ਨਾਭਾ (ਰਾਹੁਲ) : ਨਾਭਾ ਬਲਾਕ ਦੇ ਪਿੰਡ ਸ਼੍ਰੀਨਗਰ ਵਿਖੇ ਤਿੰਨ ਦਿਨ ਪਹਿਲਾਂ ਘਰ ਵਿਚ ਹੋਈ ਆਪਸੀ ਮਾਮੂਲੀ ਤਕਰਾਰ ਦੇ ਚੱਲਦਿਆਂ ਪਤੀ-ਪਤਨੀ ਨੇ ਖੁਦਕੁਸ਼ੀ ਕਰ ਲਈ। ਪਹਿਲਾਂ ਪਤਨੀ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਅਤੇ ਫਿਰ ਪਤੀ ਨੇ ਘਰ ਵਿਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਇਥੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੋਵਾਂ ਨੂੰ ਇਕ ਦੂਜੇ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਨਹੀਂ ਸੀ। ਪਤੀ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ। ਜਿਸ ਵਿਚ ਉਸ ਨੇ ਆਪਣੀ ਪਤਨੀ, ਸੱਸ, ਸਾਂਢੂ ਅਤੇ ਭਰਜਾਈ ਦਾ ਨਾਮ ਲਿਆ। ਪਤੀ-ਪਤਨੀ ਵਿਚਾਲੇ ਇਕ ਛੋਟੀ ਜਿਹੀ ਮਾਮੂਲੀ ਤਕਰਾਰ ਨੇ ਪੂਰਾ ਘਰ ਹੀ ਉਜਾੜ ਦਿੱਤਾ ਹੈ। ਜਿਸ ਵਿਚ ਹੁਣ ਪਿੱਛੇ ਤਿੰਨ ਬੱਚੇ ਰਹਿ ਗਏ ਹਨ।
ਇਹ ਵੀ ਪੜ੍ਹੋ : ਪੰਜਾਬ : ਵਾਹਨ ਚਾਲਕਾਂ ਲਈ ਨਵੇਂ ਹੁਕਮ ਜਾਰੀ, ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਲਗਾਈ ਗਈ ਪਾਬੰਦੀ
ਇਸ ਮੌਕੇ ਪਿੰਡ ਵਾਸੀ ਬੱਬੂ ਪੂਣੀਆਂਵਾਲਾ ਨੇ ਦੱਸਿਆ ਕਿ ਪਤੀ-ਪਤਨੀ ਵਿਚ ਮਾਮੂਲੀ ਤਕਰਾਰ ਹੋਈ ਸੀ ਅਤੇ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਜਾ ਰਹੀ ਸੀ ਤਾਂ ਰਸਤੇ ਵਿਚ ਪੁਲਸ ਦਾ ਨਾਕਾ ਲੱਗਿਆ ਹੋਇਆ ਸੀ। ਇਹ ਚਾਰ ਜਣੇ ਸਕੂਟਰੀ 'ਤੇ ਸਵਾਰ ਸਨ ਅਤੇ ਬੱਚਿਆਂ ਦੀ ਮਾਤਾ ਉਥੇ ਹੀ ਉਤਰ ਗਈ ਅਤੇ ਉਸ ਨੇ ਕਿਹਾ ਮੈਂ ਅੱਗੇ ਜਾ ਕੇ ਤੁਹਾਨੂੰ ਮਿਲਦੀ ਹਾਂ ਪਰ ਬੱਚੇ ਆਪਣੀ ਮਾਤਾ ਨੂੰ ਉਡੀਕਦੇ ਰਹੇ ਪਰ ਉਹ ਨਹੀਂ ਆਈ। ਬਾਅਦ ਵਿਚ ਪਤਾ ਲੱਗਾ ਕਿ ਉਸਨੇ ਨਹਿਰ ਵਿਚ ਛਾਲ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਧਰ ਪਤੀ ਨੇ ਘਰ ਵਿਚ ਲਾਈਵ ਵੀਡੀਓ ਬਣਾ ਕੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਇਹ ਵੀ ਪੜ੍ਹੋ : ਪਾਵਰਕਾਮ ਨੇ ਵੱਡੇ ਪੱਧਰ "ਤੇ ਸ਼ੁਰੂ ਕੀਤੀ ਕਾਰਵਾਈ, ਇਨ੍ਹਾਂ ਕੁਨੈਕਸ਼ਨਾਂ ਵਾਲਿਆਂ ਦੀ ਆਈ ਸ਼ਾਮਤ
ਇਸ ਮੌਕੇ ਭਾਦਸੋ ਥਾਣੇ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਘਰ ਵਿਚ ਮਾਮੂਲੀ ਤਕਰਾਰ ਦੇ ਚੱਲਦੇ ਇਨ੍ਹਾਂ ਵੱਲੋਂ ਆਤਮਹੱਤਿਆ ਕੀਤੀ ਗਈ ਹੈ। ਪਤਨੀ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਅਤੇ ਪਤੀ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕੀਤੀ ਗਈ। ਹੁਣ ਘਰ ਵਿਚ ਪਿੱਛੇ ਤਿੰਨ ਬੱਚੇ ਹੀ ਰਹਿ ਗਏ ਹਨ। ਅਸੀਂ ਇਸ ਸਬੰਧ ਵਿਚ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 5 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭਾਵੇਂ ਪਤੀ-ਪਤਨੀ ਨੇ ਮਾਮੂਲੀ ਤਕਰਾਰ ਦੇ ਚੱਲਦਿਆਂ ਆਤਮ ਹੱਤਿਆ ਕਰ ਲਈ ਪਰ ਪਿੱਛੇ ਆਪਣੇ ਤਿੰਨ ਜਿਗਰ ਦੇ ਟੁੱਕੜਿਆਂ ਨੂੰ ਅਨਾਥ ਛੱਡ ਦਿੱਤਾ। ਸਭ ਤੋਂ ਪਹਿਲਾਂ ਆਤਮ ਹੱਤਿਆ ਮਨਪ੍ਰੀਤ ਕੌਰ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਜਦੋਂ ਕਿ ਪਤੀ ਨੂੰ ਬਿਲਕੁਲ ਵੀ ਨਹੀਂ ਸੀ ਪਤਾ ਕਿ ਉਸ ਦੀ ਪਤਨੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ ਅਤੇ ਬਿਨਾਂ ਕੁੱਝ ਸੋਚੇ ਸਮਝੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਦੋਵਾਂ ਨੂੰ ਇਕ ਦੂਜੇ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਨਹੀਂ ਸੀ।
ਇਹ ਵੀ ਪੜ੍ਹੋ : ਭਾਖੜਾ ਨਹਿਰ 'ਚ ਧਾਰਮਿਕ ਸਮੱਗਰੀ ਜਲ ਪ੍ਰਵਾਹ ਕਰਦਿਆਂ ਲੱਖਾਂ ਦਾ ਸੋਨਾ ਵੀ ਰੋੜ੍ਹ ਬੈਠਾ ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਬੁਸ਼ਹਿਰਾ ਤੇ ਰਾਜਲਹੇੜ੍ਹੀ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ
NEXT STORY