀਆਂ ਸ਼੍ਰੇਣੀਆਂ ਵਿਚ ਰਿਆਇਤ ਦਿੱਤੀ ਜਾ ਸਕਦੀ ਹੈ। ਪਿਛਲੇ 30 ਦਿਨਾਂ ਦੌਰਾਨ 50 ਪ੍ਰਤੀਸ਼ਤ ਤੋਂ ਘੱਟ ਕਬਜ਼ੇ ਵਾਲੀਆਂ ਸ਼੍ਰੇਣੀਆਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ। ਹੁਕਮਾਂ ਅਨੁਸਾਰ ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਹੀ ਸੀਟਾਂ ਬੁੱਕ ਕਰਵਾ ਲਈਆਂ ਹਨ, ਨੂੰ ਕਿਰਾਇਆ ਵਾਪਸ ਨਹੀਂ ਕੀਤਾ ਜਾਵੇਗਾ।
ਅਡਾਨੀ ਗਰੁੱਪ ਦਾ 6 ਹਜ਼ਾਰ ਕਿੱਲੋ ਦਾ ਪੁਲ਼ ਹੀ ਲੈ ਗਏ ਚੋਰ, ਅਨੋਖ਼ੀ ਚੋਰੀ ਨੇ ਸਭ ਨੂੰ ਕੀਤਾ ਹੈਰਾਨ
NEXT STORY