ਜਲੰਧਰ,(ਸੋਨੂੰ): ਸ਼ਹਿਰ ਦੇ ਬਸਤੀ ਸ਼ੇਖ ਦੇ ਕੋਟ ਮੁਹੱਲੇ 'ਚੋਂ ਪੁਲਸ ਨੇ ਅੱਜ ਇਕ ਟਰੱਕ 'ਚੋਂ ਭਾਰੀ ਮਾਤਰਾ 'ਚ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ 5 ਦੇ ਏ. ਸੀ. ਪੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਬਸਤੀ ਸ਼ੇਖ 'ਚ ਸ਼ਰਾਬ ਨਾਲ ਭਰਿਆ ਟਰੱਕ ਆ ਰਿਹਾ ਹੈ। ਜਿਸ ਦੌਰਾਨ ਉਨ੍ਹਾਂ ਵਲੋਂ ਨਾਕਾਬੰਦੀ ਕਰ ਟਰੱਕ 'ਚ ਰੱਖੀ ਸ਼ਰਾਬ ਨੂੰ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਟਰੱਕ ਲੁਧਿਆਣਾ ਤੋਂ ਬਸਤੀ ਸ਼ੇਖ ਆਇਆ ਜਿਸ 'ਚ ਕਣਕ ਦੀਆਂ ਬੋਰੀਆਂ ਪਿੱਛੇ 400 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਦੀਆਂ ਰੱਖੀਆਂ ਹੋਈਆਂ ਸਨ। ਜਿਸ ਨੂੰ ਪੁਲਸ ਨੇ ਬਰਾਮਦ ਕਰ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਹੈ। ਪੁਲਸ ਵਲੋਂ ਟਰੱਕ ਡਰਾਈਵਰ ਤੋਂ ਪੁੱਛ ਗਿੱਛ ਦੌਰਾਨ ਡਰਾਈਵਰ ਨੇ ਦੱਸਿਆ ਕਿ ਉਹ ਟਰੱਕ 'ਚ ਲੱਧੀ ਸ਼ਰਾਬ ਨੂੰ ਬਸਤੀ ਸ਼ੇਖ ਦੇ 3 ਵਿਅਕਤੀਆਂ ਨੂੰ ਦੇਣ ਆਇਆ ਸੀ, ਜੋ ਕਿ ਫਰਾਰ ਹਨ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੋਲਿੰਗ ਏਜੰਟ ਬਣਨ ਵਾਲੇ ਵਰਕਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
NEXT STORY