ਪੱਟੀ (ਸੌਰਭ) : ਇਥੋਂ ਦੇ ਪਿੰਡ ਮਰਗਿੰਦਪੁਰਾ (ਨਿੱਕੀ ਮੱਖੀ) ਅੰਦਰ ਬੀਤੀ ਰਾਤੀ ਇਕ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ ਵਾਪਰੀ ਹੈ। ਜਿਸ ਵਿਚ ਗੁਰਸਾਹਬ ਸਿੰਘ ਪੁੱਤਰ ਬਲਦੇਵ ਸਿੰਘ ਵੱਲੋਂ ਨਸ਼ੇ ਦੀ ਪੂਰਤੀ ਲਈ ਜ਼ਮੀਨ ਵੇਚਣ ਤੋਂ ਰੋਕਣ ਕਰਕੇ ਆਪਣੀ ਪਤਨੀ ਸੰਦੀਪ ਕੌਰ (33) ਦੀ ਬੇਰਹਮੀ ਨਾਲ ਬੁਰੀ ਤਰ੍ਹਾਂ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਘਟਨਾਂ ਖੇਤਾਂ 'ਚ ਬਣੇ ਘਰ ਅੰਦਰ ਵਾਪਰੀ ਹੈ। ਮ੍ਰਿਤਕ ਜਨਾਨੀ ਸੰਦੀਪ ਕੌਰ ਦੇ ਦੋ ਮੁੰਡੇ 11 ਤੇ 14 ਸਾਲ ਹਨ ਤੇ ਘਟਨਾਂ ਵਾਪਰਣ ਸਮੇਂ ਛੋਟਾ ਮੁੰਡਾ ਘਰ ਅੰਦਰ ਮੌਜੂਦ ਸੀ ਅਤੇ ਵੱਡਾ ਮੁੰਡਾ ਘਰੋਂ ਬਾਹਰ ਕਿਸੇ ਰਿਸ਼ਤੇਦਾਰ ਕੋਲ ਗਿਆ ਹੋਇਆ ਸੀ। ਘਟਨਾ ਨੂੰ ਅੰਜਾਮ ਦੇਣ ਸਮੇਂ ਮੁਲਜ਼ਮ ਵਿਅਕਤੀ ਗੁਰਸਾਹਬ ਸਿੰਘ ਵੱਲੋਂ ਘਰ ਅੰਦਰ ਮੌਜੂਦ ਛੋਟੇ ਮੁੰਡੇ ਸਹਿਜਪ੍ਰੀਤ ਸਿੰਘ ਨੂੰ ਦੂਸਰੇ ਕਮਰੇ ਵਿਚ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਖੁਸ਼ੀ-ਖੁਸ਼ੀ ਚੱਲ ਰਹੇ ਸ਼ਗਨਾ 'ਚ ਪੈ ਗਿਆ ਭੜਥੂ, ਕੁੜਮਾਈ ਤੋਂ ਪਹਿਲਾਂ ਲਹੂ-ਲੁਹਾਨ ਹੋਇਆ ਮੁੰਡਾ
ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ ਗੁਰਸਾਹਬ ਸਿੰਘ ਪਿਛਲੇ ਲੰਮੇ ਸਮੇਂ ਤੋਂ ਹੈਰੋਇੰਨ ਸਮੈਕ ਦਾ ਨਸ਼ਾ ਕਰਨ ਲਈ ਆਪਣੇ ਹਿੱਸੇ ਦੀ ਸਾਢੇ ਤਿੰਨ ਏਕੜ ਜ਼ਮੀਨ ਵੇਚ ਚੁੱਕਿਆ ਸੀ ਅਤੇ ਹੁਣ ਨਸ਼ੇ ਦੀ ਪੂਰਤੀ ਲਈ ਆਪਣੇ ਬੱਚਿਆਂ ਅਤੇ ਪਤਨੀ ਸੰਦੀਪ ਕੌਰ ਦੇ ਨਾਮ 'ਤੇ ਲੱਗੀ ਜ਼ਮੀਨ ਨੂੰ ਵੇਚਣਾ ਚਾਹੁੰਦਾ ਸੀ ਪਰ ਮ੍ਰਿਤਕ ਸੰਦੀਪ ਕੌਰ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ। ਜਿਸ ਕਾਰਣ ਦੋਵਾਂ ਵਿਚ ਕਲੇਸ਼ ਰਹਿੰਦਾ ਸੀ।
ਇਹ ਵੀ ਪੜ੍ਹੋ : ਮਹਿਲਾ ਸਬ-ਇੰਸਪੈਕਟਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਤਨੀ ਨੇ ਵੀ ਕੀਤੀ ਆਤਮਹੱਤਿਆ
ਬੀਤੀ ਰਾਤ ਨਸ਼ੇੜੀ ਪਤੀ ਗੁਰਸਾਹਬ ਸਿੰਘ ਵੱਲੋਂ ਸੰਦੀਪ ਕੌਰ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਅਤੇ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ । ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜ਼ਮੀਨ ਖ੍ਰੀਦਣ ਲਈ ਕੁਝ ਲੋਕ ਦੋਸ਼ੀ ਗੁਰਸਾਹਬ ਸਿੰਘ ਨੂੰ ਨਸ਼ੇ ਦੀ ਪੂਰਤੀ ਕਰਣ ਲਈ ਪਰਿਵਾਰਕ ਮੈਂਬਰਾਂ ਦੀ ਜ਼ਮੀਨ ਵੇਚਣ ਲਈ ਉਕਸਾਉਂਦੇ ਸਨ, ਜਿਸ ਕਾਰਣ ਇਹ ਵਾਰਦਾਤ ਵਾਪਰੀ ਹੈ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਗੋਲ਼ੀਆਂ ਦੀਆਂ ਆਵਾਜ਼ਾਂ ਨਾਲ ਕੰਬਿਆ ਜ਼ੀਰਕਪੁਰ, ਓਵਰਟੇਕ ਨੂੰ ਲੈਕੇ ਨੌਜਵਾਨ ਦਾ ਕਤਲ
ਉਧਰ ਥਾਣਾ ਕੱਚਾ ਪੱਕਾ ਦੇ ਪੁਲਸ ਅਧਿਕਾਰੀ ਹਰਨੇਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਅਕਤੀ ਗੁਰਸਾਹਬ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਕਤਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਠਿੰਡਾ ਕਾਂਡ : ਇਕੋ ਚਿਤਾ 'ਤੇ ਹੋਇਆ ਪਿਤਾ ਸਣੇ ਤਿੰਨ ਬੱਚਿਆਂ ਦਾ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ
ਪੰਥ ਤੇ ਗ੍ਰੰਥ ਦੀ ਬੇਅਦਬੀ ਰੋਕਣ ਲਈ SGPC ਦੀਆਂ ਚੋਣਾਂ ’ਚ ਬਾਦਲਾਂ ਨੂੰ ਲਾਭੇ ਕਰਨਾ ਜਰੂਰੀ : ਭਾਈ ਰਣਜੀਤ ਸਿੰਘ
NEXT STORY