ਚੰਡੀਗੜ੍ਹ (ਬਿਊਰੋ) : ਪੀ. ਜੀ. ਆਈ. ਡਾਇਰੈਕਟਰ ਡਾ. ਜਗਤ ਰਾਮ ਨੇ ਐਡਵਾਈਜ਼ਰ ਸਮੇਤ ਕੇਂਦਰ ਸਰਕਾਰ ਨੂੰ ਵੀ ਇਸ ਸਬੰਧੀ ਚਿੱਠੀ ਲਿਖੀ ਹੈ। ਇਸ ਵਿਚ ਉਨ੍ਹਾਂ ਕਿਹਾ ਕਿ ਪੀ. ਜੀ. ਆਈ. ਵਿਚ ਆਸਪਾਸ ਦੇ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਮਰੀਜ਼ ਦਾਖਲ ਹਨ। ਹਸਪਤਾਲ ਵਿਚ 1886 ਇਨਡੋਰ ਮਰੀਜ਼ ਅਤੇ 1017 ਮਰੀਜ਼ ਵੱਖ-ਵੱਖ ਡਿਪਾਰਟਮੈਂਟਸ ਵਿਚ ਹਨ। 194 ਮਰੀਜ਼ ਆਈ. ਸੀ. ਯੂ., 277 ਮਰੀਜ਼ ਐਮਰਜੈਂਸੀ ਅਤੇ 100 ਮਰੀਜ਼ ਦੂਜੇ ਏਰੀਆ ਵਿਚ ਹਨ। ਕੋਵਿਡ ਦੇ ਨਾਲ ਨਾਨ-ਕੋਵਿਡ ਮਰੀਜ਼ਾਂ ਨੂੰ ਵੀ ਆਕਸੀਜਨ ਦਿੱਤੀ ਜਾ ਰਹੀ ਹੈ। ਜਿੰਨੀ ਆਕਸੀਜਨ ਪੀ. ਜੀ. ਆਈ. ਨੂੰ ਐਲੋਕੇਟ ਹੈ, ਉਸਦੇ ਕਰੀਬ ਅਸੀਂ ਪਹੁੰਚ ਚੁੱਕੇ ਹਾਂ। ਇਸ ਨੂੰ ਛੇਤੀ ਵਧਾ ਕੇ 40 ਐੱਮ. ਟੀ. ਕੀਤਾ ਜਾਵੇ।
ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ : ਪੀ. ਜੀ. ਆਈ. ’ਚ ਹੋ ਸਕਦੀ ਹੈ ਆਕਸੀਜਨ ਦੀ ਕਮੀ
ਇਸ ਤਣਾਅ ਵਿਚ ਪਿਸੇਗਾ ਮਰੀਜ਼, ਇਨ੍ਹਾਂ ਸਵਾਲਾਂ ਦਾ ਜਵਾਬ ਕੌਣ ਦੇਵੇਗਾ
1. ਚੰਡੀਗੜ੍ਹ ਦੇ ਹਸਪਤਾਲਾਂ ਵਿਚ ਜਿਹੜੇ ਗੰਭੀਰ ਮਰੀਜ਼ ਪੀ. ਜੀ. ਆਈ. ਰੈਫਰ ਹੁੰਦੇ ਹਨ, ਇਸ ਤਣਾਅ ਕਾਰਨ ਜੇਕਰ ਪੀ. ਜੀ. ਆਈ. ਉਨ੍ਹਾਂ ਨੂੰ ਜਵਾਬ ਦੇਣ ਲੱਗਾ ਤਾਂ ਗੰਭੀਰ ਮਰੀਜ਼ਾਂ ਦਾ ਕੀ ਬਣੇਗਾ ?
2. ਪੀ. ਜੀ. ਆਈ. ਇਸ ਖੇਤਰ ਦਾ ਸਭ ਤੋਂ ਵੱਡਾ ਹਸਪਤਾਲ ਹੈ, ਜਿਸ ’ਤੇ ਚੰਡੀਗੜ੍ਹ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਰਗੇ ਗੁਆਂਢੀ ਸੂਬਿਆਂ ਦੇ ਮਰੀਜ਼ਾਂ ਦਾ ਸਿੱਧਾ ਬੋਝ ਹੈ। ਜੇਕਰ ਆਕਸੀਜਨ ਦੀ ਕਮੀ ਆਈ ਤਾਂ ਸੂਬਿਆਂ ਤੋਂ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕਿਵੇਂ ਹੋਵੇਗਾ?
3. ਪੀ. ਜੀ. ਆਈ. ਆਕਸੀਜਨ ਦੀ ਵਧਦੀ ਜ਼ਰੂਰਤ ਦੇ ਹਿਸਾਬ ਨਾਲ ਹੀ ਆਪਣੀ ਮੰਗ ਕਰ ਰਿਹਾ ਹੈ, ਇਸ ਲਈ ਬਿਨਾਂ ਕਿਸੇ ਤਣਾਅ ਦੇ ਸਮੱਸਿਆ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ ਪਰ ਇੰਝ ਨਹੀਂ ਹੋ ਰਿਹਾ ਹੈ, ਆਖਰ ਕਿਉਂ?
4. ਪਿਛਲੇ ਇਕ ਸਾਲ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਕੋਲ ਆਈ. ਸੀ. ਯੂ. ਬੈੱਡਾਂ ਦੀ ਗਿਣਤੀ ਵਧਾਉਣ ਦਾ ਕਾਫੀ ਸਮਾਂ ਸੀ, ਜਿਸ ਵਿਚ ਉਹ ਵੈਂਟੀਲੇਟਰ ਦੀ ਗਿਣਤੀ ਵੀ ਵਧਾ ਸਕਦਾ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇੰਝ ਕਰਨ ਦੀ ਕਿਉਂ ਫੁਰਸਤ ਨਹੀਂ ਮਿਲੀ?
5. ਚੰਡੀਗੜ੍ਹ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਆਕਸੀਜਨ ਦੇ 3 ਪਲਾਂਟ ਲਾਏ ਗਏ ਹਨ ਤਾਂ ਫੇਰ ਪੀ. ਜੀ. ਆਈ. ਦੀ ਆਕਸੀਜਨ ਰੁਕਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਇਨ੍ਹਾਂ ਤਿੰਨ ਆਕਸੀਜਨ ਪਲਾਂਟਾਂ ਤੋਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਪਲਾਈ ਹੋ ਜਾਣੀ ਚਾਹੀਦੀ ਸੀ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦਾ ਮੰਜ਼ਰ ਦੇਖ ਲੋਕਾਂ ਦੇ ਕੰਬੇ ਦਿਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਖ਼ਤਰੇ ਦੀ ਘੰਟੀ : ਪੀ. ਜੀ. ਆਈ. ’ਚ ਹੋ ਸਕਦੀ ਹੈ ਆਕਸੀਜਨ ਦੀ ਕਮੀ
NEXT STORY