ਜਲੰਧਰ (ਮਹੇਸ਼)–ਕਪੂਰਥਲਾ ਜੇਲ੍ਹ ਵਿਚ ਬੰਦ ਥਾਣਾ ਸਦਰ ਜਮਸ਼ੇਰ ਦੇ ਪਿੰਡ ਕਾਦੀਆਂਵਾਲੀ ਦੇ ਬਲਬੀਰ ਕੁਮਾਰ ਕਾਲਾ ਪੁੱਤਰ ਹਰਬੰਸ ਲਾਲ ਨੇ ਨਸ਼ੇ ਦੇ ਕਾਰੋਬਾਰ ਤੋਂ 22 ਲੱਖ 60 ਹਜ਼ਾਰ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾਈ ਹੈ। ਇਸ ਗੱਲ ਦਾ ਖ਼ੁਲਾਸਾ ਪੁਲਸ ਕਮਿਸ਼ਨਰ ਜਲੰਧਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਏ. ਡੀ. ਸੀ. ਪੀ. ਸਿਟੀ-2 ਆਦਿਤਿਆ ਕੁਮਾਰ ਆਈ. ਪੀ. ਐੱਸ. ਅਤੇ ਏ. ਸੀ. ਪੀ. ਜਲੰਧਰ ਕੈਂਟ ਹਰਸ਼ਪ੍ਰੀਤ ਸਿੰਘ ਦੀ ਅਗਵਾਈ ਵਿਚ ਥਾਣਾ ਸਦਰ ਜਮਸ਼ੇਰ ਦੇ ਮੁਖੀ ਇੰਸ. ਭਰਤ ਮਸੀਹ ਵੱਲੋਂ ਆਪਣੀ ਟੀਮ ਨਾਲ ਕੀਤੀ ਗਈ ਜਾਂਚ ਵਿਚ ਹੋਇਆ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਇਕ ਹੋਰ ਸਪਾ ਸੈਂਟਰ 'ਚ ਪੁਲਸ ਦੀ ਰੇਡ, ਮਹਿਲਾ ਮੈਨੇਜਰ ਸਣੇ 5 ਲੋਕ ਗ੍ਰਿਫ਼ਤਾਰ, ਇੰਝ ਹੁੰਦਾ ਸੀ ਕਾਲਾ ਧੰਦਾ
ਇਹ ਜਾਇਦਾਦ ਪੁਲਸ ਵੱਲੋਂ ਜ਼ਬਤ ਕਰ ਲਈ ਗਈ ਹੈ। ਕਾਲਾ ਖ਼ਿਲਾਫ਼ ਕਮਿਸ਼ਨਰੇਟ ਅਤੇ ਦਿਹਾਤੀ ਪੁਲਸ ਦੇ ਵੱਖ-ਵੱਖ ਥਾਣਿਆਂ ਵਿਚ ਐਕਸਾਈਜ਼ ਅਤੇ ਐੱਨ. ਡੀ. ਪੀ. ਐੱਸ. ਐਕਟ ਦੇ 35 ਮੁਕੱਦਮੇ ਦਰਜ ਹਨ। ਉਸ ਦੇ ਬੇਟੇ ਵਿਨੋਦ ਕੁਮਾਰ ਅਤੇ ਨੂੰਹ ਆਰਜੂ ਦੇਵੀ ’ਤੇ ਮਾਮਲੇ ਦਰਜ ਹਨ। ਜ਼ਬਤ ਕੀਤੀ ਗਈ ਜਾਇਦਾਦ ਸਬੰਧੀ ਸ਼ਨੀਵਾਰ ਪਿੰਡ ਕਾਦੀਆਂਵਾਲੀ ਵਿਚ ਸਥਿਤ ਕਾਲਾ ਦੇ ਘਰ ਦੇ ਬਾਹਰ ਪੁਲਸ ਵੱਲੋਂ ਨੋਟਿਸ ਬੋਰਡ ਵੀ ਲੁਆਇਆ ਗਿਆ ਹੈ।
ਇਸ ਮੌਕੇ ਏ. ਸੀ. ਪੀ. ਜਲੰਧਰ ਕੈਂਟ ਹਰਸ਼ਪ੍ਰੀਤ ਸਿੰਘ, ਐੱਸ. ਐੱਚ. ਓ. ਭਰਤ ਮਸੀਹ ਅਤੇ ਜਲੰਧਰ ਹਾਈਟਸ ਪੁਲਸ ਚੌਕੀ ਦੇ ਇੰਚਾਰਜ ਸੁਖਦੇਵ ਸਿੰਘ ਉੱਪਲ ਵੀ ਮੌਜੂਦ ਸਨ। ਪੁਲਸ ਦਾ ਕਹਿਣਾ ਹੈ ਕਿ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਕਾਲਾ ਨੇ ਹੋਰ ਵੀ ਨਾਜਾਇਜ਼ ਜਾਇਦਾਦ ਬਣਾਈ ਹੋਈ ਹੈ। ਇਸ ਸਬੰਧ ਵਿਚ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜੇਕਰ ਹੋਰ ਨਾਜਾਇਜ਼ ਜਾਇਦਾਦ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਜ਼ਬਤ ਕੀਤੀ ਗਈ ਜਾਇਦਾਦ ਦੇ ਨਾਲ ਅਟੈਚ ਕਰ ਦਿੱਤਾ ਜਾਵੇਗਾ। ਏ. ਸੀ. ਪੀ. ਨੇ ਦੱਸਿਆ ਕਿ ਇਸ ਸਮੇਂ ਕਾਲਾ ਕਾਦੀਆਂਵਾਲੀ ਥਾਣਾ ਸਦਰ ਵਿਚ 8 ਮਈ 2023 ਨੂੰ ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕੀਤੀ ਗਈ ਐੱਫ਼. ਆਈ. ਆਰ. ਨੰਬਰ 76 ਵਿਚ ਸੈਂਟਰਲ ਜੇਲ੍ਹ ਕਪੂਰਥਲਾ ਵਿਚ ਬੰਦ ਹੈ।
ਇਹ ਵੀ ਪੜ੍ਹੋ- ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ 'ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪਠਾਨਕੋਟ 'ਚ ਬਾਂਦਰਾਂ ਦੀ ਬਣੀ ਦਹਿਸ਼ਤ, ਆਪਣੀ ਹੀ ਘਰ ਦੀ ਦੂਜੀ ਮੰਜ਼ਿਲ ਤੋਂ ਵਿਅਕਤੀ ਨੇ ਡਰ ਕੇ ਮਾਰੀ ਛਾਲ
NEXT STORY