ਜਲੰਧਰ (ਸੋਨੂੰ) — ਪੀ. ਸੀ. ਆਰ. ਦੀ ਟੀਮ ਨੇ ਸੂਚਨਾ ਮਿਲਣ 'ਤੇ ਅਬਾਦਪੁਰਾ ਸਥਿਤ ਇਕ ਘਰ 'ਚ ਰੇਡ ਕਰਕੇ ਨਾਜਾਇਜ਼ ਸ਼ਰਾਬ ਦੀਆਂ 10 ਪੇਟੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਦਿੰਦੇ ਹੋਏ ਪੀ. ਸੀ. ਆਰ. ਇੰਚਾਰਜ ਸੁਰਦਿੰਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕਰਨੈਲ ਸਿੰਘ, ਏ. ਐੱਸ. ਆਈ. ਕੁਲਦੀਪ ਸਿੰਘ ਦੇ ਨਾਲ ਮਿਲ ਕੇ ਅਬਾਦਪੁਰਾ 'ਚ ਬੋਡ ਵਾਲੀ ਗਲੀ 'ਚ ਸਥਿਤ ਈ. ਐੱਸ. 618 ਨੰਬਰ ਇਕ ਘਰ 'ਚ ਰੇਡ ਕਰ ਕੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਰੇਡ ਦੌਰਾਨ ਦੋਸ਼ੀ ਹਰਬੰਸ ਲਾਲ ਉਰਫ ਬੰਸੀ ਪੁੱਤਰ ਲਕਸ਼ਮਣ ਭੱਜਣ 'ਚ ਕਾਮਯਾਬ ਹੋ ਗਿਆ ਸੀ। ਜਿਸ ਨੂੰ ਪੁਲਸ ਪਾਰਟੀ ਨੇ ਪਿੱਛਾ ਕਰ ਕੇ ਕਾਬੂ ਕਰ ਲਿਆ ਹੈ। ਫੜੇ ਗਏ ਦੋਸ਼ੀ ਨੂੰ ਕਾਬੂ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੱਤ ਮਹੀਨਿਆਂ ਦੌਰਾਨ ਸੰਗਰੂਰ ਦੀ ਪੁਲਸ ਨੇ ਕੱਸਿਆ ਨਸ਼ਾ ਤਸਕਰਾਂ 'ਤੇ ਸ਼ਿਕੰਜਾ
NEXT STORY