ਪਠਾਨਕੋਟ (ਸ਼ਾਰਦਾ, ਮਨਿੰਦਰ) : ਢਾਂਗੂ ਪੀਰ ਚੌਂਕੀ ਦੇ ਅਧੀਨ ਪੈਂਦੇ ਪਿੰਡ ਛੰਨੀ ਮਾਜਰਾ ਵਿਚ ਚੱਕੀ ਖੱਡ ਵਿਚ ਨਜਾਇਜ਼ ਮਾਈਨਿੰਗ ਕਰਦੇ ਹੋਏ ਇਕ ਟਰੈਕਟਰ ਚਾਲਕ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਢਾਂਗੂ ਪੀਰ ਪੁਲਸ ਚੌਂਕੀ ਮੁਖੀ ਸੰਜੇ ਸ਼ਰਮਾ ਨੇ ਦੱਸਿਆ ਕਿ ਟਰੈਕਟਰ ਚਾਲਕ ਦੀ ਪਹਿਚਾਣ ਰਾਹੁਲ (24) ਪੁੱਤਰ ਮੋਹਨ ਲਾਲ ਵਾਸੀ ਸੰਗੇੜ ਪੁੱਲ ਮੋਹਟਲੀ ਤਹਿਸੀਲ ਇੰਦੋਰਾ ਜ਼ਿਲਾ ਕਾਂਗੜਾ ਵੱਜੋਂ ਹੋਈ ਹੈ। ਉਨ੍ਹਾਂ ਅਨੁਸਾਰ ਚੱਕੀ ਖੱਡ ਵਿਚ ਨਜਾਇਜ਼ ਮਾਈਨਿੰਗ ਕਰਦੇ ਹੋਏ ਟਰੈਕਟਰ ਦਾ ਸੰਤੁਲਨ ਵਿਗੜਨ ਨਾਲ ਰਾਹੁਲ ਆਪਣੇ ਹੀ ਟਰੈਕਟਰ ਦੇ ਥੱਲੇ ਆ ਗਿਆ ਜਿਸ ਦੀ ਬਾਅਦ ਵਿਚ ਇਲਾਜ ਦੌਰਾਨ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ।
ਨੂਰਪੁਰ ਦੇ ਡੀ.ਐੱਸ.ਪੀ. ਨਵਦੀਪ ਸਿੰਘ ਨੇ ਦੱਸਿਆ ਕਿ ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਟਾਂਡਾ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਅੱਗੇ ਤਫ਼ਤੀਸ਼ ਜਾਰੀ ਹੈ ਪੁਲਸ ਨੇ 174 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋ ਕਾਰਾਂ ਦੀ ਭਿਆਨਕ ਟੱਕਰ, 7 ਜ਼ਖਮੀ
NEXT STORY