ਮੋਹਾਲੀ (ਰਾਣਾ) : ਪਤਨੀ ਨੂੰ ਤਲਾਕ ਦਿੱਤੇ ਬਿਨਾਂ ਹੀ ਦੂਜਾ ਵਿਆਹ ਕਰਨ ਦੀ ਤਿਆਰੀ ਕਰ ਰਹੇ ਪਤੀ ਦੀ ਉਸ ਸਮੇਂ ਪੋਲ ਖੁੱਲ੍ਹ ਗਈ, ਜਦੋਂ ਉਸ ਦੀ ਪਤੀ ਨੇ ਇਕ ਮੈਟਰੀਮੋਨੀਅਲ ਵੈੱਬਸਾਈਟ 'ਤੇ ਆਪਣੇ ਪਤੀ ਦੇ ਵਿਆਹ ਦਾ ਇਸ਼ਤਿਹਾਰ ਦੇਖ ਲਿਆ। ਪਤਨੀ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਪਤੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਦਾ ਦਾਅਵਾ ਹੈ ਕਿ ਉਸ ਦੇ ਪਤੀ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪਤੀ ਵਲੋਂ ਅਜਿਹੀਆਂ ਸਾਈਟਾਂ 'ਤੇ ਸਿਰਫ ਜਾਣਕਾਰੀ ਹੀ ਨਹੀਂ, ਸਗੋਂ ਮੇਲ ਅਤੇ ਫੋਨ ਨੰਬਰ ਤੱਕ ਦਿੱਤੇ ਗਏ ਹਨ, ਜਿਸ ਨੂੰ ਦੇਖਦੇ ਹੀ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ। ਜਾਣਕਾਰੀ ਮੁਤਾਬਕ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 5 ਸਾਲ ਪਹਿਲਾਂ ਇਕ ਕਾਰੋਬਾਰੀ ਨਾਲ ਹੋਇਆ ਸੀ। ਦੋਹਾਂ 'ਚ ਕੁਝ ਸਮੇਂ ਤੋਂ ਬਾਅਦ ਤਕਰਾਰ ਪੈਦਾ ਹੋ ਗਈ ਪਰ ਪਰਿਵਾਰ ਅਤੇ ਪੰਚਾਇਤ ਦੇ ਸਹਿਯੋਗ ਨਾਲ ਸਭ ਕੁਝ ਠੀਕ ਹੋ ਗਿਆ। ਇਸੇ ਸਾਲ ਅਖੀਰ 'ਚ ਕਾਰੋਬਾਰੀ ਦੇ ਪਰਿਵਾਰ ਵਾਲਿਆਂ ਨੇ ਵੱਖ ਰਹਿਣ ਦਾ ਫੈਸਲਾ ਲਿਆ ਸੀ ਪਰ ਇਸ ਦੌਰਾਨ ਪਰਿਵਾਰ ਵਾਲਿਆਂ ਦੇ ਧਿਆਨ 'ਚ ਆਇਆ ਕਿ ਉਨ੍ਹਾਂ ਦੇ ਬੇਟੇ ਨੇ ਮੈਟਰੀਮੋਨੀਅਲ ਸਾਈਟ 'ਤੇ ਆਪਣਾ ਖਾਤਾ ਖੋਲ੍ਹ ਰੱਖਿਆ ਸੀ। ਸਾਈਟ ਦੀ ਹਕੀਕਤ ਜਾਨਣ ਲਈ ਉਸ ਦੀ ਪਹਿਲੀ ਪਤਨੀ ਦੀ ਇਕ ਦੋਸਤ ਨੇ ਪ੍ਰੋਫਾਈਲ ਬਣਾ ਕੇ ਉਸ ਨੂੰ ਰਿਕਵੈਸਟ ਭੇਜੀ, ਜਿਸ ਨੂੰ ਉਸ ਦੇ ਪਤੀ ਨੇ ਸਵੀਕਾਰ ਕਰ ਲਿਆ। ਇਸ ਦੌਰਾਨ ਉਸ ਦੇ ਪਤੀ ਨੇ ਖੁਦ ਨੂੰ ਤਲਾਕਸ਼ੁਦਾ ਦੱਸਿਆ ਸੀ। ਇਸ ਤੋਂ ਬਾਅਦ ਉਸ ਨੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਪਤੀ 'ਤੇ ਮਾਮਲਾ ਦਰਜ ਕਰ ਲਿਆ।
ਡੀ. ਐਫ. ਐਸ. ਸੀ ਨੇ ਜਲਦੀ ਅਦਾਇਗੀ ਕਰਵਾਉਣ ਦਾ ਦਿੱਤਾ ਭਰੋਸਾ
NEXT STORY