ਰਾਹੋਂ, (ਪ੍ਰਭਾਕਰ)- ਨਵਾਂਸ਼ਹਿਰ ਰੋਡ ਰਾਹੋਂ ’ਤੇ ਸਥਿਤ ਦਾਣਾ ਮੰਡੀ ਨਜ਼ਦੀਕ ਆਈਸ ਫੈਕਟਰੀ ’ਚ ਚੋਰੀ ਕਰਨ ਵਾਲੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਰਾਹੋਂ ਇੰਸਪੈਕਟਰ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਆਈਸ ਫੈਕਟਰੀ ਦੇ ਮਾਲਕ ਬਲਵੀਰ ਸਿੰਘ ਪੁੱਤਰ ਭਗਤ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਮੈਂ ਆਪਣੀ ਆਈਸ ਫੈਕਟਰੀ ਦੀ ਦੂਜੀ ਮੰਜ਼ਿਲ ’ਤੇ ਬਣੇ ਆਪਣੇ ਘਰ ’ਚ ਪਰਿਵਾਰ ਸਮੇਤ ਬੈਠਾ ਸੀ ਕਿ ਸ਼ਾਮ ਵੇਲੇ ਮੈਨੂੰ ਹੇਠਾਂ ਫੈਕਟਰੀ ’ਚੋਂ ਕੋਈ ਚੀਜ਼ ਡਿੱਗਣ ਦੀ ਅਾਵਾਜ਼ ਆਈ। ਮੈਂ ਹੇਠਾਂ ਜਾ ਕੇ ਦੇਖਿਆ ਤਾਂ ਉਦੋਂ ਇਕ ਲਡ਼ਕਾ ਰਜਿੰਦਰ ਕੁਮਾਰ ਮੇਰੇ ਦਫਤਰ ’ਚੋਂ ਕੁਝ ਸਾਮਾਨ ਚੁੱਕ ਕੇ ਦੌਡ਼ ਰਿਹਾ ਸੀ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਰਿਕਾਰਡ ਹੋ ਗਈ। ਪੁਲਸ ਨੇ ਰਜਿੰਦਰ ਕੁਮਾਰ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਕੇ ਨਵਾਂਸ਼ਹਿਰ ਦੀ ਅਦਾਲਤ ’ਚ ਪੇਸ਼ ਕੀਤਾ।
ਜੰਗਲਾਤ ਵਿਭਾਗ ਦੇ ਕਾਮਿਆਂ ਨੇ ਲਾਇਆ ਧਰਨਾ
NEXT STORY