ਕੁਰਾਲੀ (ਬਠਲਾ) - ਇਲਾਕੇ 'ਚ ਨਾਜਾਇਜ਼ ਮਾਈਨਿੰਗ ਖਿਲਾਫ ਸਿਕੰਜਾ ਕੱਸਦਿਆਂ ਸਥਾਨਕ ਪੁਲਸ ਨੇ ਅੱਜ ਅੱਧੀ ਦਰਜਨ ਟਿੱਪਰਾਂ ਨੂੰ ਕਾਬੂ ਕੀਤਾ ਹੈ। ਪਿਛਲੇ ਸਮੇਂ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖਤ ਦਾਅਵਿਆਂ ਦੇ ਬਾਵਜੂਦ ਰੇਤ-ਬੱਜਰੀ ਨਾਲ ਓਵਰਲੋਡਿਡ ਟਿੱਪਰ ਸੜਕਾਂ 'ਤੇ ਦਿਨ-ਰਾਤ ਦੌੜਦੇ ਹੋਏ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਕਈ ਵਾਰ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਕਈ ਪਿੰਡਾਂ ਦੇ ਲੋਕਾਂ ਵਲੋਂ ਪਿੰਡ ਪੱਧਰ 'ਤੇ ਟਿੱਪਰਾਂ ਨੂੰ ਰੋਕਣ ਅਤੇ ਧਰਨੇ ਲਾਉਣ 'ਤੇ ਵੀ ਇਸ ਕਾਲਾਬਾਜ਼ਾਰੀ ਦੇ ਧੰਦੇ ਨੂੰ ਨੱਥ ਨਹੀਂ ਪੈ ਰਹੀ। ਪੰਜਾਬ ਸਿਵਲ ਸਕੱਤਰੇਤ, ਜਿਥੋਂ ਨਾਜਾਇਜ਼ ਮਾਈਨਿੰਗ ਖਿਲਾਫ ਹੁਕਮ ਜਾਰੀ ਹੁੰਦੇ ਹਨ, ਤੋਂ ਸਿਰਫ 15 ਕਿਲੋਮੀਟਰ ਦੀ ਦੂਰੀ 'ਤੇ ਖਿਜ਼ਰਾਬਾਦ ਇਲਾਕੇ 'ਚ ਵੱਡੀ ਪੱਧਰ 'ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਪੱਧਰੀ ਜ਼ਮੀਨ 'ਚ ਡੂੰਘੇ ਟੋਏ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਮਾਈਨਿੰਗ ਮਾਫੀਆ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਆਪਣੇ ਕਾਰੋਬਾਰ ਨੂੰ ਚਲਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਲਾਕਾ ਵਾਸੀਆਂ ਦੀ ਜਾਨ-ਮਾਲ ਲਈ ਖਤਰਾ ਬਣੇ ਜ਼ਿਆਦਾਤਰ ਟਿੱਪਰ ਬਿਨਾਂ ਨੰਬਰ, ਅਣਢੱਕੇ, ਸੜਕਾਂ 'ਤੇ ਓਵਰਲੋਡ ਤੇਜ਼ ਰਫਤਾਰ ਦੌੜਦੇ ਨਜ਼ਰੀਂ ਪੈਂਦੇ ਹਨ। ਅੱਜ ਪੁਲਸ ਨੇ ਪੰਜ ਟਿੱਪਰ ਕਾਬੂ ਕੀਤੇ। ਇਸੇ ਦੌਰਾਨ ਇਸ ਘਟਨਾਕ੍ਰਮ ਦਾ ਪਤਾ ਲਗਦਿਆਂ ਆਮ ਆਦਮੀ ਪਾਰਟੀ ਦੇ ਆਗੂ ਜਗਦੇਵ ਸਿੰਘ ਮਲੋਆ, ਦੇਸ ਰਾਜ ਮਾਜਰੀ, ਜਸਵਿੰਦਰ ਸਿੰਘ ਰਸੂਲਪੁਰ ਤੁਰੰਤ ਪੁੱਜ ਗਏ ਤੇ ਉਨ੍ਹਾਂ ਐੱਸ. ਐੱਚ. ਓ. ਨਾਲ ਫੋਨ 'ਤੇ ਗੱਲਬਾਤ ਕਰਦਿਆਂ ਨਾਜਾਇਜ਼ ਚੱਲਦੇ ਕਰੈਸ਼ਰਾਂ ਤੇ ਕਾਬੂ ਕੀਤੇ ਟਿੱਪਰਾਂ ਖਿਲਾਫ ਸਖਤ ਕਾਰਵਾਈ ਲਈ ਆਖਿਆ।
ਮਲੋਆ ਨੇ ਪੁਲਸ ਵਲੋਂ ਫੜੇ ਟਿੱਪਰਾਂ ਖਿਲਾਫ ਢਿੱਲਮੱਠ ਵਾਲਾ ਰਵੱਈਆ ਵੇਖਦਿਆਂ ਜ਼ਿਲਾ ਪ੍ਰਸ਼ਾਸਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਸਖਤ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਕੀਤਾ ਜਾਏਗਾ।
ਨਸ਼ੇ ਕਾਰਨ ਨੌਜਵਾਨ ਦੀ ਮੌਤ
NEXT STORY