ਚੰਡੀਗੜ੍ਹ,(ਸੁਸ਼ੀਲ): ਆਈਲੈਟਸ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਸ਼ੁੱਕਰਵਾਰ ਦੇਰ ਰਾਤ ਸੈਕਟਰ-37 ਸਥਿਤ ਪੀ.ਜੀ. 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਵਲੋਂ ਫੋਨ ਨਾ ਚੁੱਕਣ 'ਤੇ ਪਰਿਵਾਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦਰਵਾਜ਼ਾ ਤੋੜ ਕੇ ਵਿਦਿਆਰਥਣ ਨੂੰ ਸੈਕਟਰ-16 ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਹਿਚਾਣ ਪੰਜਾਬ ਦੇ ਨੂਰਪੁਰਬੇਦੀ ਨਿਵਾਸੀ ਹਰਪ੍ਰੀਤ ਕੌਰ ਦੇ ਰੂਪ 'ਚ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਸੈਕਟਰ-39 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਰਪ੍ਰੀਤ ਕੌਰ ਕੁੱਝ ਮਹੀਨੇ ਪਹਿਲਾਂ ਆਇਲੇਟਸ ਦੀ ਤਿਆਰੀ ਕਰਨ ਚੰਡੀਗੜ੍ਹ ਆਈ ਸੀ। ਉਹ ਸੈਕਟਰ-37 'ਚ ਪੀ.ਜੀ. 'ਚ ਰਹਿੰਦੀ ਸੀ। ਸ਼ੁੱਕਰਵਾਰ ਸ਼ਾਮ ਨੂੰ ਹਰਪ੍ਰੀਤ ਕੌਰ ਨੂੰ ਉਸ ਦੇ ਪਰਿਵਾਰ ਵਾਲੇ ਮਿਲਣ ਪੀ.ਜੀ. ਪੁੱਜੇ ਸਨ। ਪਰਿਵਾਰ ਨੇ ਕਮਰੇ ਦਾ ਦਰਵਾਜਾ ਖੜਕਾਇਆ, ਪਰ ਹਰਪ੍ਰੀਤ ਕੌਰ ਨੇ ਦਰਵਾਜਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਉਨ੍ਹਾਂ ਨੇ ਬੇਟੀ ਨੂੰ ਫ਼ੋਨ ਕੀਤਾ, ਪਰ ਫੋਨ ਵੀ ਨਹੀਂ ਚੁੱਕਿਆ। ਆਖਰ ਉਨ੍ਹਾਂ ਨੇ ਮਾਮਲੇ ਦੀ ਸੂਚਨਾ ਪੀ.ਜੀ. ਮਾਲਕ ਅਤੇ ਪੁਲਸ ਨੂੰ ਦਿੱਤੀ। ਸੈਕਟਰ-39 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਪੀ.ਜੀ. ਦਾ ਦਰਵਾਜਾ ਤੋੜ ਕੇ ਅੰਦਰ ਗਏ ਤਾਂ ਹੈਰਾਨ ਹੋ ਗਏ। ਕਮਰੇ 'ਚ ਹਰਪ੍ਰੀਤ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ।
ਇਟਲੀ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
NEXT STORY