ਅੰਮ੍ਰਿਤਸਰ (ਅਰੁਣ) : ਅੰਮ੍ਰਿਤਸਰ 'ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁੱਖ 'ਚ ਧੀ ਹੋਣ ਬਾਰੇ ਪਤਾ ਲੱਗਣ 'ਤੇ ਪਤੀ ਨੇ ਜਬਰਨ ਪਤਨੀ ਦਾ ਗਰਭਪਾਤ ਕਰਵਾ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਲੁਧਿਆਣਾ ਵਾਸੀ ਸੁਖਪਾਲ ਨੇ ਦੱਸਿਆ ਕਿ ਉਸ ਦੀ ਧੀ 26 ਸਾਲਾ ਜੋਤੀ ਦਾ ਵਿਆਹ 5 ਸਾਲ ਪਹਿਲਾਂ ਪਿੰਡ ਥੋਪੀਆਂ ਵਾਸੀ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ, ਜਿਸ ਦੀ ਇਕ ਧੀ ਵੀ ਹੈ।
ਇਹ ਵੀ ਪੜ੍ਹੋ : ਕੈਨੇਡਾ ਦੀ ਕੁੜੀ ਨਾਲ ਵਿਆਹ ਕਰਵਾ ਕੇ ਵੀ ਸੁਫ਼ਨਾ ਨਾ ਹੋਇਆ ਪੂਰਾ ਤਾਂ...
ਸੁਖਪਾਲ ਨੇ ਦੱਸਿਆ ਕਿ ਜੋਤੀ ਦੁਬਾਰਾ 4 ਮਹੀਨਿਆਂ ਦੀ ਗਰਭਵਤੀ ਸੀ ਪਰ ਉਸ ਦੇ ਜਵਾਈ ਨੂੰ ਪੁੱਤ ਹੀ ਚਾਹੀਦਾ ਸੀ, ਇਸ ਲਈ ਜ਼ਬਰਦਸਤੀ ਜੋਤੀ ਦਾ ਟੈਸਟ ਕਰਵਾਇਆ ਗਿਆ ਤਾਂ ਪਤਾ ਲੱਗਿਆ ਕਿ ਉਸ ਦੀ ਕੁੱਖ ਅੰਦਰ ਧੀ ਪਲ ਰਹੀ ਹੈ। ਇਹ ਗੱਲ ਜਵਾਈ ਤੋਂ ਬਰਦਾਸ਼ਤ ਨਾ ਹੋਈ ਕਿਉਂਕਿ ਉਸ ਨੂੰ ਦੂਜੀ ਧੀ ਨਹੀਂ ਚਾਹੀਦੀ ਸੀ।
ਇਹ ਵੀ ਪੜ੍ਹੋ : ਤੈਰਾਕੀ ਦੇ ਸ਼ੌਕੀਨਾਂ ਤੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੂਰੀ ਹੋਣ ਨੇੜੇ ਖੁਆਇਸ਼
ਇਸ ਲਈ ਉਸ ਨੇ ਆਪਣੀ ਭੈਣ ਵੀਰੋ ਨਾਲ ਮਿਲ ਕੇ ਆਪਣੀ ਪਤਨੀ ਦਾ ਜਬਰੀ ਗਰਭਪਾਤ ਕਰਵਾ ਦਿੱਤਾ। ਇਸ ਕਾਰਨ ਜੋਤੀ ਦੇ ਢਿੱਡ ਅੰਦਰ ਇਨਫੈਕਸ਼ਨ ਫੈਲ ਗਈ, ਜਿਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਇਸ ਮਾਮਲੇ 'ਚ ਪੁਲਸ ਵਲੋਂ ਦੋਹਾਂ ਮੁਲਜ਼ਮ ਭੈਣ-ਭਰਾ ਖਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬਹਾਨੇ ਨਾਲ ਘਰ ਬੁਲਾ ਕੇ ਡਾਕਟਰ ਨੂੰ ਬੇਰਹਿਮੀ ਨਾਲ ਕੁੱਟਿਆ, ਪੰਚਾਇਤ ਨੇ ਬਚਾਈ ਜਾਨ
ਸਨਸਨੀਖੇਜ ਖ਼ੁਲਾਸਾ: ਕਿਰਾਏਦਾਰ ਜਨਾਨੀ ਨੇ 2 ਲੱਖ 'ਚ ਵੇਚੀ ਮਕਾਨ ਮਾਲਕ ਦੀ ਧੀ
NEXT STORY