ਅੰਮ੍ਰਿਤਸਰ, (ਅਰੁਣ)- ਪੁਲਸ ਵੱਲੋਂ ਛਾਪਾਮਾਰੀ ਕਰਦਿਆਂ ਨਾਜਾਇਜ਼ ਸ਼ਰਾਬ ਦੇ 6 ਧੰਦੇਬਾਜ਼ਾਂ ਨੂੰ ਕਾਬੂ ਕਰ ਲਿਆ। ਥਾਣਾ ਮਕਬੂਲਪੁਰਾ ਦੀ ਪੁਲਸ ਵੱਲੋਂ 12 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਗੁਰਪ੍ਰੀਤ ਸਿੰਘ ਵਾਸੀ ਨਿਊ ਜਵਾਹਰ ਨਗਰ, ਥਾਣÎਾ ਰਾਮਬਾਗ ਦੀ ਪੁਲਸ ਵੱਲੋਂ 15 ਬੋਤਲਾਂ ਸ਼ਰਾਬ ਸਮੇਤ ਗੁਰਮੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਵੇਰਕਾ ਹਾਲ ਕ੍ਰਿਸ਼ਨਾ ਨਗਰ, ਥਾਣਾ ਮਜੀਠਾ ਦੀ ਪੁਲਸ ਵੱਲੋਂ 7500 ਐੱਮ. ਐੱਲ. ਸਮੇਤ ਸਾਧੂ ਸਿੰਘ ਵਾਸੀ ਬੁੱਢਾਥੇਹ, 7500 ਐੱਮ. ਐੱਲ. ਸਮੇਤ ਪ੍ਰੇਮ ਸਿੰਘ ਵਾਸੀ ਮਜੀਠਾ, ਥਾਣਾ ਚਾਟੀਵਿੰਡ ਦੀ ਪੁਲਸ ਵੱਲੋਂ 7500 ਐੱਮ. ਐੱਲ. ਸਮੇਤ ਗੁਰਮੇਜ ਸਿੰਘ ਵਾਸੀ ਗੁਰੂ ਵਾਲੀ ਅਤੇ ਥਾਣਾ ਝੰਡੇਰ ਦੀ ਪੁਲਸ ਵੱਲੋਂ 7500 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਗੁਲਜ਼ਾਰ ਸਿੰਘ ਵਾਸੀ ਬਾਠ ਨੂੰ ਕਾਬੂ ਕਰ ਕੇ ਪੁਲਸ ਵੱਲੋਂ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਮੰਗਾਂ ਨੂੰ ਲੈ ਕੇ ਪਾਵਰਕਾਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ
NEXT STORY