ਲੰਬੀ/ਮਲੋਟ (ਜੁਨੇਜਾ): ਥਾਣਾ ਲੰਬੀ ਅਧੀਨ ਆਉਂਦੇ ਪਿੰਡ ਮਿੱਡੂਖੇੜਾ ਵਿਖੇ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਬੇਵਫ਼ਾਈ ਤੋਂ ਤੰਗ ਆਕੇ ਜ਼ਹਿਰੀਲੀ ਵਸਤੂ ਨਿਗਲ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਉਸਦੀ ਪਤਨੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਇਆ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਮਿੱਡੂਖੇੜਾ ਨੇ ਲੰਬੀ ਪੁਲਸ ਨੂੰ ਦਰਜ ਕਰਾਏ ਬਿਆਨਾਂ ਵਿਚ ਦੱਸਿਆ ਹੈ ਕਿ ਉਸਦੇ ਛੋਟੇ ਮੁੰਡੇ ਗੁਰਮੇਜ ਸਿੰਘ ਦਾ ਵਿਆਹ ਕਰੀਬ 14 ਸਾਲ ਪਹਿਲਾਂ ਪਰਵਿੰਦਰ ਕੌਰ ਪੁੱਤਰੀ ਪਰਗਟ ਸਿੰਘ ਵਾਸੀ ਕਬਰਵਾਲਾ ਨਾਲ ਹੋਇਆ।ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਵਿਆਹ ਤੋਂ ਥੋੜੀ ਦੇਰ ਬਾਅਦ ਗੁਰਮੇਜ ਸਿੰਘ ਦਾ ਆਪਣੀ ਪਤਨੀ ਨਾਲ ਝਗੜਾ ਸ਼ੁਰੂ ਹੋ ਗਿਆ ਕਿਉਂਕਿ ਉਸਦੇ ਮੁਕਤਸਰ ਨਿਵਾਸੀ ਮ੍ਰਿਤਕ ਦੇ ਰਿਸ਼ਤੇਦਾਰ ਨਾਲ ਨਾਜਾਇਜ਼ ਸਬੰਧ ਸਨ।
ਇਸ ਤੋਂ ਬਾਅਦ ਦੋਵਾਂ ਵਿਚਕਾਰ ਕਲੇਸ਼ ਵੱਧ ਗਿਆ ਅਤੇ ਗੁਰਮੇਜ ਸਿੰਘ ਸ਼ਰਾਬ ਜ਼ਿਆਦਾ ਪੀਣ ਲੱਗ ਪਿਆ ਅਤੇ ਪ੍ਰੇਸ਼ਾਨ ਵੀ ਰਹਿਣ ਵੀ ਲੱਗਾ।ਮਰਨ ਵਾਲੇ ਦਿਨ ਵੀ ਗੁਰਮੇਜ ਸਿੰਘ ਦਾ ਆਪਣੀ ਪਤਨੀ ਨਾਲ ਇਸ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਸਨੇ ਸ਼ਰਾਬ ਪੀਤੀ ਅਤੇ ਬਾਅਦ ਵਿਚ ਪ੍ਰੇਸ਼ਾਨੀ ਅਤੇ ਗੁੱਸੇ ਦੀ ਹਾਲਤ ਵਿਚ ਕੋਈ ਜ਼ਹਿਰੀਲੀ ਵਸਤੂ ਨਿਗਲ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ ।ਲੰਬੀ ਪੁਲਸ ਨੇ ਦਇਆ ਸਿੰਘ ਦੇ ਬਿਆਨਾਂ ਤੇ ਪਰਵਿੰਦਰ ਕੌਰ ਪਤਨੀ ਗੁਰਮੇਜ ਸਿੰਘ ਵਿਰੁੱਧ ਮੁਕੱਦਮਾ ਨੰਬਰ 240 ਮਿਤੀ 6/8/2020 ਅ/ਧ 306 ਆਈ.ਪੀ.ਸੀ.ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਏ.ਐੱਸ.ਆਈ. ਸੁਖਦਿਆਲ ਸਿੰਘ ਕਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪੁ੍ਯਲਸ ਨੇ ਇਸ ਮਾਮਲੇ ਵਿਚ ਅਰੋਪੀ ਨੂੰ ਗ੍ਰਿਫਤਾਰ ਕਰਕੇ ਅੱਜ ਮਲੋਟ ਅਦਾਲਤ ਵਿਚ ਪੇਸ਼ ਕੀਤਾ । ਮਾਨਯੋਗ ਈਸ਼ਾ ਗੋਇਲ ਦੀ ਅਦਾਲਤ ਵਲੋਂ ਦੋਸ਼ੀ ਦਾ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਹੈ ਅਤੇ ਪੁਲਸ ਵੱਲੋਂ ਦੋਸ਼ੀ ਤੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।
ਪਿੰਡ ਸੀਚੇਵਾਲ ਨੂੰ ਮਿਲਿਆ 'ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਤਰੀਕਰਨ ਐਵਾਰਡ'
NEXT STORY