ਹੁਸ਼ਿਆਰਪੁਰ, (ਘੁੰਮਣ)- ਪਿੰਡ ਰਾਮਪੁਰ ਝੰਜੋਵਾਲ ਦੇ ਵਾਸੀਆਂ ਨੇ ਤਿੰਨ ਮਹੀਨੇ ਤੋਂ ਸਵੱਛ ਪਾਣੀ ਦੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਚੰਡੀਗੜ੍ਹ ਰੋਡ 'ਤੇ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਖਾਲੀ ਬਾਲਟੀਆਂ ਲੈ ਕੇ ਜ਼ਿਲਾ ਪ੍ਰਸ਼ਾਸਨ ਦੇ ਖਿਲਾਫ਼ ਰੋਸ ਮੁਜਾਹਰਾ ਕੀਤਾ। ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਬਲਬੀਰ ਸਿੰਘ ਸੈਣੀ ਤੇ ਕੁੰਦਨ ਸਿੰਘ ਦੀ ਅਗਵਾਈ 'ਚ ਲੋਕਾਂ ਨੇ ਪਾਣੀ ਦਾ ਪ੍ਰਬੰਧ ਕਰੋ, ਵਧਾਏ ਬਿੱਲ ਵਾਪਸ ਲਵੋ ਤੇ ਲੋਕਾਂ ਦੇ ਲੋਕਤੰਤਰ ਅਧਿਕਾਰ ਬਹਾਲ ਕਰੋ, ਦੇ ਨਾਅਰੇ ਲਾਏੇ। ਉਪਰੰਤ ਏ. ਡੀ. ਸੀ. ਅਨੁਪਮ ਕਲੇਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਕੁਲਵਿੰਦਰ ਕੌਰ, ਅਨੀਤਾ ਦੇਵੀ, ਕ੍ਰਿਸ਼ਨ ਲਾਲ, ਜਗਦੀਪ ਸਿੰਘ, ਸੰਤੋਖ ਸਿੰਘ ਆਦਿ ਹਾਜ਼ਰ ਸਨ।
ਸਹੁਰਿਆਂ ਤੇ ਪਤਨੀ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਆਤਮਹੱਤਿਆ
NEXT STORY