ਜਲੰਧਰ (ਪੁਨੀਤ)— ਨਾਜਾਇਜ਼ ਆਟੋਆਂ ਖਿਲਾਫ ਟ੍ਰਾਂਸਪੋਰਟ ਵਿਭਾਗ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਇਸ ਸਿਲਸਿਲੇ 'ਚ ਅੱਜ ਆਰ.ਟੀ.ਏ. ਸਕੱਤਰ ਡਾ. ਨਯਨ ਜੱਸਲ ਨੇ ਐਕਸ਼ਨ ਕਰਦਿਆਂ ਕਈ ਥਾਵਾਂ 'ਤੇ ਨਾਕਾਬੰਦੀ ਕਰਵਾ ਕੇ ਨਿਯਮਾਂ ਦੇ ਉਲਟ ਚੱਲ ਰਹੇ 5 ਆਟੋ ਜ਼ਬਤ ਕੀਤੇ, ਜਦੋਂਕਿ ਕਈ ਆਟੋਆਂ ਦੇ ਚਲਾਨ ਕੱਟੇ ਗਏ। ਗੁਰੂ ਨਾਨਕ ਮਿਸ਼ਨ ਚੌਕ ਕੋਲ ਨਾਕਾਬੰਦੀ ਦੌਰਾਨ 30 ਹਜ਼ਾਰ ਰੁਪਏ ਜੁਰਮਾਨਾ ਵੀ ਮੌਕੇ 'ਤੇ ਵਸੂਲ ਕੀਤਾ ਗਿਆ।ਏ.ਸੀ.ਪੀ. ਟ੍ਰੈਫਿਕ ਵੈਭਵ ਸਹਿਗਲ ਨੇ ਕਿਹਾ ਕਿ
ਕਾਨੂੰਨ ਤੋੜਣਾ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਿਲਸਿਲੇ 'ਚ ਆਉਣ ਵਾਲੇ ਦਿਨਾਂ 'ਚ ਵੀ ਵੱਡੇ ਪੱਧਰ 'ਤੇ ਨਾਕਾਬੰਦੀ ਕਰ ਕੇ ਕਾਨੂੰਨ ਤੋੜਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਜਲੰਧਰ 'ਚੋਂ ਗਾਇਬ ਹੋਏ 681 ਬੱਚਿਆਂ 'ਚੋਂ 128 ਅਜੇ ਵੀ ਲਾਪਤਾ
NEXT STORY