ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਪਿੰਡ ਭਗੌਤੀਪੁਰ (ਖੁੱਡਾ) ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ।
ਮ੍ਰਿਤਕ ਪੁਲਸ ਮੁਲਾਜ਼ਮ ਦੀ ਪਹਿਚਾਣ ਮੱਲਾ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਰਲਣਾ ਵਜੋਂ ਹੋਈ ਹੈ ਜੋ ਕਿ ਥਾਣਾ ਦਸੂਹਾ ਵਿੱਚ ਮੁੱਖ ਮੁਨਸ਼ੀ ਵਜੋਂ ਸੇਵਾਵਾਂ ਦੇ ਰਹੇ ਸਨ ਅਤੇ ਅੱਜ ਦੀ ਡਿਊਟੀ ਕਰਨ ਉਪਰੰਤ ਉਹ ਵਾਪਸ ਪਿੰਡ ਪਰਤ ਰਹੇ ਸਨ ਕਿ ਅਚਾਨਕ ਹੀ ਇਹ ਜਾਨਲੇਵਾ ਹਾਦਸਾ ਵਾਪਰ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਮੱਲਾ ਸਿੰਘ ਨੇ ਦੋ ਤਿੰਨ ਦਿਨਾਂ ਵਿੱਚ ਆਪਣੀ ਡਿਊਟੀ ਤੋਂ ਸੇਵਾ ਮੁਕਤ ਹੋਣਾ ਸੀ। ਹਾਦਸਾ ਕਿੰਨਾ ਹਾਲਾਤਾਂ ਵਿੱਚ ਵਾਪਰਿਆ ਇਸ ਸਬੰਧੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਹ ਹਾਦਸੇ ਦੀ ਖਬਰ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਬਠਿੰਡਾ 'ਚ 3 ਵੱਡੀਆਂ ਘਟਨਾਵਾਂ: ਬੰਦੂਕ ਸਾਫ ਕਰਦੇ ਸਮੇਂ ਮੌਤ, ਵਿਧਾਇਕ ਜੇਲ੍ਹ ਸ਼ਿਫਟ, ਨੌਜਵਾਨ ਨੇ ਝੀਲ 'ਚ ਲਾਈ ਛਾਲ
NEXT STORY