ਜੀਂਦ — ਇਨੇਲੋ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਸੂਬੇ 'ਚ ਇਨੇਲੋ ਦੀ ਸਰਕਾਰ ਹੁੰਦੀ ਤਾਂ ਆਪਣੇ ਹਿੱਸੇ ਦਾ ਐਸ.ਵਾਈ.ਐਲ. ਦਾ ਪਾਣੀ ਪੰਜਾਬ ਤੋਂ ਨੱਕ ਰਗੜਵਾ ਕੇ ਲੈਂਦੇ। ਸੀ.ਐਮ. ਮਨੋਹਰ ਲਾਲ ਕੁਰਸੀ ਬਚਾਉਣ ਦੇ ਚੱਕਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਮੁੱਦੇ ਨੂੰ ਲੈ ਕੇ ਮਿਲਣ ਤੱਕ ਦਾ ਸਮਾਂ ਵੀ ਨਹੀਂ ਲੈ ਪਾ ਰਹੇ। ਇਸ ਤੋਂ ਸਾਫ ਹੈ ਕਿ ਮਨੋਹਰ ਲਾਲ ਕਮਜ਼ੋਰ ਮੁੱਖ ਮੰਤਰੀ ਹੈ। ਉਹ ਘੋਘੜਿਆ ਪਿੰਡ 'ਚ ਆਯੋਜਿਤ ਪੇਂਡੂ ਜਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ। 9 ਜੁਲਾਈ ਤੱਕ ਜੇਕਰ ਹਰਿਆਣੇ ਦੇ ਹਿੱਸੇ ਦੇ ਐਸ.ਵਾਈ.ਐਲ. ਪਾਣੀ ਨੂੰ ਲੈ ਕੇ ਖੁਦਾਈ ਸ਼ੁਰੂ ਨਾ ਹੋਈ ਤਾਂ 10 ਜੁਲਾਈ ਨੂੰ ਅੰਬਾਲਾ 'ਚ ਇਨੇਲੋ ਪੰਜਾਬ ਜਾਣ ਵਾਲੀਆਂ ਗੱਡੀਆਂ ਨੂੰ ਰੋਕੇਗੀ। .
ਅੰਮ੍ਰਿਤਸਰ ਦੇ 10 ਯਾਤਰੀਆਂ ਦੇ ਹਾਦਸੇ 'ਚ ਮਾਰੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਗਟਾਇਆ ਦੁੱਖ
NEXT STORY