ਖੰਨਾ (ਵਿਪਨ ਬੀਜਾ) : ਖੰਨਾ 'ਚ ਇਕ ਇਮੀਗ੍ਰੇਸ਼ਨ ਕੰਪਨੀ ਦੀ ਮਾਲਕ ਲੜਕੀ ਦੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਇਕ ਵਿਅਕਤੀ ਨੇ ਅੱਗ ਲਗਾ ਦਿੱਤੀ। ਦਰਅਸਲ ਇਕ ਵਿਅਕਤੀ ਦੀ ਬੇਟੀ ਦੇ ਸਟੱਡੀ ਵੀਜ਼ੇ ਦੀ ਫਾਈਲ ਨਾ ਲੱਗਣ ਕਾਰਣ ਉਸਨੇ ਕਾਰ ਨੂੰ ਅੱਗ ਲਗਾਈ ਹੈ। ਇਸਦੀ ਵੀਡੀਓ ਵੀ ਸਾਹਮਣੇ ਆਈ ਹੈ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਪੀੜਤ ਪਰਿਵਾਰਕ ਮੈਂਬਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਵਿਅਕਤੀ ਨਾਲ ਰੰਜਿਸ਼ ਚੱਲਦੀ ਆ ਰਹੀ ਸੀ ਤਾਂ ਉਸਨੇ ਪੈਸੇ ਦੇ ਕੇ ਦੋ ਵਿਅਕਤੀਆਂ ਤੋਂ ਇਸ ਘਟਨਾ ਨੂੰ ਅੰਜਾਮ ਦਿਵਾਇਆ ਹੈ। ਅੱਗ ਲਗਾਉਣ ਦੀ ਇਹ ਘਟਨਾ ਸੀ. ਸੀ. ਟੀ. ਵੀ. ਵਿਚ ਵੀ ਕੈਦ ਹੋ ਗਈ ਹੈ।
ਉਥੇ ਹੀ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਘਟਨਾ ਸੰਬੰਧੀ 10 ਕਿਲੋਮੀਟਰ ਇਲਾਕੇ 'ਚ ਕੈਮਰੇ ਦੇਖੇ ਗਏ ਤਾਂ ਸਾਰੀ ਪੋਲ ਖੁੱਲ੍ਹ ਗਈ। ਮਾਮਲੇ ਵਿਚ ਇਕ ਦੋਸ਼ੀ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ, ਜਿਸ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
43 ਸਾਲਾ ਔਰਤ ਨੇ ਵਿਆਹ ਤੋਂ 15 ਸਾਲ ਬਾਅਦ ਪਤੀ ਖ਼ਿਲਾਫ਼ ਦਰਜ ਕਰਾਇਆ ਦਾਜ ਦਾ ਕੇਸ
NEXT STORY