ਲੁਧਿਆਣਾ (ਰਾਜ): ਲੁਧਿਆਣਾ ਦੇ ਫੀਲਡਗੰਜ ਵਿਚ ਕਾਰ ਚਲਾ ਰਹੇ ਡਰਾਈਵਰ ਨੂੰ ਅਚਾਨਕ ਹਾਰਟ ਅਟੈਕ ਆ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਕਾਰਨ ਗੱਡੀ ਬੇਕਾਬੂ ਹੋ ਗਈ ਤੇ ਸਾਹਮਣੇ ਖੜ੍ਹੀ ਕਾਰ ਵਿਚ ਜਾ ਟਕਰਾਈ। ਇਹ ਕਾਰ ਸਿਵਲ ਹਸਪਤਾਲ ਦੇ SMO ਦੀ ਸੀ, ਜੋ ਹਾਦਸੇ ਵੇਲੇ ਗੱਡੀ ਵਿਚ ਸਵਾਰ ਸਨ ਤੇ ਜ਼ਖ਼ਮੀ ਵੀ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਵਿਚਾਲੇ ਸਾਰੇ ਸਕੂਲਾਂ ਬਾਰੇ ਨਵੇਂ ਹੁਕਮ ਜਾਰੀ
ਜਾਣਕਾਰੀ ਮੁਤਾਬਕ SMO ਡਾ. ਹਰਪ੍ਰੀਤ ਸਿੰਘ ਦੀ ਕਾਰ ਚਲਾ ਰਹੇ ਡਰਾਈਵਰ ਜਤਿੰਦਰ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪਾ ਗਿਆ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਸਾਹਮਣੇ ਖੜ੍ਹੀ ਕਾਰ ਵਿਚ ਜਾ ਟਕਰਾਈ। ਹਾਦਸੇ ਵਿਚ ਐੱਸ.ਐੱਮ.ਓ. ਹਰਪ੍ਰੀਤ ਸਿੰਘ ਦਾ ਗੋਡਾ ਟੁੱਟ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਤੇ ਡਾਕਟਰ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਰੰਮਤ ਦੇ 6 ਮਹੀਨੇ ਬਾਅਦ ਹੀ ਸਰਹੰਦ ਨਹਿਰ ਦੇ ਕੰਢੇ ਠੁੱਸ, 20 ਫੁੱਟ ਪਿਆ ਪਾੜ
NEXT STORY