ਅੰਮ੍ਰਿਤਸਰ (ਨੀਰਜ) - ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਅਫਗਾਨਿਸਤਾਨ ਦੇ ਗਰੀਬ ਲੋਕਾਂ ਨੂੰ ਭਾਰਤ ਸਰਕਾਰ ਵਲੋਂ ਭੇਜੀ ਜਾਣ ਵਾਲੀ 50 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਆਰਥਿਕ ਮਦਦ ਆਈ. ਸੀ. ਪੀ. ਅਟਾਰੀ ਬਾਰਡਰ ਦੇ ਰਸਤੇ ਭੇਜੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਆਈ. ਸੀ. ਪੀ. ’ਤੇ ਅਫਗਾਨਿਸਤਾਨ ਦੇ ਖਾਲੀ ਟਰੱਕ ਆਉਣਗੇ, ਜਿਨ੍ਹਾਂ ਵਿਚ ਕਣਕ ਨੂੰ ਲੋਡ ਕੀਤਾ ਜਾਵੇਗਾ ਅਤੇ ਫਿਰ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਲਈ ਰਵਾਨਾ ਕਰ ਦਿੱਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ED ਦੀ ਰੇਡ ਨੂੰ ਲੈ ਕੇ ਮਜੀਠੀਆ ਦਾ ਵੱਡਾ ਬਿਆਨ, ਕਿਹਾ-ਮਨੀ ਤੇ ਹਨੀ ਫੜੇ ਗਏ, ਹੁਣ ਚੰਨੀ ਦੀ ਵਾਰੀ
ਆਮ ਤੌਰ ’ਤੇ ਅਫਗਾਨਿਸਤਾਨ ਦੇ ਕਾਰੋਬਾਰ ਵਿਚ ਅਫਗਾਨੀ ਵਸਤੂਆਂ ਨੂੰ ਪਾਕਿਸਤਾਨੀ ਟਰੱਕਾਂ ਵਿਚ ਪਾਕਿਸਤਾਨੀ ਡਰਾਈਵਰ ਹੀ ਆਈ. ਸੀ. ਪੀ. ਅਟਾਰੀ ’ਤੇ ਲੈ ਕੇ ਆਉਂਦੇ ਹਨ ਪਰ ਕਣਕ ਦੀ ਮਦਦ ਦੇ ਮਾਮਲੇ ਵਿਚ ਭਾਰਤ ਸਰਕਾਰ ਪਾਕਿਸਤਾਨ ’ਤੇ ਭਰੋਸਾ ਨਹੀਂ ਕਰ ਸਕਦੀ ਹੈ। ਇਸ ਲਈ ਅਫਗਾਨਿਸਤਾਨ ਦੇ ਟਰੱਕਾਂ ਵਿਚ ਵਧੀਆ ਕੁਆਲਟੀ ਦੀਆਂ ਕਣਕ ਲੋਡ ਕਰ ਕੇ ਰਵਾਨਾ ਕੀਤੀ ਜਾਵੇਗੀ। ਇਸ ਸੰਬੰਧ ਵਿਚ ਕਸਟਮ ਵਿਭਾਗ ਨੇ ਵੀ ਆਈ. ਸੀ. ਪੀ. ’ਤੇ ਪੂਰੀ ਤਿਆਰੀ ਕਰ ਲਈ ਹੈ ਅਤੇ ਆਉਣ ਵਾਲੇ ਦੋ ਹਫ਼ਤੇ ਤੋਂ ਬਾਅਦ ਕਣਕ ਦੀ ਮਦਦ ਸ਼ੁਰੂ ਹੋ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ
ਰੁੱਤ ਤਬਦੀਲੀ ਤੋਂ ਉਪਜੇ ਕਾਇਨਾਤੀ ਖ਼ੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ‘ਬਸੰਤ ਪੰਚਮੀ’
NEXT STORY