Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 19, 2026

    3:12:52 PM

  • donald trump signs tariff bill

    ਭਾਰਤ 'ਤੇ ਮੁੜ ਡਿੱਗੇਗਾ 'ਟੈਰਿਫ਼ ਬੰਬ' ! ਟਰੰਪ...

  • uk sikh driver

    UK 'ਚ ਸਿੱਖ ਡਰਾਈਵਰ 'ਤੇ ਹਮਲਾ ! ਮੁਲਜ਼ਮ ਨੇ ਬੱਸ...

  • clash between nihang singhs in amritsar

    ਅੰਮ੍ਰਿਤਸਰ 'ਚ ਨਿਹੰਗ ਸਿੰਘਾਂ ਦਰਮਿਆਨ ਝੜਪ, ਬਚਾਅ...

  • bjp drug free punjab yatra

    ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ CM...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਅੰਧਵਿਸ਼ਵਾਸਾਂ ਦੀ ਆੜ ’ਚ’ ਕਿਤੇ ਹਿੰਸਾ, ਕਿਤੇ ਜਬਰ-ਜ਼ਨਾਹ, ਕਿਤੇ ਕਤਲ!

BLOG News Punjabi(ਬਲਾਗ)

‘ਅੰਧਵਿਸ਼ਵਾਸਾਂ ਦੀ ਆੜ ’ਚ’ ਕਿਤੇ ਹਿੰਸਾ, ਕਿਤੇ ਜਬਰ-ਜ਼ਨਾਹ, ਕਿਤੇ ਕਤਲ!

  • Edited By Sandeep Kumar,
  • Updated: 19 Sep, 2026 03:57 AM
Blog
under the guise of superstition
  • Share
    • Facebook
    • Tumblr
    • Linkedin
    • Twitter
  • Comment

ਅੱਜ ਦੇ ਵਿਗਿਆਨਕ ਯੁੱਗ ’ਚ ਵੀ ਦੇਸ਼ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਜਾਦੂ-ਟੂਣੇ ਤੋਂ ਮੁਕਤ ਨਹੀਂ ਹੋ ਸਕਿਆ। ਇਕ ਪਾਸੇ ਅਨੇਕਾਂ ਲੋਕ ਅੰਧਵਿਸ਼ਵਾਸਾਂ ਦੇ ਜਾਲ ’ਚ ਫਸ ਕੇ ਕਤਲ ਤੱਕ ਕਰ ਰਹੇ ਹਨ ਅਤੇ ਦੂਜੇ ਪਾਸੇ ਕੁਝ ਢੋਂਗੀ ਤਾਂਤਰਿਕ ਅਤੇ ਬਾਬੇ ਆਦਿ ਜਾਦੂ-ਟੂਣੇ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਦਾਅਵਾ ਕਰ ਕੇ ਉਨ੍ਹਾਂ ਦਾ ਯੌਨ ਸ਼ੋਸ਼ਣ ਕਰ ਰਹੇ ਹਨ, ਜਿਨ੍ਹਾਂ ਦੀਆਂ ਪਿਛਲੇ ਲਗਭਗ 2 ਮਹੀਨਿਆਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 9 ਜੁਲਾਈ ਨੂੰ ‘ਪੁਰੂਲੀਆ’ (ਪੱਛਮੀ ਬੰਗਾਲ) ਜ਼ਿਲੇ ਦੇ ‘ਆਂਕਰੋਂ’ ਪਿੰਡ ’ਚ ਇਕ 18 ਸਾਲਾ ਮੁਟਿਆਰ ਤੋਂ ਬੁਰਾ ਸਾਇਆ ਹਟਾਉਣ ਲਈ ਤੰਤਰ-ਮੰਤਰ ਦੇ ਨਾਂ ’ਤੇ ਉਸ ਨੂੰ ਇਕ ਖਾਲੀ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ‘ਸੌਮੈਨ ਗੋਸਵਾਮੀ’ ਨਾਂ ਦੇ ਢੋਂਗੀ ਬਾਬੇ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 9 ਅਗਸਤ ਨੂੰ ‘ਆਗਰਾ’ (ਉੱਤਰ ਪ੍ਰਦੇਸ਼) ਦੀ ਪੁਲਸ ਨੇ ਇਕ ਮੁਟਿਆਰ ਦੇ ਘਰ ’ਚ ਚੰਗੇ ਦਿਨ ਲਿਆਉਣ ਲਈ ਉਸ ਦੇ ਸਰੀਰ ਤੋਂ ਭੂਤ ਦਾ ਸਾਇਆ ਦੌੜਾਉਣ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ’ਚ ‘ਜੈਪ੍ਰਕਾਸ਼’ ਨਾਂ ਦੇ ਤਾਂਤਰਿਕ ਨੂੰ ਗ੍ਰਿਫ਼ਤਾਰ ਕੀਤਾ।

* 14 ਅਗਸਤ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ’ਚ ਇਕ ਪਰਿਵਾਰ ਦੇ ਮੈਂਬਰਾਂ ਨੇ ਆਪਣੀ ਗਰੀਬੀ, ਲਗਾਤਾਰ ਬੀਮਾਰੀ ਅਤੇ ‘ਓਪਰੀ ਪਰਛਾਵੇਂ’ ਦੀਆਂ ਸਮੱਸਿਆਵਾਂ ਲਈ ਕਿਸੇ ਵਿਅਕਤੀ ਵੱਲੋਂ ਕੀਤੇ ਜਾਣ ਵਾਲੇ ਤੰਤਰ-ਮੰਤਰ ਨੂੰ ਜ਼ਿੰਮੇਵਾਰ ਮੰਨਦਿਆਂ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਉਸ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ। ਪੁਲਸ ਨੇ ਇਸ ਮਾਮਲੇ ’ਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

* 5 ਸਤੰਬਰ ਨੂੰ ‘ਦੰਤੇਵਾੜਾ’ (ਛੱਤੀਸਗੜ੍ਹ) ਜ਼ਿਲੇ ਦੇ ‘ਅਰਨਪੁਰ’ ਥਾਣਾ ਖੇਤਰ ਦੇ ਅਧੀਨ ‘ਪੋਰਰੋ’ ਪਿੰਡ ’ਚ ਜਾਦੂ-ਟੂਣੇ ਦੇ ਸ਼ੱਕ ’ਚ ਪਿੰਡ ਵਾਸੀਆਂ ਨੇ ਇਕ ਗ੍ਰਾਮੀਣ ਦਾ ਕਤਲ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ’ਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

* 5 ਸਤੰਬਰ ਨੂੰ ਹੀ ‘ਦੁਮਕਾ’ (ਝਾਰਖੰਡ) ਦੇ ਇਕ ਪਿੰਡ ’ਚ ਹੋਈਆਂ ਕੁਝ ਅਜੀਬ ਘਟਨਾਵਾਂ ਅਤੇ ਲੋਕਾਂ ਦੀ ਬੀਮਾਰੀ ਲਈ ਇਕ 84 ਸਾਲਾ ਬਜ਼ੁਰਗ ਔਰਤ ਨੂੰ ਜ਼ਿੰਮੇਵਾਰ ਮੰਨ ਕੇ ਅਤੇ ਉਸ ਦੇ ਡੈਣ ਹੋਣ ਦੇ ਸ਼ੱਕ ’ਚ ਉਸ ਦੀ ਕੁੱਟ-ਕੁੱਟ ਕੇ ਘਿਨੌਣੀ ਹੱਤਿਆ ਕਰ ਦੇਣ ਦੇ ਦੋਸ਼ ’ਚ ਪੁਲਸ ਨੇ 6 ਔਰਤਾਂ ਸਮੇਤ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।

* 10 ਸਤੰਬਰ ਨੂੰ ‘ਗਯਾ ਜੀ’ (ਬਿਹਾਰ) ਜ਼ਿਲੇ ਦੇ ‘ਇਮਾਮਗੰਜ’ ਥਾਣਾ ਖੇਤਰ ਦੇ ਅਧੀਨ ‘ਕੁਈਬਾਰ’ ਪਿੰਡ ’ਚ ਇਕ ਨੌਜਵਾਨ ਨੇ ਆਪਣੇ ਹੀ ਪਿਤਾ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਨੇੜਲੇ ਜੰਗਲ ’ਚ ਲਿਜਾ ਕੇ ਸਾੜ ਦਿੱਤਾ। ਪੁਲਸ ਅਨੁਸਾਰ ਨੌਜਵਾਨ ਆਪਣੇ ਪਿਤਾ ’ਤੇੇ ਜਾਦੂ-ਟੂਣਾ ਕਰਨ ਦਾ ਸ਼ੱਕ ਕਰਦਾ ਸੀ।

* 12 ਸਤੰਬਰ ਨੂੰ ‘ਨਾਗਪੁਰ’ (ਮਹਾਰਾਸ਼ਟਰ) ’ਚ ਇਕ 72 ਸਾਲਾ ਬਜ਼ੁਰਗ ‘ਨੱਥੂਮਲ ਭਗਵਾਨ ਪਾਲੀ’ ਨੇ ਆਪਣੀ 42 ਸਾਲਾ ਨੂੰਹ ‘ਲਕਸ਼ਮੀ’ ਦੇ ਸਿਰ ’ਤੇ ਕੁਲਹਾੜੀ ਨਾਲ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ। ਪੁਲਸ ਅਨੁਸਾਰ ‘ਨੱਥੂਮਲ ਭਗਵਾਨ ਪਾਲੀ’ ਨੂੰ ਸ਼ੱਕ ਸੀ ਕਿ ‘ਲਕਸ਼ਮੀ’ ਉਸ ਦੇ ਪੁੱਤਰ ‘ਰਵੀਸ਼ੰਕਰ’ ’ਤੇ ਕਾਲਾ ਜਾਦੂ ਕਰਦੀ ਸੀ, ਜਿਸ ਦੇ ਸਿੱਟੇ ਵਜੋਂ ਉਸ ਦੇ ਪੁੱਤਰ ‘ਰਵੀਸ਼ੰਕਰ’ ਦੀ 2019 ’ਚ ਮੌਤ ਹੋ ਗਈ।

* 15 ਸਤੰਬਰ ਨੂੰ ‘ਪੱਛਮੀ ਸਿੰਘਭੂਮ’ (ਝਾਰਖੰਡ) ਜ਼ਿਲੇ ਦੇ ‘ਸਦਾਬੁਰੂ-ਪਾਸੂਬੇਦਾ’ ਪਿੰਡ ’ਚ ‘ਸ਼ੰਕਰਣ ਸੁਰੀਨ’ ਨਾਂ ਦੀ ਇਕ 58 ਸਾਲਾ ਔਰਤ ਨੂੰ ਜੰਗਲ ’ਚ ਲਿਜਾ ਕੇ ਪੱਥਰਾਂ ਨਾਲ ਕੁਚਲ ਕੇ ਮਾਰ ਦਿੱਤਾ ਗਿਆ। ਇਸ ਸੰਬੰਧ ’ਚ ਗ੍ਰਿਫ਼ਤਾਰ ਕੀਤੇ ਗਏ ਮੋਬਾਈਲ ਟਾਵਰ ਲਗਾਉਣ ਦਾ ਕੰਮ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਸ਼ੱਕ ਸੀ ਕਿ ‘ਸ਼ੰਕਰਣ ਸੁਰੀਨ’ ਡੈਣ ਹੈ ਅਤੇ ਉਹ ਉਨ੍ਹਾਂ ਨੂੰ ਟਾਵਰ ਤੋਂ ਡਿੱਗ ਕੇ ਮਰ ਜਾਣ ਦਾ ਸਰਾਪ ਦਿੰਦੀ ਸੀ।

* 17 ਸਤੰਬਰ ਨੂੰ ‘ਖਰਗੋਨ’ (ਮੱਧ ਪ੍ਰਦੇਸ਼) ਦੇ ‘ਝਿਰਨਿਆ’ ਖੇਤਰ ਦੇ ਕਈ ਪਿੰਡਾਂ ਤੋਂ ਲੰਘਣ ਵਾਲੀ ਸੜਕ ’ਤੇ ਹਲਦੀ, ਚੂਨੇ ਅਤੇ ਸਿੰਧੂਰ ਨਾਲ ਬਣਾਈ ਚੌਕੜੀ, ਜਿੱਥੇ ਕੁਝ ਚੂੜੀਆਂ ਅਤੇ ਕਾਗਜ਼ ਵੀ ਰੱਖੇ ਹੋਏ ਸਨ, ਦੇ ਨੇੜੇ ‘ਮੌਤ’ ਲਿਖਿਆ ਦੇਖ ਕੇ ਉੱਥੋਂ ਲੰਘਣ ਵਾਲੇ ਲੋਕਾਂ ’ਚ ਦਹਿਸ਼ਤ ਫੈਲ ਗਈ ਅਤੇ ਲੋਕਾਂ ਨੇ ਕਾਲੇ ਜਾਦੂ ਜਾਂ ਜਾਦੂ-ਟੂਣੇ ਦੇ ਸ਼ੱਕ ’ਚ ਉੱਥੋਂ ਰਸਤਾ ਬਦਲ ਲਿਆ।

ਹਾਲਾਂਕਿ ਬਿਹਾਰ, ਕਰਨਾਟਕ, ਝਾਰਖੰਡ, ਅਸਾਮ, ਛੱਤੀਸਗੜ੍ਹ, ਓਡਿਸ਼ਾ, ਮਹਾਰਾਸ਼ਟਰ, ਰਾਜਸਥਾਨ ਆਦਿ ’ਚ ਅੰਧਵਿਸ਼ਵਾਸਾਂ ’ਤੇ ਰੋਕ ਦੇ ਸੰਬੰਧ ’ਚ ਕਾਨੂੰਨ ਤਾਂ ਬਣਾਏ ਗਏ ਹਨ, ਪਰ ਉਨ੍ਹਾਂ ’ਚ ਕੋਈ ਨਾ ਕੋਈ ਕਮੀ ਹੋਣ ਕਾਰਨ ਲਗਾਤਾਰ ਅਜਿਹੇ ਅਪਰਾਧ ਹੋ ਰਹੇ ਹਨ।

ਇਸ ਲਈ ਜਿੱਥੇ ਲੋਕਾਂ ਨੂੰ ਅੰਧਵਿਸ਼ਵਾਸਾਂ ਦੇ ਪ੍ਰਭਾਵ ਤੋਂ ਮੁਕਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ, ਉੱਥੇ ਹੀ ਅਜਿਹੇ ਮਾਮਲਿਆਂ ’ਚ ਸ਼ਾਮਲ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਵੀ ਜ਼ਰੂਰਤ ਹੈ।

—ਵਿਜੇ ਕੁਮਾਰ

  • Superstition
  • Violence
  • Rape
  • Murder
  • ਅੰਧਵਿਸ਼ਵਾਸ
  • ਹਿੰਸਾ
  • ਜਬਰ-ਜ਼ਨਾਹ
  • ਕਤਲ

ਹੁਣ ਯੂਨਾਈਟਿਡ ਨਹੀਂ? ਯੂ. ਕੇ. ਤੋਂ ਆਜ਼ਾਦੀ ਦੀ ਮੰਗ

NEXT STORY

Stories You May Like

  • rising petrol and diesel prices spark global outcry
    ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਦੁਨੀਆ ’ਚ ਹਾਹਾਕਾਰ, ਕਿਤੇ ਅੱਗਜ਼ਨੀ ਤਾਂ ਕਿਤੇ ਠੱਪ ਹੋਇਆ ਕੰਮ
  • speculation on social media about the presence in glasgow
    ਕੈਨੇਡਾ ਤੋਂ ਵਾਪਸ ਲਿਆਂਦੇ ਜਬਰ-ਜ਼ਨਾਹ ਦੇ ਦੋਸ਼ੀ ਦੀ ਗਲਾਸਗੋ 'ਚ ਹੋਣ ਬਾਰੇ ਸੋਸ਼ਲ ਮੀਡੀਆ 'ਤੇ ਚਰਚਾ, ਪੁਸ਼ਟੀ ਅਜੇ ਬਾਕ
  • odhisha arrest
    ਓਡਿਸ਼ਾ ’ਚ ਔਰਤ ਨਾਲ ਸਮੂਹਿਕ ਜਬਰ-ਜ਼ਨਾਹ, 2 ਮੁਲਜ਼ਮ ਗ੍ਰਿਫ਼ਤਾਰ
  • rape charge against mehul choksi  s lawyer vijay aggarwal
    ਮੇਹੁਲ ਚੋਕਸੀ ਦੇ ਵਕੀਲ ਵਿਜੇ ਅਗਰਵਾਲ ’ਤੇ ਜਬਰ-ਜ਼ਨਾਹ ਦਾ ਦੋਸ਼
  • the ioa has constituted a committee
    ਆਈ. ਓ. ਏ. ਨੇ ਅਸੁੰਤਾ ਲਾਕੜਾ ਦੇ ਜਬਰ-ਜ਼ਨਾਹ ਦੇ ਦੋਸ਼ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ
  • two persons arrested for betting under the guise of lottery
    ਲੋਟਰੀ ਦੀ ਆੜ 'ਚ ਦੜਾ-ਸੱਟਾ ਲਗਾਉਂਦੇ 2 ਵਿਅਕਤੀ ਗ੍ਰਿਫ਼ਤਾਰ
  • girl rape case in dasuya accused arrested
    ਪੰਜਾਬ 'ਚ ਸ਼ਰਮਸਾਰ ਘਟਨਾ! ਨੌਜਵਾਨ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੀਤਾ...
  • major incident in punjab
    ਪੰਜਾਬ 'ਚ ਵੱਡੀ ਵਾਰਦਾਤ! ਦੁਕਾਨਦਾਰ ਦਾ ਬੇਰਹਿਮੀ ਨਾਲ ਕੀਤਾ ਕਤਲ
  • revelation by client sent to dubai network of pakistani agents at the airport
    ਦੁਬਈ ਭੇਜੇ ਕਲਾਇੰਟ ਦਾ ਖ਼ੁਲਾਸਾ! ਏਅਰਪੋਰਟ 'ਤੇ ਪਾਕਿ ਏਜੰਟਾਂ ਦਾ ਨੈੱਟਵਰਕ,...
  • jalandhar dc issues strict orders regarding the shri siddh baba sodhal mela
    ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...
  • child missing from outside home in jalandhar
    ਜਲੰਧਰ 'ਚ ਘਰ ਦੇ ਬਾਹਰੋਂ ਜਵਾਕ ਹੋਇਆ ਗਾਇਬ, ਪੁਲਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼
  • attack on muslim man   incident captured on cctv
    ਮੁਸਲਿਮ ਵਿਅਕਤੀ ’ਤੇ ਹਮਲਾ, CCTV 'ਚ ਕੈਦ ਹੋਈ ਘਟਨਾ
  • maksudan new vegetable market dispute
    ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਵਾਦ: ਇਕ ਹੀ ਦਿਨ 'ਚ 3-3 ਮੀਟਿੰਗਾਂ, ਨਵੇਂ ਬਣੇ...
  • major grp search operation at jalandhar city railway station
    ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ GRP ਦੀ ਵੱਡੀ ਸਰਚ ਮੁਹਿੰਮ, ਪਲੇਟਫਾਰਮਾਂ ਤੋਂ...
  • shahzad bhatti
    ਸ਼ਹਿਜ਼ਾਦ ਭੱਟੀ ਦੁਬਈ ਛੱਡ ਬ੍ਰਾਜ਼ੀਲ ਤੋਂ ਚਲਾ ਰਿਹਾ ਆਪਣਾ ਨੈੱਟਵਰਕ, ਦੇਸ਼ 'ਚ...
  • meteorological department issues new forecast regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ...
Trending
Ek Nazar
municipal corporation offices will remain open on these days

ਅੰਮ੍ਰਿਤਸਰ 'ਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਲਈ ਇਹ ਦਿਨ ਵੀ ਖੁੱਲ੍ਹੇ ਰਹਿਣਗੇ ਨਗਰ...

indian in britain

ਬ੍ਰਿਟੇਨ 'ਚ ਇੱਕ ਭਾਰਤੀ ਖ਼ਿਲਾਫ਼ ਪਹਿਲਾ ਮਾਮਲਾ ਦਰਜ

flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

khawaja asif statement

ਪਾਕਿਸਤਾਨ ਮੱਕਾ ਸਮਝੌਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਤਿਆਰ:...

punjabi man charged  in canada

ਕੈਨੇਡਾ 'ਚ ਪੰਜਾਬੀ ਵਿਅਕਤੀ 'ਤੇ ਲੱਗੇ ਕਤਲ ਦੇ ਦੋਸ਼

isi new conspiracy

ਪਹਿਲਾਂ ਆਉਂਦੀ ਕੁੜੀ ਦੀ ਨਿਊਡ ਵੀਡੀਓ ਕਾਲ ਤੇ ਫ਼ਿਰ..! ISI ਨੇ ਮੁੰਡਿਆਂ ਲਈ...

russia air strike on ukraine

ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ

read books and get paid

'ਪੜ੍ਹੋ ਕਿਤਾਬਾਂ ....ਮਿਲਣਗੇ ਪੈਸੇ' , ਇਸ ਦੇਸ਼ ਦੀ ਸਰਕਾਰ ਦੀ ਨਵੀਂ ਪਹਿਲ

preity zinta

ਰਾਜਨੀਤੀ 'ਚ ਕਦਮ ਰੱਖੇਗੀ ਪ੍ਰੀਤੀ ਜ਼ਿੰਟਾ ? ਅਦਾਕਾਰਾ ਨੇ ਖ਼ੁਦ ਦਿੱਤਾ ਜਵਾਬ

multi storey building collapses

ਗਾਜ਼ਾ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗੀ; 21 ਲੋਕਾਂ ਦੀ ਮੌਤ

veteran actress  s health deteriorates

900 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ ਤੋਂ...

isha rikhi and badshah marriage

ਵਿਆਹ ਦੇ 5 ਮਹੀਨਿਆਂ ਬਾਅਦ ਹੀ ਕਿਉਂ ਟੁੱਟ ਗਿਆ ਈਸ਼ਾ ਤੇ ਬਾਦਸ਼ਾਹ ਦਾ ਵਿਆਹ ? ਸੱਚ...

eu chief ursula von der leyen

ਈਯੂ ਮੁਖੀ ਉਰਸੁਲਾ ਵਾਨ ਡੇਰ ਲੇਅਨ ਨੇ ਕੈਨੇਡਾ ਨੂੰ ਗਰੁੱਪ ਦਾ ਪਹਿਲਾ ਐਸੋਸੀਏਟ...

amal rajapaksa

ਸ਼੍ਰੀਲੰਕਾ ਦੀ ਅਦਾਲਤ ਨੇ ਵਧਾ'ਤੀ ਨਮਲ ਰਾਜਪਕਸ਼ੇ ਦੀ ਨਿਆਂਇਕ ਹਿਰਾਸਤ

gold mine collapse

ਸੂਡਾਨ 'ਚ ਢਹਿ-ਢੇਰੀ ਹੋਈ ਸੋਨੇ ਦੀ ਖਾਨ, ਘੱਟੋ-ਘੱਟ 67 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • drug free punjab
      ਨਸ਼ਾ-ਮੁਕਤ ਪੰਜਾਬ : ਸਿਰਫ਼ ਨਸ਼ੇ ਵਿਰੁੱਧ ਨਹੀਂ, ਪੰਜਾਬ ਦੇ ਭਵਿੱਖ ਦੀ ਲੜਾਈ
    • is it a girl or a boy in the womb     girls are being killed
      ‘ਗਰਭ ’ਚ ਕੁੜੀ ਹੈ ਜਾਂ ਮੁੰਡਾ’ ... ਮਾਰੀਆਂ ਜਾ ਰਹੀਆਂ ਕੁੜੀਆਂ!
    • ayurved for health
      ਸਿਹਤਮੰਦ ਭਵਿੱਖ ਲਈ ਆਯੁਰਵੇਦ
    • varanasi school camp
      ...ਜਦੋਂ ਵਾਰਾਣਸੀ ’ਚ ਰਾਹਤ ਕੈਂਪਾਂ ਨੂੰ ਹੀ ਬਣਾ ਦਿੱਤਾ ਸਕੂਲ
    • oil crisis
      ਨਵਾਂ ਤੇਲ ਸੰਕਟ ਬਹੁਤਾ ਦੂਰ ਨਹੀਂ !
    • india brics
      ਭਾਰਤ ਨੂੰ ਚੀਨ, ਰੂਸ ਤੇ ਅਮਰੀਕਾ, ਤਿੰਨਾਂ ਦੀ ਲੋੜ
    • air travelers bringing in narcotics  gold
      ‘ਹਵਾਈ ਯਾਤਰੀ ਲਿਆ ਰਹੇ ਨਸ਼ਾ ਤੇ ਸੋਨਾ ਆਦਿ’... ਅਤੇ ਫੜੇ ਜਾ ਰਹੇ ਹਵਾਈ ਅੱਡਿਆਂ...
    • threat to agriculture from gm crops
      ਜੀ.ਐੱਮ. ਫ਼ਸਲਾਂ ਤੋਂ ਕੀ ਖ਼ਤਰੇ ਵਿਚ ਹੈ ਕਿਸਾਨੀ?
    • such women become a source of inspiration for others
      ਅਜਿਹੀਆਂ ਔਰਤਾਂ ਹੋਰਨਾਂ ਦੇ ਲਈ ਪ੍ਰੇਰਣਾ ਸ੍ਰੋਤ ਬਣਦੀਆਂ ਹਨ
    • opposition on brics dinner
      ਜਦੋਂ ਵਿਰੋਧੀ ਧਿਰ ਨੇ ਮੁੱਦਿਆਂ ਦੀ ਥਾਂ ‘ਮੈਨਿਊ’ ਚੁਣ ਲਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +