ਜਲੰਧਰ (ਵਰੁਣ)– ਸੰਤੋਖਪੁਰਾ ਵਿਚ ਘਰ ਦੇ ਵਿਹੜੇ ਵਿਚ ਬੈਠ ਕੇ ਮੋਬਾਇਲ ਚਲਾ ਰਹੀ ਐੱਮ. ਕਾਮ. ਦੀ ਵਿਦਿਆਰਥਣ ਦੇ ਪੱਟ ਵਿਚ ਅਚਾਨਕ ਗੋਲ਼ੀ ਆ ਲੱਗੀ। ਪਹਿਲਾਂ ਤਾਂ ਵਿਦਿਆਰਥਣ ਨੇ ਸਮਝਿਆ ਕਿ ਕਿਸੇ ਨੇ ਸ਼ਰਾਰਤ ਕਰਦਿਆਂ ਪੱਥਰ ਮਾਰਿਆ ਹੈ ਪਰ ਜਦੋਂ ਉਸ ਨੇ ਬੈਂਚ ਹੇਠਾਂ ਵੇਖਿਆ ਤਾਂ ਉਥੋਂ ਗੋਲ਼ੀ ਮਿਲੀ। ਗੋਲ਼ੀ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦਰਅਸਲ ਕਿਸੇ ਅਣਪਛਾਤੀ ਥਾਂ ’ਤੇ ਕਿਸੇ ਨੇ ਹਵਾਈ ਫਾਇਰ ਕੀਤਾ, ਜਿਸ ਤੋਂ ਬਾਅਦ ਉਹ ਗੋਲ਼ੀ ਹੇਠਾਂ ਆ ਕੇ ਵਿਦਿਆਰਥਣ ਨੂੰ ਆ ਲੱਗੀ।
ਇਹ ਵੀ ਪੜ੍ਹੋ: ਜਲੰਧਰ: ਗੁਆਂਢੀ ਤੋਂ ਤੰਗ 28 ਸਾਲਾ ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ
ਜਾਣਕਾਰੀ ਦਿੰਦਿਆਂ ਸੰਤੋਖਪੁਰਾ ਨਿਵਾਸੀ ਬ੍ਰਹਮਜੀਤ ਕੌਰ ਪੁੱਤਰੀ ਦਲਬੀਰ ਸਿੰਘ ਨੇ ਦੱਸਿਆ ਕਿ ਉਹ ਵੀਰਵਾਰ ਦੇਰ ਸ਼ਾਮ 7.30 ਵਜੇ ਵਿਹੜੇ ਵਿਚ ਬੈਠ ਕੇ ਟਿਊਸ਼ਨ ਪੜ੍ਹਾਉਣ ਉਪਰੰਤ ਫ੍ਰੀ ਹੋਈ ਸੀ। ਬੱਚਿਆਂ ਨੂੰ ਭੇਜਣ ਤੋਂ ਬਾਅਦ ਉਹ ਬੈਠੀ ਮੋਬਾਇਲ ਚਲਾ ਰਹੀ ਸੀ ਕਿ ਇਸ ਦੌਰਾਨ ਉਸ ਦੇ ਪੱਟ ’ਤੇ ਬਹੁਤ ਜ਼ੋਰ ਨਾਲ ਕੁਝ ਵੱਜਾ। ਉਸ ਨੂੰ ਲੱਗਾ ਕਿ ਕਿਸੇ ਨੇ ਪੱਥਰ ਮਾਰਿਆ ਹੈ ਪਰ ਜਦੋਂ ਨੇੜੇ ਹੀ ਪਏ ਬੈਂਚ ਹੇਠਾਂ ਵੇਖਿਆ ਤਾਂ ਉਥੋਂ ਚੱਲੀ ਹੋਈ ਗੋਲ਼ੀ ਮਿਲੀ। ਬ੍ਰਹਮਜੀਤ ਨੇ ਤੁਰੰਤ ਅੰਦਰ ਆ ਕੇ ਆਪਣੀ ਲੱਤ ਵੇਖੀ ਤਾਂ ਉਥੇ ਨੀਲ ਪਿਆ ਹੋਇਆ ਸੀ। ਇਸ ਸਬੰਧੀ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਪਨਬੱਸ ਅਤੇ PRTC ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ 10 ਕਰੋੜ ਤੋਂ ਪਾਰ ਪੁੱਜਾ ਟਰਾਂਜੈਕਸ਼ਨ ਲਾਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਸਟੇਟ ਅਧਿਕਾਰੀ ਦੀ ਟੀਮ ਨੂੰ ਚਿਤਾਵਨੀ : ਕਾਰਵਾਈ ਦੌਰਾਨ ਫੋਨ ਸੁਣਿਆ ਤਾਂ ਖੈਰ ਨਹੀਂ!
NEXT STORY