ਨਾਭਾ (ਰਾਹੁਲ): ਲੰਬੀ ਬੀਮਾਰੀ ਨਾਲ ਜੂਝ ਰਹੇ ਢਾਡੀ ਰੰਗ ਤੇ ਲੋਕ ਗਾਇਕ ਈਦੂ ਸ਼ਰੀਫ ਦਾ ਬੀਤੇ ਦਿਨ ਚੰਡੀਗੜ੍ਹ ਦੇ ਮਨੀਮਾਜਰਾ ਵਿਖੇ ਦਿਹਾਂਤ ਹੋ ਗਿਆ ਸੀ,ਜਿਨ੍ਹਾਂ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਲਲੋਡਾ ਵਿਖੇ ਨਮ ਅੱਖਾਂ ਨਾਲ ਸਪੁਰਦ-ਏ-ਖਾਕ ਕਰ ਦਿੱਤਾ ਗਿਆ।ਸ਼੍ਰ੍ਰੋਮਣੀ ਢਾਡੀ ਦੇ ਖਿਤਾਬ ਨਾਲ ਨਵਾਜ਼ੇ ਗਏ ਈਦੂ ਸ਼ਰੀਫ ਅਧਰੰਗ ਦੀ ਬੀਮਾਰੀ ਤੋਂ ਪੀੜਤ ਸਨ।ਈਦੂ ਸ਼ਰੀਫ ਦੇ ਦੇਹਾਂਤ ਨਾਲ ਢਾਡੀ ਲੋਕ ਗੀਤ ਧਾਰਾ ਦਾ ਯੁੱਗ ਸਮਾਪਤ ਹੋ ਗਿਆ ਹੈ।ਢਾਡੀ ਲੋਕ ਗਾਇਕੀ ਨੂੰ ਜਿਉਂਦਾ ਰੱਖਣ ਤੇ ਅੱਗੇ ਵਧਾਉਣ 'ਚ ਈਦੂ ਸ਼ਰੀਫ ਵੱਲੋਂ ਨਿਭਾਈ ਭੂਮਿਕਾ ਢਾਡੀ ਲੋਕ ਗਾਇਕੀ ਦੇ ਇਤਿਹਾਸ 'ਚ ਹਮੇਸ਼ਾ ਸੁਨਹਿਰੀ ਅਧਿਆਇ ਵਜੋਂ ਜਾਣਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਈਦੂ ਸ਼ਰੀਫ ਨੂੰ ਪਿਛਲੇ ਸਮੇਂ ਦੌਰਾਨ ਅਚਾਨਕ ਅਧਰੰਗ ਦਾ ਅਟੈਕ ਹੋਇਆ ਸੀ ਅਤੇ ਪਿਛਲੇ ਕਾਫੀ ਸਮੇਂ ਤੋਂ ਹੀ ਬੈੱਡ 'ਤੇ ਪਏ ਸਨ। ਇਨ੍ਹਾਂ ਦੇ ਪੁੱਤਰ ਸੁੱਖੀ ਖਾਨ ਦੀ ਵੀ ਈਦੂ ਸ਼ਰੀਫ ਨਾਲ ਰਲ ਕੇ ਇਕ ਕੈਸਟ ਰਿਕਾਰਡ ਹੋਈ ਸੀ, ਜੋ ਕਿ ਚੱਲੀ ਤਾਂ ਬਹੁਤ ਸੀ ਪਰ ਆਰਥਿਕ ਲਾਹਾ ਨਾ ਲੈ ਸਕੀ। ਘਰ ਦੀ ਹਾਲਤ ਬੇਹੱਦ ਬਦਤਰ ਸੀ। ਬੱਚਿਆਂ ਕੋਲ ਕੋਈ ਪੱਕਾ ਰੋਜ਼ਗਾਰ ਨਾ ਹੋਣ ਕਾਰਨ ਹਰ ਪਲ ਈਦੂ ਸ਼ਰੀਫ ਤਣਾਅ 'ਚ ਰਹਿੰਦੇ ਸਨ। ਸ.ਜਗਦੇਵ ਸਿੰਘ ਜੱਸੋਵਾਲ ਉਸ ਨੂੰ ਲੰਮਾਂ ਸਮਾਂ ਸਰਪ੍ਰਸਤੀ ਦਿੰਦੇ ਰਹੇ।
ਲੋਕਾਂ ਨਾਲ ਲੱਖਾਂ ਦੀ ਠਗੀ ਕਰਨ ਵਾਲਾ ਪੁਲਸ ਮੁਲਾਜ਼ਮ ਕਾਬੂ
NEXT STORY