ਨੈਸ਼ਨਲ ਡੈਸਕ- ਮੌਸਮ ਵਿਭਾਗ (ਆਈਐੱਮਡੀ) ਨੇ ਉੱਤਰ ਭਾਰਤ ਦੇ ਵੱਡੇ ਹਿੱਸਿਆਂ 'ਚ ਅਜੇ ਇਕ ਹਫ਼ਤੇ ਤੱਕ ਬਾਰਿਸ਼ ਦਾ ਇੰਤਜ਼ਾਰ ਕਰਨ ਅਤੇ ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ 14 ਤੋਂ 19 ਜੁਲਾਈ ਤੱਕ ਕਿਤੇ-ਕਿਤੇ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਹੈ।
ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਵਲੋਂ ਜਾਰੀ 'ਆਲ ਇੰਡੀਆ ਮੌਮਸਮ ਸੰਖੇਪ ਅਤੇ ਭਵਿੱਖਬਾਣੀ ਬੁਲੇਟਿਨ' ਅਨੁਸਾਰ ਅਗਲੇ 7 ਦਿਨਾਂ ਤੱਕ ਉੱਤਰ-ਪੱਛਮੀ ਭਾਰਤ 'ਚ ਮਾਨਸੂਨ ਦੀ ਗਤੀਵਿਧੀ ਰੁਕ-ਰੁਕ ਕੇ ਜਾਰੀ ਰਹਿਣ ਦੀ ਉਮੀਦ ਹੈ। ਤਾਜ਼ਾ ਬੁਲੇਟਿਨ 'ਚ ਹਾਲਾਂਕਿ ਹਰਿਆਣਾ ਲਈ ਭਾਰੀ ਬਾਰਿਸ਼ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਪਰ ਭਵਿੱਖਬਾਣੀ ਦੀ ਮਿਆਦ ਦੌਰਾਨ ਰਾਜ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ।
IMD ਨੇ ਸੰਕੇਤ ਦਿੱਤਾ ਹੈ ਕਿ ਹਿਮਾਲਿਆ ਰਾਜਾਂ 'ਚ ਬਾਰਿਸ਼ ਦੀ ਗਤੀਵਿਧੀ ਵੱਧ ਤੇਜ਼ ਹੋਵੇਗੀ। ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ-ਲੱਦਾਖ-ਗਿਲਗਿਤ-ਬਾਲਟਿਸਤਾਨ-ਮੁਜ਼ੱਫਰਾਬਾਦ 'ਚ 14 ਜੁਲਾਈ ਤੋਂ 17 ਜੁਲਾਈ ਵਿਚਾਲੇ ਕਿਤੇ-ਕਿਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦੋਂ ਕਿ 18 ਤੋਂ 19 ਜੁਲਾਈ ਨੂੰ ਬਾਰਿਸ਼ ਦਾ ਦਾਇਰਾ ਕਾਫ਼ੀ ਵਧ ਸਕਦਾ ਹੈ। ਉਤਰਾਖੰਡ 'ਚ 14 ਤੋਂ 19 ਜੁਲਾਈ ਦੌਰਾਨ ਕਾਫ਼ੀ ਬਾਰਿਸ਼ ਹੋਣ ਦੀ ਉਮੀਦ ਹੈ, ਜਿਸ ਨਾਲ ਇਹ ਇਸ ਮਿਆਦ ਦੌਰਾਨ ਉੱਤਰ ਭਾਰਤ ਦੇ ਸਭ ਤੋਂ ਵੱਧ ਬਾਰਿਸ਼ ਵਾਲੇ ਖੇਤਰਾਂ 'ਚੋਂ ਇਕ ਬਣ ਜਾਵੇਗਾ। ਮੌਸਮ ਵਿਭਾਗ ਨੇ 15 ਜੁਲਾਈ ਤੋਂ 19 ਜੁਲਾਈ ਵਿਚਾਲੇ ਉਤਰਾਖੰਡ 'ਚ ਕਿਤੇ-ਕਿਤੇ ਭਾਰੀ ਬਾਰਿਸ਼ ਦਾ ਵੀ ਅਨੁਮਾਨ ਲਗਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਇਲਾਕੇ 'ਚੋਂ ਲੱਭਿਆ ਬੰਬ! ਫ਼ੌਜ ਨੇ ਕਬਜ਼ੇ 'ਚ ਲੈ ਕੇ ਸ਼ੁਰੂ ਕੀਤੀ ਕਾਰਵਾਈ
NEXT STORY