ਚੰਡੀਗੜ੍ਹ (ਪਾਲ) : ਪੀ. ਜੀ. ਆਈ. ਅਜਿਹਾ ਐਪ ਬਣਾ ਰਿਹਾ ਹੈ, ਜੋ ਕ੍ਰੋਨੀਕ (ਪੁਰਾਣੇ) ਕਮਰ ਦਰਦ ਤੋਂ ਪੀੜਤ ਮਰੀਜ਼ਾਂ ਲਈ ਮਦਦਗਾਰ ਸਾਬਤ ਹੋਵੇਗਾ। ਇਹ ਪਹਿਲਾਂ ਐਪ ਹੋਵੇਗਾ, ਜਿਸ 'ਚ ਕਮਰ ਦਰਦ ਦੇ ਮਰੀਜ਼ਾਂ ਨੂੰ ਸਾਰੀ ਜਾਣਕਾਰੀ ਇਕੱਠੀ ਮਿਲ ਸਕੇਗੀ। ਪੀ. ਜੀ. ਆਈ. ਐਨਸਥੀਸੀਆ ਵਿਭਾਗ ਦੇ ਪ੍ਰੋਫੈਸਰ ਅਤੇ (ਪੇਨ) ਦਰਦ ਕਲੀਨਿਕ ਦੇ ਇੰਚਾਰਜ ਡਾ. ਬਬੀਤਾ ਘਈ ਦੀ ਨਿਗਰਾਨੀ ਹੇਠ ਪੀ. ਐੱਚ. ਡੀ. ਵਿਦਿਆਰਥੀ ਇਹ ਐਪ ਬਣਾ ਰਿਹਾ ਹੈ। ਪੀ. ਜੀ. ਆਈ. ਪ੍ਰਬੰਧਨ ਤੋਂ ਪ੍ਰਾਜੈਕਟ ਨੂੰ ਪ੍ਰਵਾਨਗੀ ਮਿਲ ਗਈ ਹੈ ਅਤੇ ਕੰਮ ਵਿਕਾਸ ਦੇ ਪੜਾਅ ’ਤੇ ਹੈ। ਆਰਥੋਪੀਡਿਸ਼ਨ, ਸਾਈਕਾਲੋਜਿਸਟ, ਫਿਜ਼ੀਓਥੈਰੇਪਿਸਟ, ਨਿਊਰੋਲੋਜਿਸਟ, ਨਿਊਰੋਸਰਜਨ ਅਤੇ (ਪੇਨ) ਦਰਦ ਕਲੀਨਿਕ ਵਰਗੇ ਮਾਹਿਰਾਂ ਦਾ ਸਮਰਥਨ ਰਹੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਦਵਾਈ 'ਤੇ ਮੁਕੰਮਲ ਪਾਬੰਦੀ! ਕੈਮਿਸਟਾਂ ਨੂੰ ਜਾਰੀ ਹੋਏ ਸਖ਼ਤ ਹੁਕਮ
ਇੰਟਰਨਲ ਮੈਡੀਸਨ, ਰਾਇਮੈਟੋਲੋਜੀ ਵਿਭਾਗ ਸਮੇਤ ਅੰਤਰਰਾਸ਼ਟਰੀ ਪੱਧਰ ਦੇ ਕਈ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸ਼ੁਰੂਆਤੀ ਪੜਾਅ ’ਤੇ ਐਪ ਪੀ. ਜੀ. ਆਈ. 'ਚ ਆਉਣ ਵਾਲੇ ਮਰੀਜ਼ਾਂ ਲਈ ਹੋਵੇਗਾ ਅਤੇ ਐਂਡਰਾਇਡ ’ਤੇ ਉਪਲੱਬਧ ਹੋਵੇਗਾ। ਪੀ. ਜੀ. ਆਈ. ਆਉਣ ਵਾਲੇ ਮਰੀਜ਼ਾਂ ਨੂੰ ਐਪ ਦਾ ਲਿੰਕ ਦਿੱਤਾ ਜਾਵੇਗਾ। ਐੱਪ 'ਚ 30-30 ਸੈਕਿੰਡਾਂ ਦੇ ਵੀਡੀਓ ਹੋਣਗੇ, ਜੋ ਦਰਦ ਨੂੰ ਕਿਵੇਂ ਪ੍ਰਬੰਧਿਤ ਕਰਨਾ ਹੈ, ਬਾਰੇ ਦੱਸਣਗੇ। ਕਿਹੜੀ ਕਸਰਤ ਕਰਨੀ ਹੈ, ਸਹੀ ਢੰਗ ਨਾਲ ਕਿਵੇਂ ਬੈਠਣਾ ਹੈ ਅਤੇ ਕੀ ਨਹੀਂ ਕਰਨਾ ਹੈ। ਅਜਿਹੀ ਸਾਰੀ ਜਾਣਕਾਰੀ ਉਪਲੱਬਧ ਹੋਵੇਗੀ। ਇਹ ਆਪਣੀ ਤਰ੍ਹਾਂ ਦਾ ਪਹਿਲਾਂ ਐਪ ਹੋਵੇਗਾ, ਜੋ ਸਿਰਫ਼ ਕਮਰ ਦਰਦ ਦੇ ਮਰੀਜ਼ਾਂ ਲਈ ਬਣਾਇਆ ਜਾਵੇਗਾ। ਡਾ. ਘਈ ਦੇ ਅਨੁਸਾਰ ਮਰੀਜ਼ਾਂ ਲਈ ਆਪਣੀ ਬਿਮਾਰੀ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਅਜਿਹੀ ਸਥਿਤੀ 'ਚ ਐਪ ਦੀ ਮਦਦ ਨਾਲ ਉਨ੍ਹਾਂ ਤੱਕ ਇਹ ਪਹੁੰਚਾਈ ਜਾਵੇਗੀ।
ਇਹ ਵੀ ਪੜ੍ਹੋ : ਵਿਆਹ ਸਮਾਗਮਾਂ ਨੂੰ ਲੈ ਕੇ ਜਾਰੀ ਹੋਏ ਵੱਡੇ ਹੁਕਮ, ਜਾਣੋ ਕਦੋਂ ਤੱਕ ਰਹਿਣਗੇ ਲਾਗੂ
ਪੀ. ਜੀ. ਆਈ. ਦੇ 20 ਮਾਹਿਰਾਂ ਦੀ ਪ੍ਰਵਾਨਗੀ
52 ਤੋਂ 60 ਫ਼ੀਸਦੀ ਮਾਮਲਿਆਂ 'ਚ ਕਮਰ ਦਰਦ ਕਾਰਨ ਨੀਂਦ ਦੀ ਪਰੇਸ਼ਾਨੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹਲਕਾ ਤਣਾਅ ਵੀ ਪਾਇਆ ਗਿਆ ਹੈ, ਜਿਸ ਲਈ ਸਾਈਕੋਲਾਜਿਕਲ ਮਦਦ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਤਣਾਅ ਘਟਾਉਣਾ ਬਹੁਤ ਜ਼ਰੂਰੀ ਹੈ, ਜਿਸ ਲਈ ਐਪ 'ਚ ਸਾਈਕੋਲੋਜਿਸਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅੰਤਰਰਾਸ਼ਟਰੀ ਪੱਧਰ ਸਮੇਤ ਪੀ. ਜੀ. ਆਈ. ਦੇ 20 ਮਾਹਿਰਾਂ ਦੀ ਪ੍ਰਵਾਨਗੀ ਤੋਂ ਬਾਅਦ ਐਕਸਰਸਾਈਜ ਨੂੰ ਸ਼ਾਮਲ ਕੀਤਾ ਗਿਆ ਹੈ।
ਹੁਣ ਕਲੀਨਿਕ 'ਚ ਨੌਜਵਾਨ ਮਾਮਲੇ ਵੀ ਜ਼ਿਆਦਾ ਆ ਰਹੇ
ਡਾਕਟਰ ਦੇ ਅਨੁਸਾਰ ਪਹਿਲਾਂ ਕਮਰ ਦਰਦ ਨੂੰ ਸਿਰਫ਼ ਇੱਕ ਖ਼ਾਸ ਉਮਰ ਨਾਲ ਜੋੜਿਆ ਜਾਂਦਾ ਸੀ, ਪਰ ਹੁਣ 5 ਸਾਲਾਂ ਅਤੇ ਕੋਵਿਡ ਤੋਂ ਬਾਅਦ ਵਧੇਰੇ ਨੌਜਵਾਨ ਆ ਰਹੇ ਹਨ। ਇਨ੍ਹਾਂ ਵਿਚ 20 ਤੋਂ 30 ਸਾਲ ਦੀ ਉਮਰ ਦੇ ਮਰੀਜ਼ ਵੀ ਹੁੰਦੇ ਹਨ, ਜਿਨ੍ਹਾਂ ਵਿਚੋਂ ਅੱਧੇ ਤੋਂ ਵੱਧ ਆਈ. ਟੀ. ਫੀਲਡ 'ਚ ਕੰਮ ਕਰਦੇ ਹਨ। ਘੰਟਿਆਂ ਬੱਧੀ ਲਗਾਤਾਰ ਬੈਠਣਾ, ਉਹ ਵੀ ਗਲਤ ਤਰੀਕੇ ਨਾਲ ਅਤੇ ਨਾਲ ਹੀ ਮੋਬਾਇਲ ਫੋਨ ਦੀ ਵਰਤੋਂ ਜਿਸ ਤਰੀਕੇ ਵਿਚ ਕਰਦੇ ਹਨ, ਉਹ ਵੀ ਦਰਦ ਦਾ ਇੱਕ ਵੱਡਾ ਕਾਰਨ ਬਣ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੁਜ਼ਗਾਰ ਵਧਿਆ ਪਰ ਮਹਿੰਗਾਈ ਦੇ ਹਿਸਾਬ ਨਾਲ ਰੈਗੂਲਰ ਕਰਮਚਾਰੀਆਂ ਦੀ ਤਨਖ਼ਾਹ ਨਹੀਂ
NEXT STORY