ਅੰਮ੍ਰਿਤਸਰ, (ਵਡ਼ੈਚ)- ਐੱਮ. ਟੀ. ਪੀ., ਆਈ. ਪੀ. ਐੱਸ. ਰੰਧਾਵਾ ਦੇ ਨਿਰਦੇਸ਼ਾਂ ’ਤੇ ਏ. ਟੀ. ਪੀ. ਕ੍ਰਿਸ਼ਨਾਂ ਦੀ ਦੇਖ ਰੇਖ ਵਿਚ ਸੰਧੂ ਕਾਲੋਨੀ ਮਜੀਠਾ ਰੋਡ ਸਥਿਤ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ ਨਿਗਮ ਕਰਮਚਾਰੀਆਂ ਨੇ ਹਥੌਡ਼ਾ ਚਲਾਉਂਦੇ ਹੋਏ ਫਰੰਟ ਤੋਡ਼ ਦਿੱਤਾ। ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਦੀ ਨਿਗਰਾਨੀ ਵਿਚ ਇਮਾਰਤ ਸੁੱਖੇ ਦੀ ਹਵੇਲੀ ਖਿਲਾਫ ਕਿਸੇ ਵਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਇਮਾਰਤ ਦੇ ਅੱਗੇ ਵਾਲਾ ਹਿੱਸਾ ਤੋਡ਼ ਦਿੱਤਾ ਗਿਆ। ਇਸ ਮੌਕੇ ਪਵਨ ਕੁਮਾਰ, ਰਜੀਵ, ਪਿੰਕਾ, ਪ੍ਰਗਟ ਸਿੰਘ ਸਮੇਤ ਨਿਗਮ ਤੇ ਪੁਲਸ ਕਰਮਚਾਰੀ ਮੌਜੂਦ ਸਨ।
ਸਿਵਲ ਹਸਪਤਾਲ ਦੀਆਂ ਨਰਸਾਂ ਨੇ ਨਰਸਿੰਗ ਸਿਸਟਰਜ਼ ਖਿਲਾਫ ਖੋਲ੍ਹਿਆ ਮੋਰਚਾ
NEXT STORY