ਲੁਧਿਆਣਾ,(ਸਹਿਗਲ)- ਮੈਡੀਕਲ ਵਰਕਰਾਂ 'ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਹੋਇਆ ਰੋਸ਼ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਜਿਸ ਦੇ ਤਹਿਤ 23 ਅਪ੍ਰੈਲ ਨੂੰ ਕਾਲਾ ਦਿੱਨ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਐਲਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਰਾਹੀ ਕੀਤਾ ਗਿਆ ਜਿਸ 'ਚ ਪੁਰੇ ਦੇਸ਼ 'ਚ ਡਾਕਟਰਾਂ 'ਤੇ ਹੋ ਰਹੇ ਹਮਲਿਆਂ ਦੇ ਰੋਸ਼ 'ਚ ਵਾਈਟ ਅਲਰਟ ਜਾਰੀ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਆਪਣਾ ਗੁੱਸਾ ਜ਼ਾਹਰ ਕਰਨ ਲਈ ਸਾਰੇ ਡਾਕਟਰÎ ਤੇ ਹਸਪਤਾਲ 22 ਅਪ੍ਰੈਲ ਨੂੰ ਰਾਤੀ 9 ਵਜੇ ਮੋਮਬੱਤੀਆਂ ਬਾਲ ਕੇ ਆਪਣਾ ਰੋਸ਼ ਪ੍ਰਕਟ ਕਰਨ ਤੇ 23 ਅਪ੍ਰੈਲ ਨੂੰ ਬਲੈਕ ਡੇ ਮਨਾਉਂਦੇ ਹੋਏ, ਉਹ ਸਾਰਾ ਦਿਨ ਕਾਲੀਆਂ ਪੱਟੀਆਂ ਬੰਨ੍ਹ ਕੇ ਕੰਮ ਕਰਨ।
ਐਮ. ਐਚ. ਆਰ. ਡੀ. ਮੰਤਰੀ ਦਾ ਟਵੀਟ, ਜੂਨ ਮਹੀਨੇ 'ਚ ਹੋ ਸਕਦੀ ਹੈ JEE Main
NEXT STORY