ਮਾਛੀਵਾੜਾ ਸਾਹਿਬ (ਟੱਕਰ) : ਸਰਦੀ ਦੇ ਮੌਸਮ ਵਿਚ ਜੇ ਤੁਸੀਂ ਵੀ ਅੰਡੇ ਖਾਂਦੇ ਹੋ ਤਾਂ ਥੋੜ੍ਹਾ ਸਾਵਧਾਨ ਹੋ ਜਾਓ ਕਿਉਂਕਿ ਮਾਛੀਵਾੜਾ ਇਲਾਕੇ ਵਿਚ ਮਿਲਾਵਟੀ ਸ਼ਹਿਦ ਬਣਾਉਣ ਦੀਆਂ ਖ਼ਬਰਾਂ ਦੀ ਸਿਆਹੀ ਅਜੇ ਫਿੱਕੀ ਵੀ ਨਹੀਂ ਪਈ ਸੀ ਕਿ ਹੁਣ ਸ਼ਹਿਰ ਵਿਚ ਨਕਲੀ ਅੰਡੇ ਵਿਕ ਰਹੇ ਹਨ ਜੋ ਕਿ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੈ। ਅੱਜ ਸ਼ਹਿਰ ਦੇ ਵਾਸੀ ਬਾਵਾ ਵਰਮਾ ਵਲੋਂ ਇਕ ਦੁਕਾਨ ਤੋਂ ਅੰਡੇ ਦੀ ਟਰੇਅ ਖਰੀਦੀ ਅਤੇ ਜਦੋਂ ਘਰ ਜਾ ਕੇ ਆਮਲੇਟ ਬਣਾਉਣ ਲਈ ਤੋੜਨ ਲੱਗੇ ਤਾਂ ਦੇਖਿਆ ਕਿ ਇਹ ਬੜੇ ਸਖ਼ਤ ਸਨ। ਹੋਰ ਤਾਂ ਹੋਰ ਇਨ੍ਹਾਂ ਅੰਡਿਆਂ ਦਾ ਅਕਾਰ ਬਦਲਿਆ ਹੋਇਆ ਹੈ ਜਦਕਿ ਅਸਲੀ ਅੰਡਿਆਂ ਦਾ ਅਕਾਰ ਕੁਝ ਹੋਰ ਹੁੰਦਾ ਹੈ। ਇੱਥੋਂ ਤੱਕ ਕਿ ਅੰਡਿਆਂ ਦੇ ਛਿਲਕੇ ਅਜਿਹੇ ਲੱਗ ਰਹੇ ਸਨ ਜਿਵੇਂ ਉਨ੍ਹਾਂ ਉੱਪਰ ਕੋਈ ਪੇਂਟ ਕੀਤਾ ਗਿਆ ਹੋਵੇ।
ਇਹ ਵੀ ਪੜ੍ਹੋ : ਵਿਆਹ ਵਾਲੇ ਦਿਨ ਮੁੰਡੇ ਨਾਲ ਹੋਈ ਜੱਗੋਂ ਤੇਰ੍ਹਵੀਂ, ਘਰ ’ਚ ਮੇਲ ਬੈਠਾ, ਨਾ ਲਾੜੀ ਵੇਖੀ ਨਾ ਹੀ ਕੁੜੀ ਦੇ ਘਰ ਦਾ ਪਤਾ
ਅੰਡਿਆਂ ਦੇ ਖਰੀਦਦਾਰ ਬਾਵਾ ਵਰਮਾ ਵਲੋਂ ਜਦੋਂ ਇਨ੍ਹਾਂ ਵਿਚੋਂ ਇਕ ਅੰਡੇ ਨੂੰ ਤੋੜਿਆ ਗਿਆ ਤਾਂ ਉਸ ’ਚੋਂ ਪੀਲੇ ਰੰਗ ਦੀ ਜਰਦੀ ਨਿਕਲੀ ਜੋ ਬਹੁਤ ਸਖ਼ਤ ਸੀ ਜਦਕਿ ਆਮ ਅੰਡੇ ਦੀ ਜਰਦੀ ਨਰਮ ਹੁੰਦੀ ਹੈ। ਪ੍ਰਯੋਗ ਦੇ ਤੌਰ ’ਤੇ ਜਦੋਂ ਅੰਡੇ ਵਿਚਲੇ ਤਰਲ ਪਦਾਰਥ ਨੂੰ ਅੱਗ ਲਗਾ ਕੇ ਜਾਂਚਿਆ ਗਿਆ ਤਾਂ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਕੋਈ ਪਲਾਸਟਿਕ ਜਾਂ ਮੋਮੀ ਪਦਾਰਥ ਹੋਵੇ। ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਜਦੋਂ ਅਸਲੀ ਅੰਡੇ ਨੂੰ ਤੋੜਿਆ ਜਾਂਦਾ ਹੈ ਤਾਂ ਉਸ ’ਚੋਂ ਨਿਕਲੇ ਪਦਾਰਥ ਦੀ ਅਲੱਗ ਤਰ੍ਹਾਂ ਦੀ ਖੁਸ਼ਬੂ ਹੁੰਦੀ ਹੈ ਪਰ ਇਨ੍ਹਾਂ ਨਕਲੀ ਅੰਡਿਆਂ ’ਚੋਂ ਕਿਸੇ ਵੀ ਤਰ੍ਹਾਂ ਵੀ ਖੁਸ਼ਬੂ ਨਹੀਂ ਆਈ ਜਿਸ ਤੋਂ ਇਹ ਜਾਪ ਰਿਹਾ ਹੈ ਕਿ ਇਹ ਨਕਲੀ ਅੰਡੇ ਹਨ।
ਇਹ ਵੀ ਪੜ੍ਹੋ : ਪਾਵਰਕਾਮ ਦੀ ਵੱਡੀ ਕਾਰਵਾਈ, ਸੇਵਾ-ਮੁਕਤੀ ਤੋਂ 2 ਦਿਨ ਪਹਿਲਾਂ ਜੇ. ਈ. ਡਿਸਮਿਸ, ਹੈਰਾਨ ਕਰਨ ਵਾਲਾ ਹੈ ਮਾਮਲਾ
ਸਰਦੀਆਂ ਦੇ ਮੌਸਮ ਵਿਚ ਅੰਡਿਆਂ ਦੀ ਵਿਕਰੀ ਜ਼ੋਰਾਂ ’ਤੇ ਹੋ ਜਾਂਦੀ ਹੈ ਅਤੇ ਕਈ ਆਮ ਲੋਕਾਂ ਨੂੰ ਇਸ ਦੇ ਨਕਲੀ ਤੇ ਅਸਲੀ ਬਾਰੇ ਪਤਾ ਵੀ ਨਹੀਂ ਲੱਗਦਾ ਅਤੇ ਲੋਕ ਆਪਣੀ ਚੰਗੀ ਸਿਹਤ ਤੇ ਪ੍ਰੋਟੀਨ ਦੀ ਪੂਰਤੀ ਲਈ ਇਸ ਨੂੰ ਖਾਂਦੇ ਹਨ ਪਰ ਇਹ ਨਕਲੀ ਅੰਡੇ ਸਿਹਤ ਲਈ ਲਾਹੇਵੰਦ ਦੀ ਬਜਾਏ ਘਾਤਕ ਸਿੱਧ ਹੋ ਰਹੇ ਹਨ। ਇਹ ਅੰਡੇ ਨਕਲੀ ਹਨ ਜਾਂ ਅਸਲੀ, ਇਸ ਬਾਰੇ ਤਾਂ ਸਿਹਤ ਵਿਭਾਗ ਜਦੋਂ ਇਨ੍ਹਾਂ ਦੀ ਲੈਬੋਟਰੀ ਵਿਚ ਲਿਜਾਕੇ ਜਾਂਚ ਕਰੇਗਾ ਤਾਂ ਹੀ ਅਸਲੀਅਤ ਸਾਹਮਣੇ ਆਵੇਗੀ ਪਰ ਲੋਕਾਂ ਨੂੰ ਅੰਡੇ ਖਾਣ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਭਾਂਵੇਂ ‘ਸੰਡੇ ਹੋਵੇ ਜਾਂ ਮੰਡੇ ਪਰ ਸਾਵਧਾਨੀ ਨਾਲ ਖਾਓ ਅੰਡੇ’।
ਇਹ ਵੀ ਪੜ੍ਹੋ : ਕੜਾਕੇਦਾਰ ਠੰਡ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਮੁੜ ਜਾਰੀ ਕੀਤੀ ਐਡਵਾਇਜ਼ਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਸ਼ਹਿਰ 'ਚ ਅਪਰਾਧ ਨੂੰ ਰੋਕਣ ਲਈ ਪੁਲਸ ਕਮਿਸ਼ਨਰ ਵੱਲੋਂ ਮਾਸਟਰ ਪਲਾਨ ਤਿਆਰ, ਦਿੱਤੀਆਂ ਇਹ ਹਦਾਇਤਾਂ
NEXT STORY