ਮੋਗਾ(ਆਜ਼ਾਦ)— ਗੁਰੂ ਰਾਮਦਾਸ ਨਗਰ ਮੋਗਾ ਵਾਸੀ ਇਕ ਮਹਿਲਾ ਨੂੰ ਆਪਣੇ ਪਤੀ ਦੇ ਕਥਿਤ ਗੈਰ-ਸੰਬੰਧਾਂ ਨੂੰ ਰੋਕਣਾ ਉਸ ਸਮੇਂ ਭਾਰੀ ਪੈ ਗਿਆ ਜਦੋਂ ਪਤੀ ਨੇ ਆਪਣੀ ਪ੍ਰੇਮਿਕਾ ਦੇ ਨਾਲ ਸਾਜਿਸ਼ ਰੱਚ ਕੇ ਪਤਨੀ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਘਰ 'ਚ ਬੇਰਹਿਮੀ ਨਾਲ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 17 ਸਾਲ ਪਹਿਲਾਂ ਸੁਖਮੰਦਰ ਸਿੰਘ ਵਾਸੀ ਪਿੰਡ ਲੋਹਾਮ ਹਾਲ ਆਬਾਦ ਗੁਰੂ ਰਾਮਦਾਸ ਨਗਰ ਮੋਗਾ ਦੇ ਨਾਲ ਹੋਇਆ ਸੀ। ਉਸ ਦੇ ਤਿੰਨ ਬੱਚੇ ਹਨ। ਉਸ ਦਾ ਪਤੀ ਟਰੱਕ ਚਾਲਕ ਹੈ। ਉਸ ਦੇ ਪਤੀ ਦੇ ਗੁਰੂ ਰਾਮਦਾਸ ਨਗਰ ਮੋਗਾ ਵਾਸੀ ਇਕ ਮਹਿਲਾ ਦੇ ਨਾਲ ਕਥਿਤ ਤੌਰ 'ਤੇ ਨਾਜਾਇਜ਼ ਸੰਬੰਧ ਹਨ। ਉਸ ਨੇ ਆਪਣੇ ਪਤੀ ਨੂੰ ਕਈ ਵਾਰ ਰੋਕਿਅ ਪਰ ਉਸ ਦੇ ਪਤੀ ਨੇ ਉਸ ਦੀ ਇਕ ਵੀ ਗੱਲ ਨਾ ਸੁਣੀ ਅਤੇ ਉਸ ਨੂੰ ਧਮਕਾਉਣ ਲੱਗਾ ਕਿ ਉਸ ਨੂੰ ਉਸ ਦੇ ਪਿਆਰ 'ਚ ਆਉਣ ਦੀ ਲੋੜ ਨਹੀਂ ਹੈ। ਉਸ ਦਾ ਪਤੀ ਇਸੇ ਕਾਰਨ ਉਸ ਦੇ ਨਾਲ ਰੰਜਿਸ਼ ਰੱਖਣ ਲੱਗਾ।
ਉਸ ਨੇ ਅੱਗੇ ਦੱਸਿਆ ਕਿ ਬੀਤੀ ਦੇਰ ਰਾਤ ਉਸ ਦੇ ਪਤੀ ਨੇ ਆਪਣੀ ਪ੍ਰੇਮਿਕਾ ਦੇ ਨਾਲ ਮਿਲ ਕੇ ਘਰ 'ਚ ਮਾਰ ਦੇਣ ਦੀ ਨੀਅਤ ਨਾਲ ਉਸ ਨਾਲ ਕੁੱਟਮਾਰ ਕਰਨ ਤੋਂ ਇਲਾਵਾ ਉਸ ਦੇ ਸਿਰ 'ਤੇ ਤਿੱਖੇ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਨਾਲ ਉਹ ਲਹੂਲੁਹਾਨ ਹੋ ਕੇ ਡਿੱਗ ਗਈ। ਰੌਲਾ ਸੁਣ ਕੇ ਨੇੜੇ ਦੇ ਲੋਕ ਵੀ ਉਥੇ ਪਹੁੰਚ ਗਏ, ਜਿਨ੍ਹਾਂ ਨੇ ਉਸ ਨੂੰ ਸਿਵਲ ਹਸਪਤਾਲ ਮੋਗਾ 'ਚ ਦਾਖਲ ਕਰਵਾਇਆ। ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਸੁਖਮੰਦਰ ਸਿੰਘ ਅਤੇ ਉਸ ਦੀ ਕਥਿਤ ਪ੍ਰੇਮਿਕਾ ਵਾਸੀ ਗੁਰੂ ਰਾਮਦਾਸ ਨਗਰ ਮੋਗਾ ਖਿਲਾਫ ਘਰ 'ਚ ਜਾਨਲੇਵਾ ਹਮਲਾ ਕਰਕੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਚਕੂਲਾ ਦੇ ਹਸਪਤਾਲ 'ਚ ਦਫਨ ਹੋ ਗਿਆ ਅੱਠ ਸਾਲ ਪੁਰਾਣੀਆਂ ਮੌਤਾਂ ਦਾ ਰਾਜ਼
NEXT STORY