ਜਲੰਧਰ (ਵਰੁਣ)– ਲਗਭਗ ਸਵਾ ਸਾਲ ਪਹਿਲਾਂ ਫਰੈਂਡਜ਼ ਕਾਲੋਨੀ ਵਿਚ ਰਹਿਣ ਵਾਲੇ ਰਾਣਾ ਜੋੜੇ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਕੇਸ ਵਿਚ ਧਾਰਾ 306 ਅਧੀਨ ਨਾਮਜ਼ਦ ਹੋਏ ਕਾਂਗਰਸੀ ਆਗੂ ਲਵਪ੍ਰੀਤ ਸਿੰਘ ਲਵੀ ਸੋਹਲ ਨੂੰ ਪੁਲਸ ਨੇ ਉਸ ਦੇ ਘਰ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ। ਲਵੀ ਸੋਹਲ ਰਾਣਾ ਜੋੜੇ ਵਿਚ ਤੀਜਾ ਬਣ ਕੇ ਆਇਆ ਸੀ, ਜਿਸ ਕਾਰਨ ਪਤੀ-ਪਤਨੀ ਵਿਚ ਝਗੜਾ ਚੱਲ ਰਿਹਾ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਲਵੀ ਫ਼ਰਾਰ ਹੋ ਗਿਆ ਸੀ, ਜਿਸ ਨੂੰ ਥਾਣਾ ਨੰਬਰ 1 ਦੀ ਪੁਲਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵੀ ਭੇਜ ਦਿੱਤਾ ਹੈ। ਲਵੀ ਦੇ ਕਈ ਕਾਂਗਰਸ ਦੇ ਕੱਦਾਵਰ ਆਗੂਆਂ ਨਾਲ ਸਬੰਧ ਹਨ।
ਇਹ ਵੀ ਪੜ੍ਹੋ: ਜਲੰਧਰ ’ਚ ਮੋਹਲੇਧਾਰ ਮੀਂਹ ਨਾਲ ਖੁਸ਼ਗਵਾਰ ਹੋਇਆ ਮੌਸਮ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਪਤਨੀ ਦੀ ਫਾਹੇ ਨਾਲ ਲਟਕੀ ਲਾਸ਼ ਵੇਖ ਪਤੀ ਨੇ ਕੀਤੀ ਸੀ ਖ਼ੁਦਕੁਸ਼ੀ
ਜੂਨ 2020 ਨੂੰ ਏ. ਪੀ. ਜੇ. ਕਾਲਜ ਦੀ ਸਾਬਕਾ ਲੈਕਚਰਾਰ ਆਸ਼ਿਮਾ ਰਾਣਾ ਨੇ ਆਪਣੇ ਘਰ ਵਿਚ ਫਾਹਾ ਲਾ ਲਿਆ ਸੀ, ਜਦੋਂ ਕਿ ਪਤਨੀ ਦੀ ਲਾਸ਼ ਨੂੰ ਲਟਕਦੀ ਵੇਖ ਘਰੋਂ ਗਾਇਬ ਹੋਏ ਗਾਰਮੈਂਟ ਕਾਰੋਬਾਰੀ ਵਿਕਾਸ ਰਾਣਾ ਦੀ ਲਾਸ਼ ਫਿਲੌਰ-ਗੋਰਾਇਆ ਦੇ ਰੇਲਵੇ ਟਰੈਕ ਤੋਂ ਮਿਲੀ ਸੀ। ਜਿਸ ਦਿਨ ਪਤੀ-ਪਤਨੀ ਨੇ ਖ਼ੁਦਕੁਸ਼ੀ ਕੀਤੀ ਸੀ, ਉਸੇ ਦਿਨ ਉਹ ਆਪਣੇ ਪੁਸ਼ਤੈਨੀ ਘਰ ਰਈਆ ਤੋਂ ਫਰੈਂਡਜ਼ ਕਾਲੋਨੀ ਵਾਲੇ ਘਰ ਵਿਚ ਆਏ ਸਨ, ਜਦੋਂ ਕਿ ਦੋਵੇਂ ਬੱਚੇ ਰਈਆ ਵਿਚ ਹੀ ਸਨ। ਪੁਲਸ ਨੇ ਇਸ ਖ਼ੁਦਕੁਸ਼ੀ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇਕ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ। ਫੁਟੇਜ ਵਿਚ ਪਤੀ-ਪਤਨੀ ਦੇ ਆਉਣ ਤੋਂ ਤੁਰੰਤ ਬਾਅਦ ਫਰੈਂਡਜ਼ ਕਾਲੋਨੀ ਵਿਚ ਹੀ ਰਹਿਣ ਵਾਲਾ ਲਵਪ੍ਰੀਤ ਲਵੀ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੁੰਦਾ ਵਿਖਾਈ ਦਿੱਤਾ। ਉਹ 5 ਮਿੰਟ ਘਰ ਵਿਚ ਰਿਹਾ ਅਤੇ ਉਸ ਤੋਂ ਬਾਅਦ ਵਾਪਸ ਬਾਹਰ ਨੂੰ ਭੱਜਦਾ ਹੋਇਆ ਆਇਆ, ਜਦੋਂ ਕਿ ਵਿਕਾਸ ਰਾਣਾ ਉਸ ਦੇ ਪਿੱਛੇ ਡੰਡਾ ਲੈ ਕੇ ਭੱਜਦਾ ਵਿਖਾਈ ਦਿੱਤਾ। ਆਸ਼ਿਮਾ ਪਤੀ ਦੇ ਪਿੱਛੇ ਭੱਜਦੀ ਵਿਖਾਈ ਦਿੱਤੀ ਪਰ ਬਾਅਦ ਵਿਚ ਉਹ ਵਾਪਸ ਆ ਗਈ ਸੀ।
ਇਹ ਵੀ ਪੜ੍ਹੋ: ਚਾਵਾਂ ਨਾਲ ਕੁਝ ਮਹੀਨੇ ਪਹਿਲਾਂ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਘਰ ਆਉਣ ਦੇ ਤੁਰੰਤ ਬਾਅਦ ਆਸ਼ਿਮਾ ਨੇ ਫਾਹਾ ਲਾ ਲਿਆ ਸੀ ਅਤੇ ਜਦੋਂ ਵਿਕਾਸ ਘਰ ਮੁੜਿਆ ਤਾਂ ਪਤਨੀ ਦੀ ਲਾਸ਼ ਵੇਖਣ ਤੋਂ ਬਾਅਦ ਉਸ ਨੇ ਵੀ ਖ਼ੁਦਕੁਸ਼ੀ ਕਰ ਲਈ ਸੀ। ਆਸ਼ਿਮਾ ਅਤੇ ਵਿਕਾਸ ਰਾਣਾ ਦੀਆਂ 2 ਬੇਟੀਆਂ ਹਨ। ਪੁਲਸ ਨੇ ਜਾਂਚ ਵਿਚ ਪਾਇਆ ਕਿ ਪਤੀ-ਪਤਨੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਕਾਰਨ ਲਵਪ੍ਰੀਤ ਲਵੀ ਹੈ, ਜਿਸ ਖ਼ਿਲਾਫ਼ ਥਾਣਾ ਨੰਬਰ 1 ਵਿਚ ਆਈ. ਪੀ. ਸੀ. ਦੀ ਧਾਰਾ 306 ਅਧੀਨ ਕੇਸ ਦਰਜ ਕਰ ਲਿਆ ਗਿਆ ਸੀ ਪਰ ਉਸ ਦੇ ਬਾਅਦ ਤੋਂ ਉਹ ਫ਼ਰਾਰ ਚੱਲ ਰਿਹਾ ਸੀ। ਰਾਜਨੀਤੀ ਵਿਚ ਹੋਣ ਕਾਰਨ ਲਵੀ ਨੂੰ ਕਾਫ਼ੀ ਸਮੇਂ ਤੋਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਸੀ।
ਥਾਣਾ ਨੰਬਰ 1 ਦੇ ਇੰਚਾਰਜ ਰਸ਼ਮਿੰਦਰ ਸਿੰਘ ਨੇ ਕਿਹਾ ਕਿ ਲਵਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਆਸਮਾਨ ਤੋਂ ਆਈ ਦਹਿਸ਼ਤ, ਘਰ ਦੇ ਵਿਹੜੇ ’ਚ ਬੈਠੀ ਐੱਮ. ਕਾਮ. ਦੀ ਵਿਦਿਆਰਥਣ ਦੇ ਪੱਟ 'ਚ ਲੱਗੀ ਗੋਲ਼ੀ
ਬੱਚਿਆਂ ਦੀ ਕੇਅਰ ਕਰਨ ਲਈ 5 ਮਹੀਨੇ ਪਹਿਲਾਂ ਛੱਡ ਦਿੱਤੀ ਸੀ ਨੌਕਰੀ
ਆਸ਼ਿਮਾ ਏ. ਪੀ. ਜੇ. ਕਾਲਜ ਵਿਚ ਲੈਕਚਰਾਰ ਸੀ। 2 ਬੇਟੀਆਂ ਹੋਣ ਤੋਂ ਬਾਅਦ ਜਦੋਂ ਉਸ ਨੂੰ ਲੱਗਾ ਕਿ ਬੱਚਿਆਂ ਦੀ ਕੇਅਰ ਨਹੀਂ ਹੋ ਪਾ ਰਹੀ ਤਾਂ ਖ਼ੁਦਕੁਸ਼ੀ ਕਰਨ ਤੋਂ 5 ਮਹੀਨੇ ਪਹਿਲਾਂ ਹੀ ਉਸ ਨੇ ਨੌਕਰੀ ਛੱਡ ਦਿੱਤੀ ਸੀ। ਲਵ ਮੈਰਿਜ ਕਰਵਾਉਣ ਵਾਲੇ ਆਸ਼ਿਮਾ ਅਤੇ ਵਿਕਾਸ ਰਈਆ ਦੇ ਰਹਿਣ ਵਾਲੇ ਹਨ। ਵਿਕਾਸ ਦਾ ਰਈਆ ਵਿਚ ਹੀ ਗਾਰਮੈਂਟਸ ਦਾ ਕਾਰੋਬਾਰ ਸੀ। ਉਹ ਰੋਜ਼ਾਨਾ ਰਈਆ ਤੋਂ ਜਲੰਧਰ ਆਉਂਦਾ-ਜਾਂਦਾ ਸੀ। ਆਸ਼ਿਮਾ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਵਿਕਾਸ ’ਤੇ ਕੇਸ ਦਰਜ ਕਰਵਾਇਆ ਸੀ ਪਰ ਵਿਕਾਸ ਵੱਲੋਂ ਵੀ ਖ਼ੁਦਕੁਸ਼ੀ ਕਰਨ ’ਤੇ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਲਵਪ੍ਰੀਤ ਨੂੰ ਨਾਮਜ਼ਦ ਕੀਤਾ ਗਿਆ। ਇਸ ਮਾਮਲੇ ਵਿਚ ਸੀ. ਸੀ. ਟੀ. ਵੀ. ਫੁਟੇਜ ਨੇ ਕਾਫ਼ੀ ਅਹਿਮ ਭੂਮਿਕਾ ਨਿਭਾਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੁਰਾਣੀ ਰੰਜਿਸ਼ ਤਹਿਤ ਹੋਏ ਝਗੜੇ ਕਾਰਨ ਕੀਤੀ ਹਵਾਈ ਫਾਇਰਿੰਗ, ਫਿਰ ਕਤਲ ਦੀ ਕੋਸ਼ਿਸ਼
NEXT STORY