ਜਲੰਧਰ (ਰਮਨ)— ਐਕਸਾਈਜ਼ ਵਿਭਾਗ ਨੇ ਪਿੰਡ ਨਿੱਝਰਾਂ 'ਚ ਇਕ ਖੂਹ ਦੇ ਕੋਲ ਲੁਕਾ ਕੇ ਰੱਖੀਆਂ 128 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸੁਨੀਲ ਕੰਡਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਿੱਝਰਾਂ 'ਚ ਤਰਨਜੀਤ ਸਿੰਘ ਨਾਂ ਦੇ ਵਿਅਕਤੀ ਨੇ ਨਾਜਾਇਜ਼ ਸ਼ਰਾਬ ਲੁਕਾ ਕੇ ਰੱਖੀ ਹੋਈ ਹੈ।

ਇਥੋਂ ਉਹ ਗਾਹਕਾਂ ਨੂੰ ਸ਼ਰਾਬ ਦੀ ਸਪਲਾਈ ਕਰਦਾ ਹੈ। ਇਸੇ ਸੂਚਨਾ ਦੇ ਆਧਾਰ 'ਤੇ ਐਕਸਾਈਜ਼ ਟੀਮ ਨੇ ਪਿੰਡ ਨਿੱਝਰਾਂ 'ਚ ਪੈਂਦੀ ਪੁਲੀ ਦੇ ਅੱਗੇ ਇਕ ਖੇਤ ਨੇੜੇ ਖੂਹ ਦੇ ਕੋਲ ਲੁਕਾ ਕੇ ਰੱਖੀਆਂ ਹੋਈਆਂ 128 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਬਰਾਮਦ ਕੀਤੀਆਂ ਗਈਆਂ ਬੋਤਲਾਂ 'ਚ 35 ਬੋਤਲਾਂ ਨੈਨੋ, 9 ਬੋਤਲਾਂ ਰੋਮੀਓ ਕ੍ਰੇਜ਼ੀ, 84 ਬੋਤਲਾਂ ਰਾਕ ਸਟਾਰ ਦੀਆਂ ਹਨ। ਰੇਡ ਦੀ ਸੂਚਨਾ ਮਿਲਣ ਦੇ ਕਾਰਨ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਜੇਲ 'ਚੋਂ ਚਲਦਾ ਸੀ ਨਸ਼ੇ ਦਾ ਨੈੱਟਵਰਕ, 5 ਕਰੋੜ ਦੀ ਹੈਰੋਇਨ ਸਮੇਤ ਵਿਅਕਤੀ ਗ੍ਰਿਫਤਾਰ
NEXT STORY