ਸੁਲਤਾਨਪੁਰ ਲੋਧੀ (ਧੀਰ)-ਪਿਛਲੇ ਕੁਝ ਸਾਲਾਂ ’ਚ ਸਾਡੇ ਦੇਸ਼ ਵਿਚ ਜਿਮ ਦੀ ਸੰਖਿਆ ’ਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ। ਭਾਰ ਘਟਾਉਣ ਅਤੇ ਵਧਾਉਣ ਲਈ ਜਿਮ ਦਾ ਫੈਸ਼ਨ ਵਧਦਾ ਜਾ ਰਿਹਾ ਹੈ। ਜਿਮਿੰਗ ਨਾ ਸਿਰਫ਼ ਹੈਲਦੀ ਮੰਨਿਆ ਜਾਂਦਾ ਹੈ, ਸਗੋਂ ਜਿਮਿੰਗ ਅੱਜਕੱਲ੍ਹ ਦਾ ਫੈਸ਼ਨ ਟ੍ਰੈਂਡ ਬਣ ਚੁੱਕਿਆ ਹੈ। ਲੋਕ ਆਪਣੀ ਸਿਹਤ ਨੂੰ ਲੈ ਕੇ ਜਾਗਰੂਕ ਹੋ ਰਹੇ ਹਨ। ਕੁਝ ਲੋਕ ਆਪਣੇ ਮਸਲਜ਼ ਜਾਂ ਐਬਜ਼ ਬਣਾਉਣ ਲਈ ਜਿਮ ਵੱਲ ਰੁਖ ਕਰ ਰਹੇ ਹਨ ਤਾਂ ਕੁਝ ਨੇ ਆਪਣੇ ਸਰੀਰ ਤੋਂ ਚਰਬੀ ਘਟਾਉਣੀ ਹੈ। ਆਪਣੀ ਸਿਹਤ ਦਾ ਧਿਆਨ ਰੱਖਣਾ ਜਾਂ ਫਿੱਟ ਰਹਿਣਾ ਵੀ ਜਿਮ ’ਚ ਦਿਲਚਸਪੀ ਦਾ ਇਕ ਕਾਰਨ ਹੈ। ਨੌਜਵਾਨਾਂ ਤੋਂ ਲੈ ਕੇ ਜ਼ਿਆਦਾ ਉਮਰ ਤੱਕ ਦੇ ਲੋਕਾਂ ’ਚ ਜਿਮ ਦਾ ਬਹੁਤ ਕ੍ਰੇਜ਼ ਹੈ। ਇਹੀ ਨਹੀਂ ਪੁਰਸ਼ਾਂ ਦੇ ਨਾਲ-ਨਾਲ ਔਰਤਾਂ ਵੀ ਇਸ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੀਆਂ ਹਨ। ਇਸ ਦੇ ਲਈ ਉਹ ਕਈ ਜਿਮ ਟਿਪਸ ਵੀ ਭਾਲਦੀਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਨਿਗਮ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
ਜਿਮ ਵਾਲਿਆਂ ਲਈ ਅਹਿਮ ਟਿਪਸ
ਜਿਮ ਟਿਪਸ ਨੂੰ ਲੈ ਕੇ 'ਜਗ ਬਾਣੀ' ਨੇ ਜਿਮ ਟ੍ਰੇਨਰ ਰਮਨ ਨਾਲ ਗੱਲਬਾਤ ਕੀਤੀ, ਉਨ੍ਹਾਂ ਕੁਝ ਅਜਿਹੇ ਜਿਮ ਟਿਪਸ ਦਿੱਤੇ ਜੋ ਹਰ ਕਿਸੇ ਲਈ ਜਿਮਿੰਗ ਆਸਾਨ ਬਣਾ ਸਕਦਾ ਹੈ। ਫਿਟਨੈੱਸ ਟ੍ਰੇਨਰ ਰਮਨ ਨੇ ਕਿਹਾ ਕਿ ਫਿਟ ਬਾਡੀ ਪਾਉਣ ਦੀ ਇੱਛਾ ’ਚ ਲੋਕ ਅਜਿਹੇ ਜਿਮ ਜੁਆਇਨ ਕਰ ਲੈਂਦੇ ਹਨ, ਜਿੱਥੇ ਨਾ ਤਾਂ ਮਾਹਿਰ ਟ੍ਰੇਨਰ ਹੁੰਦੇ ਹਨ ਨਾ ਹੀ ਸਹੀ ਉਪਯੋਗ ਆਦਿ। ਕੁਝ ਸਮੇਂ ਮਗਰੋਂ ਇਸ ਦਾ ਨਤੀਜਾ ਸਰੀਰ ਦੇ ਲਈ ਹਾਨੀਕਾਰਕ ਹੁੰਦਾ ਹੈ। ਚੰਗੇ ਜਿਮ ਦੀ ਚੋਣ ਦੇ ਨਾਲ-ਨਾਲ ਹੋਰ ਕਈ ਗੱਲਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਾਅਦ ’ਚ ਤੁਹਾਨੂੰ ਪਛਤਾਉਣਾ ਨਾ ਪਵੇ।
ਉਨ੍ਹਾਂ ਕਿਹਾ ਕਿ ਜਿਮ ਟਿਪਸ ਤੋਂ ਪਹਿਲਾਂ ਆਉਂਦਾ ਹੈ ਟ੍ਰਾਇਲ। ਜ਼ਿਆਦਾਤਰ ਜਿਮ ਆਪਣੇ ਕਸਟਮਰ ਨੂੰ ਸ਼ੁਰੂਆਤ ’ਚ ਇਕ ਜਾਂ ਦੋ ਦਿਨ ਮੁਫ਼ਤ ’ਚ ਟ੍ਰਾਈ ਕਰਨ ਦਿੰਦੇ ਹਨ। ਜੇਕਰ ਤੁਸੀਂ ਕੋਈ ਜਿਮ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਕ ਜਾਂ ਦੋ ਦਿਨ ਉਥੇ ਜਾ ਦੇ ਪੂਰੀ ਜਾਣਕਾਰੀ ਲੈ ਲਵੋ। ਜਿਵੇਂ ਤੁਹਾਡਾ ਜਿਮ ਤੇ ਟ੍ਰੇਨਰ ਕਿਹੋ ਜਿਹਾ ਹੈ?
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਰਾਤ ਨੂੰ ਬਾਹਰ ਨਿਕਲਣ ਵਾਲੇ ਥੋੜ੍ਹਾ ਸਾਵਧਾਨ, ਹੋ ਗਿਆ ਵੱਡਾ ਐਲਾਨ
ਟ੍ਰੇਨਰ ਨੂੰ ਪੂਰਾ ਗਿਆਨ ਹੈ ਵੀ ਜਾਂ ਨਹੀਂ? ਕੀ ਉਥੋਂ ਦਾ ਸਟਾਫ਼ ਸਹਾਇਕ ਹੈ? ਉਹ ਲੋਕ ਤੁਹਾਡੇ ਹਰ ਸਵਾਲ ਦਾ ਸਹੀ ਤਰ੍ਹਾਂ ਜਵਾਬ ਦੇ ਰਹੇ ਹਨ ਜਾਂ ਨਹੀਂ? ਇਸ ਨਾਲ ਤੁਹਾਨੂੰ ਜਿਮ ਬਾਰੇ ਆਈਡੀਆ ਹੋ ਜਾਵੇਗਾ। ਜੇਕਰ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਜੁਆਇਨ ਨਾ ਕਰੋ। ਇਸ ਦੇ ਨਾਲ ਹੀ ਤੁਹਾਡੇ ’ਚ ਇਕ ਆਤਮ ਵਿਸ਼ਵਾਸ ਵੀ ਜਾਗ ਜਾਵੇਗਾ ਤੇ ਜਿਮ ਨਾਲ ਜੁੜੀ ਜਾਣਕਾਰੀ ਵੀ ਮਿਲ ਜਾਵੇਗੀ। ਤੁਹਾਡੇ ਦਿਮਾਗ ’ਚ ਉਸ ਜਿਮ ਦੀ ਤਸਵੀਰ ਪੂਰੀ ਤਰ੍ਹਾਂ ਨਾਲ ਕਲੀਅਰ ਹੋ ਜਾਵੇਗੀ।
ਅੱਜਕੱਲ੍ਹ ਪੁਰਸ਼ ਹੀ ਨਹੀਂ ਸਗੋਂ ਔਰਤਾਂ ਵੀ ਜਿਮ ਸਬੰਧੀ ਗੰਭੀਰ ਹੋ ਗਈਆਂ ਹਨ ਅਤੇ ਜਿਮ ਜੁਆਇਨ ਕਰ ਰਹੀਆਂ ਹਨ ਪਰ ਜੇਕਰ ਤੁਸੀਂ ਜਿਮ ਜਾਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਜਿਮ ਦੇ ਵਾਤਾਵਰਣ ਜਾਂ ਮਾਹੌਲ ਬਾਰੇ ਜਾਣ ਲਵੋ। ਜਿਮ ਅਜਿਹਾ ਹੋਵੇ, ਜਿਸ ’ਚ ਤੁਸੀਂ ਆਰਾਮਦਾਇਕ ਅਤੇ ਸੁਰੱਖਿਅਤ ਮਹਿਸੂਸ ਕਰੋ। ਕਈ ਜਿਮ ਔਰਤਾਂ ਲਈ ਵੱਖਰਾ ਸਮਾਂ ਰੱਖਦੇ ਹਨ, ਤੁਸੀਂ ਉਸ ਨੂੰ ਵੀ ਚੁਣ ਸਕਦੇ ਹੋ। ਜਿਮ ਟਿਪਸ ਸਭ ਤੋਂ ਜ਼ਰੂਰੀ ਹਿੱਸਾ ਹੈ ਕੱਪੜਿਆਂ ਦਾ ਧਿਆਨ ਰੱਖਣਾ। ਜਿਮ ਜਾਂਦੇ ਸਮੇਂ ਬਹੁਤ ਜ਼ਰੂਰੀ ਹੈ ਜਿਮ ’ਚ ਪਹਿਨ ਕੇ ਜਾਣ ਵਾਲੇ ਕੱਪੜੇ। ਜਿਨ੍ਹਾਂ ਵਿਚ ਤੁਸੀਂ ਸਟਾਈਲਿਸ਼ ਅਤੇ ਕਮਫਰਟੇਬਲ ਰਹੋ। ਜਿਮ ਜੁਆਇਨ ਕਰਨ ਤੋਂ ਪਹਿਲਾਂ ਕੁਝ ਸਟਾਈਲਿਸ਼ ਕੱਪੜੇ ਚੁਣ ਲਵੋ। ਇਹੀ ਨਹੀਂ ਇਸ ਦੇ ਲਈ ਮਜ਼ਬੂਤ ਅਤੇ ਆਰਾਮਦਾਇਕ ਜੁੱਤਿਆਂ ਦੀ ਵੀ ਜ਼ਰੂਰਤ ਪਵੇਗੀ।
ਇਹ ਵੀ ਪੜ੍ਹੋ- ਤਲਾਕ ਦੀਆਂ ਖ਼ਬਰਾਂ ਵਿਚਾਲੇ ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਗੁਰਪ੍ਰੀਤ ਕੌਰ ਦੇ Reaction 'ਤੇ ਹੋ ਰਿਹੈ ਟਰੋਲ
ਕਸਰਤ ਕਰਦੇ ਸਮੇਂ ਪਸੀਨਾ ਕੱਢਣਾ ਹੈ, ਜਿਸ ਨਾਲ ਵਾਰ-ਵਾਰ ਪਿਆਸ ਲੱਗਦੀ ਹੈ। ਅਜਿਹੇ ’ਚ ਤੋਲੀਆ ਅਤੇ ਪਾਣੀ ਦੀ ਬੋਤਲ ਤੁਹਾਡੇ ਕੋਲ ਹੋਣੇ ਜ਼ਰੂਰੀ ਹਨ। ਜਿਮ ਟਿਪਸ ’ਚ ਸਿਰਫ਼ ਜਿਮਿੰਗ ਦੇ ਟਿਪਸ ਨਹੀਂ ਸਗੋਂ ਕੱਪੜਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਈ ਵਾਰ ਜਿਮਿੰਗ ਕਰਦੇ ਸਮੇਂ ਕੱਪੜਿਆਂ ਦਾ ਧਿਆਨ ਨਹੀਂ ਰੱਖਦੇ ਅਤੇ ਕਸਰਤ ਕਰਦੇ ਹੋਏ ਤੁਹਾਨੂੰ ਬਹੁਤ ਪਸੀਨਾ ਆਉਂਦਾ ਹੈ। ਅਜਿਹੇ ’ਚ ਉਨ੍ਹਾਂ ਕੱਪੜਿਆਂ ਦਾ ਧਿਆਨ ਰੱਖੋ ਜੋ ਪਸੀਨਾ ਸੋਖਣ ’ਚ ਮਦਦ ਕਰੇ। ਵਰਕਆਉਟ ਕਰਨ ਵਾਲੇ ਕੱਪੜਿਆਂ ਦੀ ਫੈਬਰਿਕ ਵੱਖਰੀ ਹੁੰਦੀ ਹੈ, ਜੋ ਪਸੀਨਾ ਜਲਦੀ ਸੌਖ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਜਿਮ ਜਾਣਾ ਇਕ ਚੰਗੀ ਆਦਤ ਹੈ ਪਰ ਜੇਕਰ ਤੁਸੀਂ ਹੁਣੇ-ਹੁਣੇ ਜਿਮ ਜਾਣਾ ਸ਼ੁਰੂ ਕੀਤਾ ਹੈ ਤਾਂ ਕੁਝ ਹੀ ਦਿਨਾਂ ’ਚ ਨਤੀਜੇ ਦੀ ਇੱਛਾ ਨਾ ਰੱਖੋ। ਤੁਹਾਨੂੰ ਸਬਰ ਰੱਖਣਾ ਪਵੇਗਾ ਤੇ ਆਪਣੇ ਯਤਨ ਜਾਰੀ ਰੱਖਣੇ ਪੈਣਗੇ। ਨਿਰਾਸ਼ ਨਾ ਹੋਵੋ ਪਰ ਜਿਮ ਦੀ ਮੈਂਬਰਸਸ਼ਿਪ ਨੂੰ ਭਵਿੱਖ ਦੇ ਇਕ ਮਹੱਤਵਪੂਰਨ ਨਿਵੇਸ਼ ਵਾਂਗ ਸਮਝੋ। ਇਸ ਨਾਲ ਜ਼ਿੰਦਗੀ ਭਰ ਤੁਹਾਨੂੰ ਚੰਗੇ ਨਤੀਜੇ ਮਿਲਣਗੇ। ਸਿਰਫ਼ ਆਪਣੀ ਸਿਹਤ ’ਚ ਸੁਧਾਰ ਕਰਨ ਵੱਲ ਆਪਣਾ ਧਿਆਨ ਕੇਂਦਰਿਤ ਕਰੋ।
ਇਹ ਵੀ ਪੜ੍ਹੋ- PU ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਸੁਰੱਖਿਆ ਨੂੰ ਲੈ ਕੇ ਚੁੱਕਿਆ ਵੱਡਾ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਨੂੰ ਆਈ ਹਰਿਆਣਾ ਦੀ ਚਿੱਠੀ, ਮੀਡੀਆ ਨੂੰ ਲੈ ਕੇ ਕੀਤੀ ਗਈ ਇਹ ਅਪੀਲ
NEXT STORY