ਫ਼ਰੀਦਕੋਟ (ਰਾਜਨ) : ਸ਼ਹਿਰ ਵਿਚ ਦੀ ਲੰਘਦੀ ਸਰਹਿੰਦ ਨਹਿਰ ਜਿਸਨੂੰ ਕਰੀਬ 6 ਮਹੀਨੇ ਪਹਿਲਾਂ ਕੰਕਰੀਟ ਨਾਲ ਪੱਕਾ ਕੀਤਾ ਗਿਆ ਸੀ ਵਿਚ 15 ਤੋਂ 20 ਫੁੱਟ ਡੂੰਘਾ ਪਾੜ ਪੈ ਗਿਆ ਜਿਸ ਸਦਕਾ ਸ਼ਹਿਰ ਨਿਵਾਸੀਆਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਇਹ ਹੋਰ ਵੀ ਚਿੰਤਾ ਵਾਲੀ ਗੱਲ ਹੈ ਕਿ ਇਹ ਪਾੜ ਨਵੇਂ ਬਣੇ ਪੁਲ ਦੇ ਨਾਲ ਹੀ ਪਿਆ ਹੈ ਜਿਸ ਕਾਰਣ ਪੁਲ ਨੂੰ ਖਤਰਾ ਪੈਦਾ ਹੋ ਗਿਆ ਹੈ। ਨਹਿਰ ਦੀ ਕੰਧ ਟੁੱਟ ਕੇ ਨਹਿਰ ਅੰਦਰ ਧੱਸ ਗਈ ਅਤੇ ਕੰਧ ਨਾਲ ਲੱਗੀ ਹੋਈ ਮਿੱਟੀ ਖੁਰ ਚੁੱਕੀ ਹੈ। ਇਲਾਕਾ ਨਿਵਾਸੀਆਂ ਇਹ ਗੱਲ ਫਾਇਦੇ ਵਿਚ ਰਹੀ ਕਿ ਇਸ ਵਿਚ ਪਾਣੀ ਦਾ ਪੱਧਰ ਬਹੁਤ ਨੀਵਾਂ ਹੋਂਣ ਕਾਰਣ ਖਬਰ ਲਿਖੇ ਜਾਣ ਤੱਕ ਕੋਈ ਅਣਸੁਖਾਵੀ ਘਟਨਾਂ ਨਹੀਂ ਵਾਪਰੀ।
ਦੂਜੇ ਪਾਸੇ ਨਵੀਂ ਬਣੀ ਨਹਿਰ ਦੇ ਟੁੱਟ ਜਾਣ ਕਾਰਨ ਇਲਾਕਾ ਨਿਵਾਸੀਆਂ ਵਿਚ ਕਾਫੀ ਗੁੱਸਾ ਦੇਖਿਆ ਜਾ ਰਿਹਾ ਹੈ। ਇਸ ਮੌਕੇ ਜਲ ਜੀਵਨ ਬਚਾਓ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਜਦੋਂ ਇਹ ਨਹਿਰ ਦਾ ਨਕਸ਼ਾ ਪਾਸ ਹੋਇਆ ਸੀ ਅਤੇ ਇਸਨੂੰ ਕੰਕਰੀਟ ਨਾਲ ਪੱਕੇ ਕੀਤੇ ਜਾਣਾ ਸੀ ਤਾਂ ਉਸ ਮੌਕੇ ਵੱਡੇ ਦਾਅਵੇ ਕੀਤੇ ਗਏ ਸਨ ਕਿ ਇਹ ਨਹਿਰ 100 ਸਾਲ ਤੱਕ ਇਸੇ ਤਰ੍ਹਾਂ ਕਾਇਮ ਰਹੇਗੀ ਪਰ 6 ਮਹੀਨਿਆਂ ਦੇ ਅੰਦਰ ਹੀ ਇਸ ਤਰੀਕੇ ਦੇ ਨਾਲ ਨਹਿਰ ਦੀ ਪਟੜੀ ਦਾ ਧਸ ਜਾਣਾ ਕਿਤੇ ਨਾ ਕਿਤੇ ਸਬੰਧਤ ਲੋਕਾਂ ’ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।
ਬਰਨਾਲਾ ਨੂੰ ਫੋਰ-ਲੇਨ ਸੜਕਾਂ ਦਾ ਸੁਪਨਾ ਅਜੇ ਵੀ ਅਧੂਰਾ; ਐਕਸੀਅਨ ਬੋਲੇ- 'ਵਿੱਤ ਵਿਭਾਗ ਕੋਲ ਅਟਕਿਆ ਪ੍ਰਾਜੈਕਟ'
NEXT STORY