ਬਠਿੰਡਾ (ਵਰਮਾ) : ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਤਹਿਤ 5 ਆਈਲੈਟਸ ਸੈਂਟਰਾਂ ਦੇ ਲਾਇਸੈਂਸ ਰੱਦ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਐੱਮ/ਐੱਸ ਵੀਜ਼ਾ ਐਮਪਾਇਰ ਗਲੀ ਨੰਬਰ 18 ਅਜੀਤ ਰੋਡ ਬਠਿੰਡਾ ਦੇ ਨਾਮ ‘ਤੇ ਨਵੀਨ ਜਿੰਦਲ ਪੁੱਤਰ ਰਜਿੰਦਰ ਪਾਲ ਵਾਸੀ ਮਕਾਨ ਨੰਬਰ 131 ਵਾਰਡ ਨੰਬਰ 1 ਬੈਕਸਾਈਡ ਗੁਰਦੁਆਰਾ ਸਿੰਘ ਸਭਾ, ਪ੍ਰੀਤ ਨਰਸ ਵਾਲੀ ਗਲੀ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਕੰਸਲਟੈਂਸੀ ਤੇ ਆਈਲੈਟਸ ਦਾ ਲਾਇਸੈਂਸ ਨੰਬਰ 370/ਐਮ.ਏ.2/ਐਮ.ਸੀ.6 ਮਿਤੀ 11-01-2024 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 10-01-2029 ਤੱਕ ਹੈ। ਇਸੇ ਤਰ੍ਹਾਂ ਐੱਮ/ਐੱਸ ਵੂਡਜ ਆਈਲੈਟਸ ਖੇਵਤ ਨੰਬਰ 926 ਪੱਤੀ ਜੈ ਸਿੰਘ ਤਹਿਸੀਲ ਤਲਵੰਡੀ ਸਾਬੋ, ਬਠਿੰਡਾ ਦੇ ਨਾਮ ‘ਤੇ ਅਮਨਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 10/26 ਵਾਰਡ ਨੰਬਰ 4 ਜ਼ਿਲ੍ਹਾ ਬਠਿੰਡਾ ਨੂੰ ਆਈਲੈਟਸ ਦਾ ਲਾਇਸੈਂਸ ਨੰਬਰ 338/ਐਮ.ਏ.2/ਐਮ.ਸੀ.6 ਮਿਤੀ 01-10-2023 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 28-12-2028 ਤੱਕ ਹੈ।
ਜਾਰੀ ਹੁਕਮ ਅਨੁਸਾਰ ਐੱਮ/ਐੱਸ ਅਲਟਸ ਓਵਰਸ਼ੀਜ਼ ਐਜੂਕੇਸ਼ਨ ਬੀਬੀ ਵਾਲਾ ਰੋਡ ਨੇੜੇ ਆਈਸੀਆਈਸੀ ਬੈਂਕ ਬਠਿੰਡਾ ਦੇ ਨਾਮ ‘ਤੇ ਜਗਦੀਪ ਸਿੰਘ ਬਰਾੜ ਪੁੱਤਰ ਠੱਕਰ ਸਿੰਘ ਬਰਾੜ ਵਾਸੀ ਹਾਊਸ ਨੰਬਰ 22539 ਗਲੀ ਨੰਬਰ 18 ਭਾਗੂ ਰੋਡ ਬਠਿੰਡਾ ਅਤੇ ਸੀਮਾ ਸੱਚਦੇਵਾ ਪਤਨੀ ਲਵ ਸੱਚਦੇਵਾ ਵਾਸੀ 377 ਮਾਡਲ ਟਾਊਨ ਫੇਜ-। ਬਠਿੰਡਾ ਨੂੰ ਕੰਸਲਟੈਂਸੀ ਦਾ ਲਾਇਸੈਂਸ ਨੰਬਰ 136/ਸੀਈਏ/ਸੀਸੀ 3 ਮਿਤੀ 28-12-2020 ਜਾਰੀ ਕੀਤਾ ਗਿਆ ਸੀ ਜਿਸ ਦੇ ਮਿਆਦ 27-12-2025 ਤੱਕ ਹੈ। ਹੁਕਮ ਅਨੁਸਾਰ ਐੱਮ/ਐੱਸ ਓਕਸਫੋਰਡ ਵੀਜ਼ਾ ਹੱਬ ਨੇੜੇ ਪੁਰਾਣਾ ਹਸਪਤਾਲ ਬਰਨਾਲਾ ਰੋਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਦੇ ਨਾਮ ਤੇ ਲਖਵੀਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਕਲਿਆਣ ਮੱਲਕਾ ਜ਼ਿਲ੍ਹਾ ਬਠਿੰਡਾ ਨੂੰ ਕੰਸਲਟੈਂਸੀ ਅਤੇ ਆਈਲੈਟਸ ਦਾ ਲਾਇਸੈਂਸ ਨੰਬਰ 380/ਐਮ.ਏ.2/ਐਮ.ਸੀ.6 ਮਿਤੀ 16-01-2024 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 15-01-2029 ਤੱਕ ਹੈ।
ਇਸੇ ਤਰ੍ਹਾਂ ਐੱਮ/ਐੱਸ ਆਗਾਜ਼ ਇੰਸਟੀਚਿਊਟ ਐੱਮਸੀਬੀ-ਜ਼ੈਡ-2-09184 ਮੇਨ ਅਜੀਤ ਰੋਡ ਬਠਿੰਡਾ ਦੇ ਨਾਮ ‘ਤੇ ਹਰਪ੍ਰੀਤ ਸਿੰਘ ਰੋਮਾਣਾ ਪੁੱਤਰ ਅਵਤਾਰ ਸਿੰਘ ਵਾਸੀ ਮਕਾਨ ਨੰਬਰ 313 ਗਣਪਤੀ ਇੰਨਕੇਵਲ ਡੱਬਵਾਲੀ ਰੋਡ ਬਠਿੰਡਾ ਨੂੰ ਆਈਲੈਟਸ ਦਾ ਲਾਇਸੰਸ ਨੰਬਰ 364/ਐੱਮਏ.2/ਐੱਮ.ਸੀ. 6 ਮਿਤੀ 29-12-2023 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 30-09-2028 ਤੱਕ ਹੈ। ਹੁਕਮ ਅਨੁਸਾਰ ਪ੍ਰਾਰਥੀਆਂ ਵਲੋਂ ਲਿਖ ਕੇ ਦਿੱਤਾ ਗਿਆ ਹੈ ਉਨ੍ਹਾਂ ਨੇ ਆਪਣਾ ਇੰਸਟੀਚਿਊਟ ਬੰਦ ਕਰ ਦਿੱਤਾ ਹੈ ਅਤੇ ਇਹ ਕੰਮ ਨਹੀਂ ਕਰਨਾ ਚਾਹੁੰਦੇ। ਇਸ ਲਈ ਲਾਇਸੰਸ ਰੱਦ ਕਰ ਦਿੱਤਾ ਜਾਵੇ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ 8 (1) ਵਿਚ ਉਪਬੰਧ ਕੀਤਾ ਗਿਆ ਹੈ ਕਿ ਟਰੈਵਲ ਏਜੰਟ ਆਪਣਾ ਲਾਇਸੈਂਸ ਜਾਰੀ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਸਮਰੱਥ ਅਥਾਰਟੀ ਨੂੰ ਦੋ ਮਹੀਨਿਆਂ ਦਾ ਨੋਟਿਸ ਦੇ ਕੇ ਸਪੁਰਦ ਕਰ ਸਕਦਾ ਹੈ ਅਤੇ ਨੋਟਿਸ ਦੀ ਮਿਆਦ ਖਤਮ ਹੋਣ ਤੇ ਲਾਇਸੈਂਸ ਨੂੰ ਰੱਦ ਕਰ ਦਿੱਤਾ ਗਿਆ ਮੰਨਿਆ ਜਾਵੇਗਾ। ਇਸ ਲਈ ਉਕਤ ਪ੍ਰਸਥਿਤੀਆਂ ਦੇ ਮੱਦੇਨਜ਼ਰ ਪੰਜਾਬ ਟਰੈਵਲ ਪ੍ਰੋਫੈਸਨਲ ਰੈਗੂਲੇਸ਼ਨ ਦੇ ਸੈਕਸ਼ਨ 8 (1) ਦੇ ਤਹਿਤ ਤੁਰੰਤ ਪ੍ਰਭਾਵ ਤੋਂ ਰੱਦ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਫਰਮ ਜਾਂ ਸਬੰਧਤ ਖਿਲਾਫ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦਾ ਜ਼ਿੰਮੇਵਾਰ ਹੋਵੇਗਾ।
ਨਸ਼ੇ ਵਾਲੇ ਪਦਾਰਥਾਂ ਸਮੇਤ 2 ਗ੍ਰਿਫ਼ਤਾਰ
NEXT STORY